ਫੋਰਬਸ ਦੀ ਲਿਸਟ ’ਚ ਅਕਸ਼ੇ ਕੁਮਾਰ ਨੇ ਮਾਰੀਆਂ ਮੱਲਾਂ, ਇਸ ਸਾਲ ਕਮਾਏ ਇੰਨੇ ਕਰੋੜ ਰੁਪਏ

Saturday, Dec 19, 2020 - 05:50 PM (IST)

ਫੋਰਬਸ ਦੀ ਲਿਸਟ ’ਚ ਅਕਸ਼ੇ ਕੁਮਾਰ ਨੇ ਮਾਰੀਆਂ ਮੱਲਾਂ, ਇਸ ਸਾਲ ਕਮਾਏ ਇੰਨੇ ਕਰੋੜ ਰੁਪਏ

ਮੁੰਬਈ (ਬਿਊਰੋ)– ਫੋਰਬਸ ਮੈਗਜ਼ੀਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਾਰ ਇਸ ਸੂਚੀ ’ਚ ਪਹਿਲਾ ਸਥਾਨ ਕਾਇਲੀ ਜੇਨਰ ਨੇ ਹਾਸਲ ਕੀਤਾ ਹੈ। ਇਸ ਸੂਚੀ ’ਚ ਅਕਸ਼ੇ ਕੁਮਾਰ ਦਾ ਨਾਮ ਵੀ ਸ਼ਾਮਲ ਹੈ। ਫੋਰਬਸ ਦੀ ਸੂਚੀ ਅਨੁਸਾਰ ਕਾਇਲੀ ਜੇਨਰ ਨੇ ਇਸ ਸਾਲ 590 ਮਿਲੀਅਨ ਯਾਨੀ 40 ਅਰਬ ਰੁਪਏ ਦੀ ਕਮਾਈ ਕੀਤੀ ਹੈ।

ਸਿਰਫ 23 ਸਾਲਾਂ ਦੀ ਕਾਇਲੀ ਅਮਰੀਕਾ ’ਚ ਰਹਿੰਦੀ ਹੈ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਇਸ ਸਾਲ ਲਗਭਗ 362 ਕਰੋੜ ਦੀ ਕਮਾਈ ਕੀਤੀ ਹੈ। ਕਮਾਈ ਦੇ ਮਾਮਲੇ ’ਚ ਅਕਸ਼ੇ ਦੁਨੀਆ ਭਰ ਦੇ ਅਦਾਕਾਰਾਂ ਦੀ ਸੂਚੀ ’ਚ ਛੇਵੇਂ ਨੰਬਰ ’ਤੇ ਹਨ।

ਅਕਸ਼ੇ ਬਾਲੀਵੁੱਡ ’ਚ ਨਾ ਸਿਰਫ ਇਕ ਅਦਾਕਾਰ ਵਜੋਂ, ਸਗੋਂ ਇਕ ਦਾਨੀ ਸੱਜਣ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਭਾਰਤ ’ਚ ਕੋਵਿਡ-19 ਰਾਹਤ ਲਈ 4 ਮਿਲੀਅਨ ਡਾਲਰ ਦਾਨ ਕੀਤੇ ਤੇ ਮਈ ’ਚ ਫੇਸਬੁੱਕ ਲਾਈਵ ’ਤੇ ‘ਆਈ ਫਾਰ ਇੰਡੀਆ’ ਲਈ ਇਕ ਫੰਡਰੇਜ਼ਿੰਗ ਸਮਾਰੋਹ ’ਚ ਵੀ ਹਿੱਸਾ ਲਿਆ, ਜਿਸ ਨੇ ਕੋਵਿਡ-19 ਫੰਡ ਲਈ 520 ਮਿਲੀਅਨ ਇਕੱਠੇ ਕੀਤੇ।

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਅਕਸ਼ੇ ਕੁਮਾਰ ਆਪਣੇ ਗੀਤ ‘ਫਿਲਹਾਲ 2’ ਦੀ ਸ਼ੂਟਿੰਗ ਕਰ ਰਹੇ ਹਨ। 2019 ’ਚ ਰਿਲੀਜ਼ ਹੋਏ ਇਸ ਗੀਤ ਦੇ ਦੂਜੇ ਭਾਗ ’ਚ ਵੀ ਪਹਿਲਾਂ ਵਾਲੇ ਗੀਤ ਦੀ ਟੀਮ ਨਜ਼ਰ ਆਉਣ ਵਾਲੀ ਹੈ। ਅਕਸ਼ੇ ਕੁਮਾਰ ਨਾਲ ਕ੍ਰਿਤੀ ਸੈਨਨ ਦੀ ਭੈਣ ਨੁਪੁਰ ਸੈਨਨ ਮੁੱਖ ਭੂਮਿਕਾ ’ਚ ਹੈ, ਜਦਕਿ ਇਸ ਗੀਤ ਨੂੰ ਆਵਾਜ਼ ਬੀ ਪਰਾਕ ਨੇ ਦਿੱਤੀ ਹੈ।

ਨੋਟ– ਅਕਸ਼ੇ ਕੁਮਾਰ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News