ਅਕਸ਼ੇ ਕੁਮਾਰ ਨੇ ਧੀ ਨਿਤਾਰਾ ਨਾਲ ਮਾਲਦੀਵ ’ਚ ਚਲਾਈ ਸਾਈਕਲ, ਟਵਿੰਕਲ ਖੰਨਾ ਨੇ ਸ਼ੇਅਰ ਕੀਤੀ ਪਿਆਰੀ ਵੀਡੀਓ

Tuesday, Jan 02, 2024 - 05:41 PM (IST)

ਅਕਸ਼ੇ ਕੁਮਾਰ ਨੇ ਧੀ ਨਿਤਾਰਾ ਨਾਲ ਮਾਲਦੀਵ ’ਚ ਚਲਾਈ ਸਾਈਕਲ, ਟਵਿੰਕਲ ਖੰਨਾ ਨੇ ਸ਼ੇਅਰ ਕੀਤੀ ਪਿਆਰੀ ਵੀਡੀਓ

ਮੁੰਬਈ (ਬਿਊਰੋ)– ਬਾਲੀਵੁੱਡ ਕੱਪਲ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਆਪਣੀ ਧੀ ਨਿਤਾਰਾ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਹਨ। ਨਿਤਾਰਾ ਆਪਣੇ ਪਿਤਾ ਦੀ ਪਿਆਰੀ ਹੈ। ਟਵਿੰਕਲ ਅਕਸਰ ਆਪਣੀਆਂ ਪੋਸਟਾਂ ਰਾਹੀਂ ਇਸ ਗੱਲ ਦਾ ਸਬੂਤ ਦਿੰਦੀ ਹੈ। ਹਾਲ ਹੀ ’ਚ ਉਸ ਨੇ ਇਕ ਪਿਆਰੀ ਵੀਡੀਓ ਸ਼ੇਅਰ ਕਰਕੇ ਇਕ ਵਾਰ ਫਿਰ ਅਕਸ਼ੇ ਤੇ ਨਿਤਾਰਾ ’ਚ ਮਜ਼ਬੂਤ ਬੰਧਨ ਦਿਖਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ

ਅਕਸ਼ੇ ਕੁਮਾਰ ਨੇ ਆਪਣੀ ਧੀ ਨਾਲ ਕੀਤੀ ਸਾਈਕਲ ਦੀ ਸਵਾਰੀ
ਟਵਿੰਕਲ ਖੰਨਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਅਕਸ਼ੇ ਤੇ ਨਿਤਾਰਾ ਦੀ ਹੈ। ਵੀਡੀਓ ’ਚ ਅਕਸ਼ੇ ਨੂੰ ਆਪਣੀ ਧੀ ਨਾਲ ਸਾਈਕਲ ਚਲਾਉਂਦੇ ਦੇਖਿਆ ਜਾ ਸਕਦਾ ਹੈ। ਅਕਸ਼ੇ ਪਿੱਛੇ ਬੈਠੀ ਨਿਤਾਰਾ ਨਾਲ ਸਾਈਕਲ ਚਲਾ ਰਹੇ ਹਨ। ਟਵਿੰਕਲ ਦੀ ਇਸ ਵੀਡੀਓ ਤੋਂ ਲੱਗ ਰਿਹਾ ਹੈ ਕਿ ਅਕਸ਼ੇ ਆਪਣੇ ਪਰਿਵਾਰ ਨਾਲ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ ਤੇ ਲੋਕ ਅਕਸ਼ੇ-ਨਿਤਾਰਾ ਦੇ ਰਿਸ਼ਤੇ ਨੂੰ ਕਾਫੀ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਅਕਸ਼ੇ ਕੁਮਾਰ ਦੀ ਧੀ ਨਿਤਾਰਾ ਦੀ ਉਮਰ ਕਿੰਨੀ ਹੈ?
ਅਕਸ਼ੇ ਕੁਮਾਰ ਦੀ ਧੀ ਨਿਤਾਰਾ 25 ਸਤੰਬਰ, 2023 ਨੂੰ 11 ਸਾਲ ਦੀ ਹੋ ਗਈ ਹੈ। ਆਪਣੀ ਧੀ ਦੇ ਜਨਮਦਿਨ ’ਤੇ ਅਕਸ਼ੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕਰਕੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਦੇ ਦੋ ਬੱਚੇ ਹਨ। ਉਸ ਦੇ ਪੁੱਤਰ ਦਾ ਨਾਂ ਆਰਵ ਕੁਮਾਰ ਹੈ, ਜੋ ਆਪਣੇ ਪਿਤਾ ਵਾਂਗ ਹੀ ਇਕ ਟਰੇਂਡ ਮਾਰਸ਼ਲ ਆਰਟਿਸਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News