‘ਅਖਬਾਰਾਂ’ ਗੀਤ ਨਾਲ ਚਰਚਾ ’ਚ ਆਇਆ ਗਾਇਕ ਜਿੰਦ (ਵੀਡੀਓ)
Monday, Sep 14, 2020 - 06:45 PM (IST)

ਜਲੰਧਰ (ਬਿਊਰੋ)– ਪੰਜਾਬੀ ਗਾਇਕ ਜਿੰਦ ਦਾ ਹਾਲ ਹੀ ’ਚ ਗੀਤ ‘ਅਖਬਾਰਾਂ’ ਰਿਲੀਜ਼ ਹੋਇਆ ਹੈ। ਯੂਟਿਊਬ ’ਤੇ ਡੌਨਟ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਿੰਦ ਇਕ ਸੈਡ-ਰੋਮਾਂਟਿਕ ਗੀਤ ਹੈ, ਜਿਸ ਨੂੰ ਸ਼ੇਰਾ ਧਾਲੀਵਾਲ ਵਲੋਂ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਸ਼ੇਰਾ ਧਾਲੀਵਾਲ ਇਸ ਤੋਂ ਪਹਿਲਾਂ ਵੀ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।
ਗੀਤ ’ਚ ਕੇ ਜੱਟੀ ਤੇ ਜਿੰਦ ਫੀਚਰ ਕਰ ਰਹੇ ਹਨ। ਇਸ ਗੀਤ ਨੂੰ ਨਵਜੀਤ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਦਕਿ ਸਟੋਰੀ ਤੇ ਸਕ੍ਰੀਨਪਲੇਅ ਜੱਗਾ ਧਾਲੀਵਾਲ ਦਾ ਹੈ। ‘ਅਖਬਾਰਾਂ’ ਗੀਤ ਦਾ ਪ੍ਰਾਜੈਕਟ ਬੌਬੀ ਸਿੰਘ ਦਾ ਹੈ। ਗੀਤ ਨੂੰ ਪ੍ਰੋਡਿਊਸ ਰਵੀ ਬੱਗਾ ਤੇ ਜੱਗਾ ਧਾਲੀਵਾਲ ਵਲੋਂ ਕੀਤਾ ਗਿਆ ਹੈ।