ਫ਼ਿਲਮ ਦੇ ਸੈੱਟ ''ਤੇ ਰੋਹਿਤ ਸ਼ੈੱਟੀ ਤੇ ਅਕਸ਼ੈ ਕੁਮਾਰ ਵਿਚਕਾਰ ਹੋਈ ਹੱਥੋਪਾਈ, ਵੀਡੀਓ ਵਾਇਰਲ

Saturday, Oct 30, 2021 - 05:34 PM (IST)

ਫ਼ਿਲਮ ਦੇ ਸੈੱਟ ''ਤੇ ਰੋਹਿਤ ਸ਼ੈੱਟੀ ਤੇ ਅਕਸ਼ੈ ਕੁਮਾਰ ਵਿਚਕਾਰ ਹੋਈ ਹੱਥੋਪਾਈ, ਵੀਡੀਓ ਵਾਇਰਲ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਆਉਣ ਵਾਲੀ ਫ਼ਿਲਮ 'ਸੂਰਿਆਵੰਸ਼ੀ' ਰਿਲੀਜ਼ ਹੋਣ ਲਈ ਤਿਆਰ ਹੈ। ਰੋਹਿਤ ਸ਼ੈੱਟੀ ਦੀ ਇਹ ਫ਼ਿਲਮ ਕੋਰੋਨਾ ਵਾਇਰਸ ਕਰਕੇ ਕਈ ਵਾਰ ਰਿਲੀਜ਼ ਹੋਣ ਤੋਂ ਟਲ ਚੁੱਕੀ ਹੈ। ਹੁਣ ਦੀਵਾਲੀ ਦੇ ਖ਼ਾਸ ਮੌਕੇ 'ਤੇ ਇਹ ਫ਼ਿਲਮ ਰਿਲੀਜ਼ ਹੋਣ ਲਈ ਤਿਆਰ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਫ਼ਿਲਮ ਦੇ ਸੈੱਟ 'ਤੇ ਰੋਹਿਤ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੀ ਹੱਥੋਂਪਾਈ ਵੀ ਹੋ ਚੁੱਕੀ ਹੈ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 

ਦੱਸ ਦਈਏ ਕਿ ਇਸ ਵੀਡੀਓ ਦੀ ਸ਼ੁਰੂਆਤ 'ਚ ਇੱਕ ਝਲਕ 'ਚ ਕੈਟਰੀਨਾ ਕੈਫ ਵੀ ਦਿਖਾਈ ਦਿੰਦੀ ਹੈ। ਉਹ ਮੋਬਾਈਲ 'ਤੇ ਰੋਹਿਤ ਸ਼ੈੱਟੀ ਤੇ ਅਕਸ਼ੇ ਕੁਮਾਰ ਦੇ ਝਗੜੇ ਦੀ ਖ਼ਬਰ ਪੜ੍ਹ ਰਹੀ ਹੁੰਦੀ ਹੈ। ਇੰਨੇਂ 'ਚ ਹੀ ਦੋਹਾਂ ਵਿਚਕਾਰ ਝਗੜਾ ਸ਼ੁਰੂ ਹੋ ਜਾਂਦਾ ਹੈ। ਦੋਵੇਂ ਇੱਕ-ਦੂਜੇ ਦਾ ਕਾਲਰ ਫੜ੍ਹਦੇ ਹਨ। ਫਿਰ ਇੱਕ-ਦੂਜੇ ਨੂੰ ਮੁੱਕੇ ਮਾਰਨ ਲੱਗ ਜਾਂਦੇ ਹਨ। ਪੂਰੀ ਟੀਮ ਦੋਹਾਂ ਨੂੰ ਫੜ੍ਹ ਕੇ ਵੱਖ ਕਰਦੀ ਹੈ।

 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਇਸ ਵੀਡੀਓ ਦੇ ਵਾਇਰਲ ਹੋਣ 'ਤੇ ਅਕਸ਼ੈ ਕੁਮਾਰ ਅਤੇ ਰੋਹਿਤ ਸ਼ੈੱਟੀ ਨੇ ਦੱਸਿਆ ਕਿ ਇਹ ਸਭ ਕੁਝ ਮਜ਼ਾਕ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰੋਹਿਤ ਸ਼ੈੱਟੀ ਦੀ ਇਹ ਫ਼ਿਲਮ ਕਈ ਵਾਰ ਰਿਲੀਜ਼ ਹੁੰਦੇ-ਹੁੰਦੇ ਰਹਿ ਗਈ ਹੈ। ਇਸ ਫ਼ਿਲਮ 'ਚ ਰੋਹਿਤ ਸ਼ੈੱਟੀ ਨੇ ਹਰ ਤਰ੍ਹਾਂ ਦਾ ਮਸਾਲਾ ਪਾਇਆ ਹੈ। ਫ਼ਿਲਮਾਂ ਦੇ ਸ਼ੌਕੀਨਾਂ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।


author

sunita

Content Editor

Related News