‘ਫਿਲਹਾਲ 2 ਮੁਹੱਬਤ’ ''ਚ ਇਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਉਣਗੇ ਅਕਸ਼ੈ ਕੁਮਾਰ ਅਤੇ ਨੁਪੂਰ ਸੈਨਨ

Thursday, Jun 24, 2021 - 05:01 PM (IST)

‘ਫਿਲਹਾਲ 2 ਮੁਹੱਬਤ’ ''ਚ ਇਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਉਣਗੇ ਅਕਸ਼ੈ ਕੁਮਾਰ ਅਤੇ ਨੁਪੂਰ ਸੈਨਨ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਅਤੇ ਨੁਪੂਰ ਸੈਨਨ ਇਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵੇਂ ਜਲਦ ‘ਫਿਲਹਾਲ’ ਗੀਤ ਦੇ ਨਵੇਂ ਵਰਜਨ ‘ਫਿਲਹਾਲ 2 ਮੁਹੱਬਤ’ ’ਚ ਨਜ਼ਰ ਆਉਣਗੇ। ਇਸ ਗਾਣੇ ਦਾ ਟੀਜ਼ਰ 30 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਗਾਣੇ ’ਚ ਅਦਾਕਾਰ ਅਕਸ਼ੈ ਕੁਮਾਰ ਅਤੇ ਨੁਪੂਰ ਸੈਨਨ ਦੀ ਕੈਮਿਸਟਰੀ ਨਜ਼ਰ ਆਵੇਗੀ। ਗਾਣੇ ਨਾਲ ਜੁੜਿਆ ਇਕ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ’ਚ ਅਕਸ਼ੈ ਕੁਮਾਰ ਬਾਈਕ ਚੱਲਾ ਰਹੇ ਹਨ ਅਤੇ ਨੁਪੂਰ ਉਨ੍ਹਾਂ ਦੇ ਪਿੱਛੇ ਬੈਠੀ ਨਜ਼ਰ ਆ ਰਹੀ ਹੈ। ਅਕਸ਼ੈ ਕੁਮਾਰ ਨੇ ਬਲੈਕ ਰੰਗ ਦੀ ਸ਼ਰਟ ਪਾਈ ਹੋਈ ਹੈ ਅਤੇ ਉਨ੍ਹਾਂ ਨੇ ਐਨਕ ਲਗਾਈ ਹੋਈ ਹੈ। ਇਸ ਤੋਂ ਇਲਾਵਾ ਨੁਪੂਰ ਨੇ ਸਲਵਾਰ ਸੂਟ ਪਾ ਰੱਖਿਆ ਹੈ। 

PunjabKesari
‘ਫਿਲਹਾਲ 2 ਮੁਹੱਬਤ’ ਗਾਣੇ ਨੂੰ ਬੀ ਪਰਾਕ ਨੇ ਗਾਇਆ ਹੈ। ਉੱਥੇ ਹੀ ਗਾਣੇ ਨੂੰ ਜਾਨੀ ਨੇ ਬਣਾਇਆ ਹੈ। ਇਸ ਗਾਣੇ ਦਾ ਨਿਰਦੇਸ਼ਨ ਅਰਵਿੰਦਰ ਖੈਰਾ ਨੇ ਕੀਤਾ ਹੈ। ‘ਫਿਲਹਾਲ’ ਗਾਣਾ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਗਾਣੇ ਨੂੰ ਵੀਬੀ ਪਰਾਕ ਨੇ ਹੀ ਗਾਇਆ ਸੀ। ਇਸ ਗਾਣੇ ਦੇ ਮਾਧਿਅਮ ਨਾਲ ਅਕਸ਼ੈ ਕੁਮਾਰ ਅਤੇ ਨੁਪੂਰ ਪਹਿਲੀ ਵਾਰ ਇਕੱਠੇ ਨਜ਼ਰ ਆਏ ਸੀ। ਦੋਵਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਗਈ ਸੀ। 


author

Aarti dhillon

Content Editor

Related News