ਅਮਰਨਾਥ 'ਚ ਬੱਦਲ ਫਟਣ ਦੀ ਘਟਨਾ 'ਤੇ ਅਕਸ਼ੈ ਨੇ ਪ੍ਰਗਟਾਇਆ ਦੁੱਖ, ਟਵੀਟ ਕਰ ਲੋਕਾਂ ਦੀ ਸੁਰੱਖਿਆ ਲਈ ਕੀਤੀ ਦੁਆ

Saturday, Jul 09, 2022 - 11:24 AM (IST)

ਅਮਰਨਾਥ 'ਚ ਬੱਦਲ ਫਟਣ ਦੀ ਘਟਨਾ 'ਤੇ ਅਕਸ਼ੈ ਨੇ ਪ੍ਰਗਟਾਇਆ ਦੁੱਖ, ਟਵੀਟ ਕਰ ਲੋਕਾਂ ਦੀ ਸੁਰੱਖਿਆ ਲਈ ਕੀਤੀ ਦੁਆ

ਮੁੰਬਈ- ਅਮਰਨਾਥ ਦੇ ਦਰਸ਼ਨ ਲਈ ਇਸ ਸਮੇਂ ਲੱਖਾਂ ਸ਼ਰਧਾਲੂ ਯਾਤਰਾ 'ਤੇ ਗਏ ਹੋਏ ਹਨ। ਇਸ ਵਿਚਾਲੇ ਅਮਰਨਾਥ ਗੁਫਾ ਦੇ ਕੋਲ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ ਹੈ। ਇਥੇ ਸ਼ੁੱਕਰਵਾਰ ਨੂੰ ਅਚਾਨਕ ਬੱਦਲ ਫਟਣ ਨਾਲ 15 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅਜੇ ਤੱਕ ਕਈ ਲੋਕ ਲਾਪਤਾ ਹਨ। ਇਸ ਘਟਨਾ ਨੇ ਸਭ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਅਤੇ ਉਥੇ ਫਸੇ ਲੋਕਾਂ ਦੀ ਸੁਰੱਖਿਆ ਦੇ ਲਈ ਸਭ ਪ੍ਰਾਥਨਾ ਕਰ ਰਹੇ ਹਨ। ਇਸ ਵਿਚਾਲੇ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ।

PunjabKesari
ਅਮਰਨਾਥ ਘਟਨਾ 'ਤੇ ਦੁੱਖ ਪ੍ਰਗਟਨਾਉਂਦੇ ਹੋਏ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਲਿਖਿਆ-'ਬੱਦਲ ਫਟਣ ਤੋਂ ਬਾਅਦ ਅਮਰਨਾਥ ਮੰਦਿਰ 'ਚ ਪਵਿੱਤਰ ਗੁਫਾ ਦੇ ਕੋਲ ਬਾਲਟਾਲ 'ਚ ਜਾਨੀ ਨੁਕਸਾਨ 'ਤੇ ਡੂੰਘਾ ਪ੍ਰਭਾਵ ਪਇਆ। ਸਭ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਪ੍ਰਾਥਨਾ'।
ਅਕਸ਼ੈ ਕੁਮਾਰ ਨੇ ਇਸ ਟਵੀਟ 'ਤੇ ਕਈ ਸਿਤਾਰੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਉਥੇ ਫਸੇ ਲੋਕਾਂ ਲਈ ਦੁਆਵਾਂ ਕਰ ਰਹੇ ਹਨ। 

PunjabKesari
ਉਧਰ ਕੰਮ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਜਲਦ ਹੀ ਆਨੰਦ ਐੱਲ ਰਾਏ ਦੀ ਫਿਲਮ 'ਰਕਸ਼ਾ ਬੰਧਨ' 'ਚ ਨਜ਼ਰ ਆਉਣਗੇ। ਇਹ ਫਿਲਮ 11 ਅਗਸਤ ਨੂੰ ਪਰਦੇ 'ਤੇ ਰਿਲੀਜ਼ ਹੋਵੇਗੀ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ 'ਰਾਮ ਸੇਤੂ', 'ਮਿਸ਼ਨ ਸਿੰਡਰੇਲਾ', 'ਓਹ ਮਾਈ ਗੋਡ', 'ਬੜੇ ਮੀਆਂ ਛੋਟੇ ਮੀਆਂ' ਅਤੇ 'ਸੈਲਫੀ' ਹਨ।


author

Aarti dhillon

Content Editor

Related News