ਸਵੰਬਰ ਤੋਂ ਬਾਅਦ ਵੀ ਵਿਆਹ ਲਈ ਤਿਆਰ ਨਹੀਂ ਮੀਕਾ ਸਿੰਘ ਤੇ ਆਕਾਂਕਸ਼ਾ ਪੁਰੀ, ਕੀ ਫੇਕ ਸੀ ਸ਼ੋਅ?

Saturday, Oct 22, 2022 - 02:06 PM (IST)

ਸਵੰਬਰ ਤੋਂ ਬਾਅਦ ਵੀ ਵਿਆਹ ਲਈ ਤਿਆਰ ਨਹੀਂ ਮੀਕਾ ਸਿੰਘ ਤੇ ਆਕਾਂਕਸ਼ਾ ਪੁਰੀ, ਕੀ ਫੇਕ ਸੀ ਸ਼ੋਅ?

ਮੁੰਬਈ (ਬਿਊਰੋ)– ‘ਸਵੰਬਰ : ਮੀਕਾ ਦੀ ਵਹੁਟੀ’ ਨੂੰ ਖ਼ਤਮ ਹੋਇਆਂ ਕਾਫੀ ਸਮਾਂ ਹੋ ਗਿਆ ਹੈ। ਸਵੰਬਰ ’ਚ ਮੀਕਾ ਸਿੰਘ ਨੇ ਆਪਣੀ ਦੋਸਤ ਆਕਾਂਕਸ਼ਾ ਪੁਰੀ ਨੂੰ ਹਮਸਫਰ ਦੇ ਤੌਰ ’ਤੇ ਚੁਣਿਆ ਪਰ ਲੱਗਦਾ ਹੈ ਕਿ ਮੀਕਾ-ਆਕਾਂਕਸ਼ਾ ਦੇ ਪ੍ਰਸ਼ੰਸਕਾਂ ਨੂੰ ਇਨ੍ਹਾਂ ਦੇ ਵਿਆਹ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਇਹ ਗੱਲਾਂ ਆਕਾਂਕਸ਼ਾ ਪੁਰੀ ਦੇ ਤਾਜ਼ਾ ਬਿਆਨ ਤੋਂ ਬਾਅਦ ਸਾਫ ਹੋ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : 45 ਸਾਲ ਦੇ ਮੀਕਾ ਨੇ 12 ਸਾਲ ਦੀ ਅਦਾਕਾਰਾ ਨਾਲ ਕੀਤਾ ਰੋਮਾਂਸ, ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

‘ਮੀਕਾ ਦੀ ਵਹੁਟੀ’ ਦੇਖਣ ਤੋਂ ਬਾਅਦ ਹਰ ਕੋਈ ਮੀਕਾ ਤੇ ਆਕਾਂਕਸ਼ਾ ਦੇ ਵਿਆਹ ਦੀ ਉਮੀਦ ਲਗਾਈ ਬੈਠਾ ਹੈ ਪਰ ਆਕਾਂਕਸ਼ਾ ਪੁਰੀ ਤੇ ਮੀਕਾ ਅਜੇ ਵਿਆਹ ਕਰਨ ਦੇ ਮੂਡ ’ਚ ਨਹੀਂ ਲੱਗ ਰਹੇ ਹਨ। ਤਾਜ਼ਾ ਇੰਟਰਵਿਊ ’ਚ ਆਕਾਂਕਸ਼ਾ ਨੇ ਕਿਹਾ ਕਿ ਸਵੰਬਰ ਤੋਂ ਬਾਅਦ ਮੀਕਾ ਤੇ ਉਸ ਵਿਚਾਲੇ ਸਭ ਪਹਿਲਾਂ ਵਰਗਾ ਹੀ ਹੈ ਤੇ ਉਹ ਅਜੇ ਵੀ ਚੰਗੇ ਦੋਸਤ ਹੀ ਹਨ।

ਵਿਆਹ ਦੇ ਸਵਾਲ ’ਤੇ ਕੋਈ ਠੋਸ ਜਵਾਬ ਨਾ ਦਿੰਦਿਆਂ ਆਕਾਂਕਸ਼ਾ ਨੇ ਕਿਹਾ ਕਿ ਉਹ ਤੇ ਮੀਕਾ ਅਜੇ ਕੰਮ ਕਰਨ ’ਚ ਰੁੱਝੇ ਹਨ। ਆਕਾਂਕਸ਼ਾ ਨੇ ਕਿਹਾ, ‘‘ਸਵੰਬਰ ਇਕ ਸਾਥੀ ਚੁਣਨ ਲਈ ਕੀਤਾ ਗਿਆ ਸੀ। ਅਸੀਂ ਇਕ-ਦੂਜੇ ਨੂੰ ਲਗਭਗ ਇਕ ਦਹਾਕੇ ਤੋਂ ਜਾਣਦੇ ਹਾਂ, ਇਸ ਲਈ ਅਸੀਂ ਸ਼ੋਅ ’ਚ ਇਕੱਠੇ ਅੱਗੇ ਵਧਣ ਦਾ ਫ਼ੈਸਲਾ ਕੀਤਾ। ਅਸੀਂ ਕਦੇ ਇਹ ਨਹੀਂ ਕਿਹਾ ਕਿ ਅਸੀਂ ਪਿਆਰ ’ਚ ਹਾਂ ਜਾਂ ਰੋਮਾਂਟਿਕ ਹੋ ਕੇ ਵੀ ਨਹੀਂ ਦਿਖਾਇਆ।’’

ਆਕਾਂਕਸ਼ਾ ਅੱਗੇ ਕਹਿੰਦੀ ਹੈ, ‘‘ਅਸੀਂ ਸਪੱਸ਼ਟ ਸੀ ਕਿ ਅਸੀਂ ਇਕ ਅਜਿਹੇ ਜੀਵਨਸਾਥੀ ਦੀ ਭਾਲ ’ਚ ਹਾਂ, ਜੋ ਸਾਡਾ ਦੋਸਤ ਰਿਹਾ ਹੋਵੇ। ਸ਼ੋਅ ਖ਼ਤਮ ਹੋਣ ਤੋਂ ਬਾਅਦ ਅਜੇ ਸਾਡੇ ਵਿਚਾਲੇ ਕੁਝ ਨਹੀਂ ਬਦਲਿਆ ਹੈ। ਅਸੀਂ ਉਂਝ ਹੀ ਦੋਸਤ ਹਾਂ, ਜਿਵੇਂ ਪਹਿਲਾਂ ਸੀ। ਅਸੀਂ ਇਕ-ਦੂਜੇ ਦੀ ਦੇਖ-ਰੇਖ ਤੇ ਸਨਮਾਨ ਕਰਦੇ ਹਾਂ। ਅਸੀਂ ਦੋਵਾਂ ਨੇ ਆਪਣੀ-ਆਪਣੀ ਜ਼ਿੰਦਗੀ ’ਚ ਕਈ ਮਾੜੀਆਂ ਚੀਜ਼ਾਂ ਦੇਖੀਆਂ ਹਨ, ਇਸ ਲਈ ਅਸੀਂ ਹੌਲੀ ਚੱਲ ਰਹੇ ਹਾਂ।’’

ਇਸ ਤੋਂ ਇਲਾਵਾ ਅਦਾਕਾਰਾ ਨੇ ਇਹ ਵੀ ਕਿਹਾ ਕਿ ਉਹ ਤੇ ਮੀਕਾ ਆਪਣੇ ਕੰਮ ’ਚ ਰੁੱਝੇ ਹੋਏ ਹਨ। ਉਨ੍ਹਾਂ ਦੇ ਕੁਝ ਵਰਕ ਕਮਿਟਮੈਂਟਸ ਹਨ, ਇਸ ਲਈ ਉਹ ਅਜੇ ਵਿਆਹ ਬਾਰੇ ਨਹੀਂ ਸੋਚ ਸਕਦੀ ਹੈ।

‘ਮੀਕਾ ਦੀ ਵਹੁਟੀ’ ਖ਼ਤਮ ਹੋਇਆਂ ਨੂੰ 3 ਮਹੀਨੇ ਤੋਂ ਵੱਧ ਸਮਾਂ ਹੋ ਚੱਕਾ ਹੈ ਪਰ ਅਜੇ ਤਕ ਆਕਾਂਕਸ਼ਾ ਪੁਰੀ ਜਾਂ ਮੀਕਾ ਸਿੰਘ ਵਿਆਹ ਨੂੰ ਲੈ ਕੇ ਸਪੱਸ਼ਟ ਨਹੀਂ ਹਨ। ਅਜੇ ਆਕਾਂਕਸ਼ਾ ਪੁਰੀ ਮੀਕਾ ਸਿੰਘ ਨਾਲ ਆਪਣੇ ਰਿਸ਼ਤੇ ਨੂੰ ਦੋਸਤੀ ਦਾ ਨਾਂ ਦੇ ਰਹੀ ਹੈ ਪਰ ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਅਜੇ ਡੇਟਿੰਗ ਫੇਜ਼ ਇੰਜੁਆਏ ਕਰ ਰਹੀ ਹੈ। ਇਸ ਲਈ ਉਸ ਨੇ ਵਿਆਹ ਨੂੰ ਲੈ ਕੇ ਨਹੀਂ ਸੋਚਿਆ ਹੈ।

ਆਕਾਂਕਸ਼ਾ ਪੁਰੀ ਨੇ ਇੰਟਰਵਿਊ ’ਚ ਇਹ ਵੀ ਕਿਹਾ ਕਿ ਅਜੇ ਉਹ ਤੇ ਮੀਕਾ ਰੋਮਾਂਟਿਕ ਨਹੀਂ ਹੋਏ ਪਰ ਉਨ੍ਹਾਂ ਦੀ ਸੋਸ਼ਲ ਪ੍ਰੋਫਾਈਲ ਤਾਂ ਕੁਝ ਹੋਰ ਹੀ ਦੱਸ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News