ਜੱਸੀ ਗਿੱਲ ਦੇ ਗੀਤ ''ਤੇ ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਦੇ ਠੁਮਕੇ, ਵੀਡੀਓ ਵਾਇਰਲ

05/19/2021 12:47:18 PM

ਮੁੰਬਈ (ਬਿਊਰੋ) - ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਦੇ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ। ਅਕਸ਼ਰਾ ਆਪਣੇ ਪ੍ਰਸ਼ੰਸਕਾਂ 'ਚ ਖ਼ੂਬਸੂਰਤੀ ਤੇ ਅਦਾਕਾਰੀ ਦੋਵਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੇ ਚਾਹੁਣ ਵਾਲਿਆਂ ਲਈ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ 'ਚ ਅਕਸ਼ਰਾ ਨੇ ਆਪਣਾ ਵੀਡੀਓ ਸ਼ੇਅਰ ਕੀਤਾ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਅਕਸ਼ਰਾ ਆਪਣੇ ਨਵੇਂ ਵੀਡੀਓ 'ਚ ਪੰਜਾਬੀ ਗਾਣੇ 'ਤੇ ਲਿਪਸਿੰਗ ਕਰ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਵੀਡੀਓ 'ਚ ਅਕਸ਼ਰਾ ਦਾ ਖ਼ਾਸ ਅੰਦਾਜ਼ ਲੋਕਾਂ ਨੂੰ ਦੇਖਣ ਲਈ ਮਿਲਿਆ। ਅਦਾਕਾਰਾ ਦਾ ਨਵਾਂ ਇੰਸਟਾਗ੍ਰਾਮ ਰੀਲ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।

ਅਕਸ਼ਰਾ ਸਿੰਘ ਦਾ ਨਵਾਂ ਵੀਡੀਓ -

 
 
 
 
 
 
 
 
 
 
 
 
 
 
 
 

A post shared by Akshara Singh (@singhakshara)


ਅਕਸ਼ਰਾ ਸਿੰਘ ਆਏ ਦਿਨ ਰੀਲ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਅਜਿਹੇ 'ਚ ਹੁਣ ਅਦਾਕਾਰਾ ਨੇ ਪੰਜਾਬੀ ਗਾਇਕ ਜੱਸੀ ਗਿੱਲ ਤੇ ਮਸ਼ਹੂਰ ਯੂਟਿਊਬਰ ਤੇ ਡਾਂਸਰ ਧਨਸ਼੍ਰੀ ਦੇ ਗੀਤ 'ਓਏ ਹੋਏ ਹੋਏ' ਨੂੰ ਆਪਣੇ ਵੀਡੀਓਜ਼ 'ਚ ਵਰਤਿਆ ਹੈ। ਇਸ ਵੀਡੀਓ 'ਚ ਅਕਸ਼ਰਾ ਨੇ ਵ੍ਹਾਈਟ ਕਲਰ ਦਾ ਕੁਰਤਾ ਪਹਿਨਿਆ ਹੋਇਆ ਹੈ, ਜਿਸ 'ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਅਕਸ਼ਰਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਦੀਵਾਨਾ ਕਰ ਰਿਹਾ ਹੈ।
 

 
 
 
 
 
 
 
 
 
 
 
 
 
 
 
 

A post shared by Akshara Singh (@singhakshara)


sunita

Content Editor

Related News