ਮੀਕਾ ਸਿੰਘ ਦੀ ਵਹੁਟੀ ਆਕਾਂਕਸ਼ਾ ਪੁਰੀ ਦੇ ਹੁਸਨ ਅੱਗੇ ਫਿੱਕੀਆਂ ਨੇ ਬਾਲੀਵੁੱਡ ਹੀਰੋਇਨਾਂ, ਦੇਖੋ ਦਿਲਕਸ਼ ਤਸਵੀਰਾਂ

Tuesday, Jul 26, 2022 - 05:21 PM (IST)

ਮੀਕਾ ਸਿੰਘ ਦੀ ਵਹੁਟੀ ਆਕਾਂਕਸ਼ਾ ਪੁਰੀ ਦੇ ਹੁਸਨ ਅੱਗੇ ਫਿੱਕੀਆਂ ਨੇ ਬਾਲੀਵੁੱਡ ਹੀਰੋਇਨਾਂ, ਦੇਖੋ ਦਿਲਕਸ਼ ਤਸਵੀਰਾਂ

ਮੁੰਬਈ (ਬਿਊਰੋ)– ਅਦਾਕਾਰਾ ਤੇ ਮਾਡਲ ਆਕਾਂਕਸ਼ਾ ਪੁਰੀ ਲਈ ਇਸ ਵਾਰ ਉਸ ਦਾ ਜਨਮਦਿਨ ਬੇਹੱਦ ਖ਼ਾਸ ਹੈ। ਉਹ ‘ਸਵੰਬਰ ਮੀਕਾ ਦੀ ਵਹੁਟੀ’ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ’ਚ ਹੈ ਪਰ ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ’ਚ ਆਪਣੇ ਅਭਿਨੈ ਦਾ ਲੋਹਾ ਵੀ ਮੰਨਵਾ ਚੁੱਕੀ ਹੈ।

PunjabKesari

ਆਕਾਂਕਸ਼ਾ ਆਪਣੇ ਗਲੈਮਰੈੱਸ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ ’ਚ ਰਹਿੰਦੀ ਹੈ। ਸ਼ੋਅ ‘ਸਵੰਬਰ ਮੀਕਾ ਦੀ ਵਹੁਟੀ’ ’ਚ ਵੀ ਉਸ ਨੇ ਆਪਣੇ ਗਲੈਮਰੈੱਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਤੇ ਹੁਣ ਉਹ ਮੀਕਾ ਸਿੰਘ ਦੀ ਵਹੁਟੀ ਵੀ ਬਣ ਚੁੱਕੀ ਹੈ। ਆਕਾਂਕਸ਼ਾ ਪੁਰੀ ’ਤੇ ਵੈਸਟਰਨ ਦੇ ਨਾਲ-ਨਾਲ ਪ੍ਰੰਪਾਰਿਕ ਪਹਿਰਾਵੇ ਵੀ ਕਾਫੀ ਜਚਦੇ ਹਨ।

PunjabKesari

ਦੱਸ ਦੇਈਏ ਕਿ ਆਕਾਂਕਸ਼ਾ ਪੁਰੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ ’ਤੇ ਉਸ ਦੀ ਚੰਗੀ ਫੈਨ ਫਾਲੋਇੰਗ ਹੈ। ਉਹ ਅਕਸਰ ਪ੍ਰਸ਼ੰਸਕਾਂ ਨਾਲ ਸਟਾਈਲਿਸ਼ ਤਸਵੀਰਾਂ ਸਾਂਝੀਆਂ ਕਰਦੀ ਨਜ਼ਰ ਆਉਂਦੀ ਹੈ। ਆਕਾਂਕਸ਼ਾ ਦੀ ਜੇਕਰ ਤੁਸੀਂ ਇੰਸਟਾਗ੍ਰਾਮ ਪ੍ਰੋਫਾਈਲ ਦੇਖੋਗੇ ਤਾਂ ਤੁਹਾਨੂੰ ਉਸ ਦੀਆਂ ਇਕ ਤੋਂ ਵੱਧ ਕੇ ਇਕ ਗਲੈਮਰੈੱਸ ਤਸਵੀਰਾਂ ਦੇਖਣ ਨੂੰ ਮਿਲਣਗੀਆਂ। ਪ੍ਰਸ਼ੰਸਕ ਵੀ ਆਪਣੀ ਚਹੇਤੀ ਅਦਾਕਾਰਾ ਦੀਆਂ ਤਸਵੀਰਾਂ ’ਤੇ ਖੂਬ ਪਿਆਰ ਲੁਟਾਉਂਦੇ ਹਨ।

PunjabKesari

ਆਕਾਂਕਸ਼ਾ ਪੁਰੀ ਖ਼ੂਬਸੂਰਤੀ ਦੇ ਮਾਮਲੇ ’ਚ ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ। ਉਸ ਦੀ ਫੈਸ਼ਨ ਸੈਂਸ ਕਮਾਲ ਦੀ ਹੈ। ਟ੍ਰਡੀਸ਼ਨਲ ਡਰੈੱਸ ਤੇ ਵੈਸਟਰਨ ਡਰੈੱਸ ਦੋਵਾਂ ’ਚ ਉਹ ਕਹਿਰ ਢਾਹੁੰਦੀ ਹੈ। ਪ੍ਰਸ਼ੰਸਕ ਉਸ ਦੀ ਲੁੱਕ ਦੇ ਦੀਵਾਨੇ ਹਨ।

PunjabKesari

ਦੱਸ ਦੇਈਏ ਕਿ ਆਕਾਂਕਸ਼ਾ ਪੁਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਫ਼ਿਲਮਾਂ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਸਾਲ 2015 ’ਚ ‘ਕੈਲੇਂਡਰ ਗਰਲਜ਼’ ਫ਼ਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਫ਼ਿਲਮਾਂ ਤੋਂ ਇਲਾਵਾ ਆਕਾਂਕਸ਼ਾ ਪੁਰੀ ਨੇ ਮਸ਼ਹੂਰ ਸ਼ੋਅ ‘ਵਿਘਨਹਰਤਾ ਗਣੇਸ਼’ ’ਚ ਦੇਵੀ ਪਾਰਵਤੀ ਦਾ ਕਿਰਦਾਰ ਵੀ ਨਿਭਾਇਆ ਸੀ।

PunjabKesari

ਆਕਾਂਕਸ਼ਾ ਪੁਰੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ‘ਬਿੱਗ ਬੌਸ 13’ ਫੇਮ ਪਾਰਸ ਛਾਬੜਾ ਦੀ ਐਕਸ ਗਰਲਫਰੈਂਡ ਹੈ। ਸ਼ੋਅ ਦੌਰਾਨ ਪਾਰਸ ਤੇ ਆਕਾਂਕਸ਼ਾ ਵਿਚਾਲੇ ਕਾਫੀ ਗਲਤਫਹਿਮੀਆਂ ਹੋ ਗਈਆਂ ਸਨ, ਜਿਸ ਤੋਂ ਬਾਅਦ ਦੋਵਾਂ ਦੇ ਰਾਹ ਅਲੱਗ ਹੋ ਗਏ। ਪਾਰਸ ਛਾਬੜਾ ਨਾਲ ਆਕਾਂਕਸ਼ਾ ਪੁਰੀ ਦਾ ਰਿਸ਼ਤਾ ਜ਼ਿਆਦਾ ਲੰਮਾ ਨਹੀਂ ਚੱਲਿਆ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News