ਅਕਸ਼ੇ ਕੁਮਾਰ ਦੀ ਫ਼ਿਲਮ ‘ਬੱਚਨ ਪਾਂਡੇ’ 18 ਮਾਰਚ ਨੂੰ ਹੋਵੇਗੀ ਰਿਲੀਜ਼

Thursday, Jan 20, 2022 - 11:18 AM (IST)

ਅਕਸ਼ੇ ਕੁਮਾਰ ਦੀ ਫ਼ਿਲਮ ‘ਬੱਚਨ ਪਾਂਡੇ’ 18 ਮਾਰਚ ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਸੁਪਰਸਟਾਰ ਅਕਸ਼ੇ ਕੁਮਾਰ, ਕ੍ਰਿਤੀ ਸੈਨਨ ਤੇ ਜੈਕਲੀਨ ਫਰਨਾਂਡੀਜ਼ ਸਟਾਰਰ ਸਾਜਿਦ ਨਾਡਿਆਡਵਾਲਾ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ‘ਬੱਚਨ ਪਾਂਡੇ’ ਹੁਣ 18 ਮਾਰਚ ਨੂੰ ਵੱਡੇ ਪਰਦੇ ’ਤੇ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਦਿਹਾਂਤ, ਕੋਰੋਨਾ ਕਾਰਨ ਹਸਪਤਾਲ ’ਚ ਸੀ ਦਾਖ਼ਲ

ਨਵੀਨਤਮ ਵਿਕਾਸ ਦੇ ਮੁਤਾਬਕ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਦੋ ਨਵੇਂ ਐਕਸ਼ਨ ਨਾਲ ਭਰਪੂਰ ਪੋਸਟਰ ਲਾਂਚ ਕਰਦਿਆਂ ਹੋਲੀ ਦੇ ਸ਼ੁਭ ਮੌਕੇ ’ਤੇ ਆਪਣੀ ਐਕਸ਼ਨ ਕਾਮੇਡੀ ਦੀ ਨਵੀਂ ਥੀਏਟਰੀਕਲ ਰਿਲੀਜ਼ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ।

ਸੁਪਰਸਟਾਰ ਨੇ ਵੀ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕੀਤੀ ਹੈ। ਫ਼ਿਲਮ ਦੇ ਇਕ ਪੋਸਟਰ ’ਚ ਅਕਸ਼ੇ ਲੋਕਾਂ ਨਾਲ ਬੰਦੂਕ ਨਾਲ ਅਾਸਮਾਨ ਵੱਲ ਇਸ਼ਾਰਾ ਕਰਦੇ ਇਕ ਟਰੱਕ ’ਤੇ ਬੈਠੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਉਥੇ ਹੀ ਦੂਜੇ ਪਾਸੇ ਸੁਪਰਸਟਾਰ ਦੇ ਗਲੇ ’ਚ ਚੈਨ ਤੇ ਹੱਥ ’ਚ ਬੰਦੂਕਾਂ ਤੇ ਹਥਿਆਰਾਂ ਨਾਲ ਭਰਿਆ ਬੈਗ ਦੇਖਿਆ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News