ਗਾਇਕ ਮੀਕਾ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਅਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ, ਕਿਹਾ-ਉਹ ਅਜੇ ਸਿੰਗਲ ਹੈ....

Friday, Jun 23, 2023 - 12:34 PM (IST)

ਗਾਇਕ ਮੀਕਾ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਅਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ, ਕਿਹਾ-ਉਹ ਅਜੇ ਸਿੰਗਲ ਹੈ....

ਮੁੰਬਈ - ਬਾਲੀਵੁੱਡ ਦੇ ਗਾਇਕ ਮੀਕਾ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਹਮਸਫ਼ਰ ਦੀ ਤਲਾਸ਼ ਕਰਨ ਲਈ 'ਮੀਕਾ ਦੀ ਵੋਹਟੀ' ਸ਼ੋਅ 'ਚ ਆਪਣੀ ਸਭ ਤੋਂ ਚੰਗੀ ਦੋਸਤ ਆਕਾਂਕਸ਼ਾ ਪੁਰੀ 'ਚ ਆਪਣਾ ਜੀਵਨ ਸਾਥੀ ਚੁਣ ਲਿਆ ਸੀ। ਟੀਵੀ ਅਦਾਕਾਰ ਅਤੇ ਬਿੱਗ ਬੌਸ ਓਟੀਟੀ 2 ਆਕਾਂਕਸ਼ਾ ਪੁਰੀ ਜਦੋਂ ਸ਼ੋਅ ਦੀ ਵਿਨਰ ਬਣੀ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਮੀਕਾ ਅਤੇ ਆਕਾਂਕਸ਼ਾ ਜਲਦੀ ਵਿਆਹ ਕਰਵਾ ਲੈਣਗੇ ਪਰ ਅਜਿਹਾ ਨਹੀਂ ਹੋਇਆ। 

PunjabKesari

ਦੱਸ ਦੇਈਏ ਕਿ ਮੀਕਾ ਸਿੰਘ ਅਤੇ ਅਕਾਂਕਸ਼ਾ ਡੇਟ ਕਰ ਰਹੇ ਹਨ। ਅਕਸਰ ਦੋਹਾਂ ਤੋਂ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ। ਹੁਣ ਅਦਾਕਾਰਾ ਨੇ ਆਪਣੇ ਅਤੇ ਮੀਕੇ ਦੇ ਰਿਸ਼ਤੇ ਨੂੰ ਲੈ ਕੇ ਲੈ ਕੇ ਪੁੱਛੇ ਜਾਣ ਵਾਲੇ ਸਵਾਲਾਂ 'ਤੇ ਚੁੱਪੀ ਤੋੜਦੇ ਹੋਏ ਕਈ ਖੁਲਾਸੇ ਕੀਤੇ ਹਨ।

PunjabKesari

ਇਸ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲ਼ਬਾਤ ਕਰਦੇ ਹੋਏ ਅਦਾਕਾਰ ਆਕਾਂਕਸ਼ਾ ਨੇ ਕਿਹਾ ਸੀ ਕਿ ਉਹ ਅਜੇ ਸਿੰਗਲ ਹੈ। ਉਹ ਅਤੇ ਮੀਕਾ ਸਿਰਫ਼਼ ਦੋਸਤ ਹਨ ਅਤੇ ਇਸ ਦੋਸਤੀ ਨੂੰ ਉਹ ਬਰਕਰਾਰ ਰੱਖਣਾ ਚਾਹੁੰਦੇ ਹਨ। ਮੀਕਾ ਜੀ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ, ਜੋ ਹਮੇਸ਼ਾ ਕਾਇਮ ਰਹੇਗਾ। ਉਸ ਨੇ ਕਿਹਾ ਕਿ ਸ਼ੋਅ ਜਿੱਤਣ ਤੋਂ ਬਾਅਦ ਅਸੀਂ ਦੋਵਾਂ ਨੇ ਇਕ ਦੂਜੇ ਨੂੰ ਮਾਲਾਵਾਂ ਪਵਾਈਆਂ ਸਨ ਪਰ ਵਿਆਹ ਨਹੀਂ ਹੋਇਆ।  

PunjabKesari

ਆਕਾਂਕਸ਼ਾ ਪੁਰੀ ਨੇ ਅੱਗੇ ਕਿਹਾ ਕਿ, 'ਮੈਨੂੰ ਨਹੀਂ ਪਤਾ ਕਿ ਇਹ ਰਿਸ਼ਤੇ 'ਤੇ ਕਦੋਂ ਮੋਹਰ ਲਗੇਗੀ ਪਰ ਮੈਂ ਇਹ ਸਪੱਸ਼ਟ ਕਰਨਾ ਚਾਹਾਂਗੀ ਕਿ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਹਮੇਸ਼ਾ ਰਹਿਣਗੇ।' ਆਕਾਂਕਸ਼ਾ ਨੇ ਕਿਹਾ ਕਿ ਉਹ ਮੀਕਾ ਨਾਲ ਵਿਆਹ ਕਰਨਾ ਚਾਹੁੰਦੀ ਹੈ ਪਰ ਉਹ ਇਹ ਵੀ ਨਹੀਂ ਜਾਣਦੀ ਕਿ ਇਹ ਕਦੋਂ ਹੋਵੇਗਾ।

PunjabKesari


author

rajwinder kaur

Content Editor

Related News