ਆਕਾਸ਼ ਆਹੂਜਾ ਨੇ ਪਿੱਠ ''ਤੇ ਗੁਦਵਾਇਆ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਚਿਹਰੇ ਦਾ ਟੈਟੂ

05/07/2022 2:40:30 PM

ਮੁੰਬਈ-ਹੁਣ ਤੱਕ ਤੁਸੀਂ ਆਪਣੇ ਬਾਲੀਵੁੱਡ ਸਿਤਾਰਿਆਂ ਦੇ ਕਈ ਤਰ੍ਹਾਂ ਦੇ ਪ੍ਰਸ਼ੰਸਕ ਦੇਖੇ ਹੋਣਗੇ। ਕੋਈ ਆਪਣੇ ਪਸੰਦੀਦਾ ਸਿਤਾਰਿਆਂ ਦੀ ਕਾਪੀ ਕਰਦਾ ਨਜ਼ਰ ਆਉਂਦਾ ਹੈ, ਕੋਈ ਉਸ ਨੂੰ ਮਿਲਣ ਦੇ ਲਈ ਬੇਸਬਰ ਰਹਿੰਦਾ ਹੈ ਤਾਂ ਕੋਈ ਆਪਣੇ ਸਰੀਰ 'ਤੇ ਸਿਤਾਰੇ ਦਾ ਨਾਂ ਲਿਖਵਾਉਂਦਾ ਨਜ਼ਰ ਆਉਂਦਾ ਹੈ। ਹਾਲ ਹੀ 'ਚ ਸਾਹਮਣੇ ਆਏ ਵੀਡੀਓ 'ਚ ਤਾਂ ਇਕ ਪ੍ਰਸ਼ੰਸਕ ਨੇ ਆਪਣੇ ਚਹੇਤੇ ਸਿਤਾਰੇ ਦਾ ਪੂਰਾ ਚਿਹਰਾ ਹੀ ਪਿੱਠ 'ਤੇ ਗੁਦਵਾ ਲਿਆ ਹੈ। ਇਹ ਪ੍ਰਸ਼ੰਸਕ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਦੀਵਾਨਾ ਹੈ। ਇਹ ਕੋਈ ਆਮ ਪ੍ਰਸ਼ੰਸਕ ਨਹੀਂ ਸਗੋਂ ਯੂ.ਐੱਸ. ਬੇਸਡ ਗਾਇਕ ਆਕਾਸ਼ ਆਹੂਜਾ ਹੈ, ਜੋ ਆਪਣੇ 'ਬਾਇ ਮਾਈ ਸਾਈਡ','ਰੈੱਡ ਵਾਇਰ' ਵਰਗੇ ਫੇਮਸ ਟ੍ਰੈਕ ਲਈ ਜਾਣੇ ਜਾਂਦੇ ਹਨ। ਪ੍ਰਿਯੰਕਾ ਦੇ ਪ੍ਰਸ਼ੰਸਕ ਆਕਾਸ਼ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


ਦਰਅਸਲ ਗਾਇਕ ਆਕਾਸ਼ ਆਹੂਜਾ ਨੇ ਹਾਲ ਹੀ 'ਚ ਆਪਣਾ ਗਾਣਾ 'ਪ੍ਰਿਯੰਕਾ' ਰਿਲੀਜ਼ ਕੀਤਾ ਹੈ, ਜੋ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੂੰ ਡੈਡੀਕੇਟਿਡ ਹੈ। ਰਿਪੋਰਟ ਮੁਤਾਬਕ ਇਹ ਆਕਾਸ਼ ਦੇ ਤਿੰਨੇ ਟ੍ਰੈਕਾਂ 'ਚੋਂ ਪਹਿਲਾ ਹੈ ਜੋ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। ਗਾਣੇ ਨੂੰ ਸੁਣ ਕੇ ਅਜਿਹਾ ਲੱਗਦਾ ਹੈ ਕਿ ਇਹ ਇਕ ਸੁਫ਼ਨੇ ਦੇ ਬਾਰੇ 'ਚ ਹੈ ਜੋ ਪ੍ਰਿਯੰਕਾ ਲਈ ਗਾਇਕ ਦੇ ਪਿਆਰ ਦੇ ਬਾਰੇ 'ਚ ਗੱਲ ਕਰਦਾ ਹੈ ਕਿਉਂਕਿ ਉਹ ਲਗਾਤਾਰ ਉਨ੍ਹਾਂ ਦੇ ਨਾਂ ਦਾ ਜਾਪ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਿੱਠ 'ਤੇ ਪ੍ਰਿਯੰਕਾ ਦੇ ਨਾਂ ਦਾ ਟੈਟੂ ਗੁਦਵਾਇਆ ਹੈ।

 
 
 
 
 
 
 
 
 
 
 
 
 
 
 

A post shared by Akash Ahuja (@akashlife)


ਗਾਣੇ ਨੂੰ ਸਾਂਝਾ ਕਰਦੇ ਹੋਏ ਆਕਾਸ਼ ਆਹੂਜਾ ਨੇ ਲਿਖਿਆ, 'ਪ੍ਰਿਯੰਕਾ' ਫੀਟ ਦੇ ਲਈ ਮੇਰੇ ਨਵੇਂ ਵੀਡੀਓ 'ਚ ਇਕ ਸ਼ਾਟ ਦਿੱਤਾ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ।


Aarti dhillon

Content Editor

Related News