ਡਰੱਗ ਕੇਸ 'ਚ ਗ੍ਰਿਫ਼ਤਾਰ ਏਜਾਜ਼ ਖ਼ਾਨ ਕੋਰੋਨਾ ਪਾਜ਼ੇਟਿਵ, ਹੁਣ NCB ਟੀਮ ਦਾ ਵੀ ਹੋਵੇਗਾ ਟੈਸਟ

04/05/2021 11:24:13 AM

ਨਵੀਂ ਦਿੱਲੀ (ਬਿਊਰੋ) - ਡਰੱਗ ਕੇਸ ’ਚ ਗਿ੍ਰਫ਼ਤਾਰ ਅਦਾਕਾਰ ਏਜਾਜ਼ ਖ਼ਾਨ ਕੋਰੋਨਾ ਪਾਜ਼ੇਟਿਵ ਹੋ ਗਿਆ ਹੈ। ਐੱਨ. ਸੀ. ਬੀ. ਦੀ ਕਸੱਟਡੀ ’ਚ ਅਦਾਕਾਰ ਏਜਾਜ਼ ਖ਼ਾਨ ਕੋਰੋਨਾ ਪਾਜ਼ੇਟਿਵ ਹੋਏ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹੁਣ ਏਜਾਜ਼ ਖ਼ਾਨ ਤੋਂ ਪੁੱਛਗਿੱਛ ਕਰਨ ਵਾਲੀ ਐੱਨ. ਸੀ. ਬੀ. ਦੀ ਟੀਮ ਦਾ ਵੀ ਕੋਰੋਨਾ ਟੈਸਟ ਹੋਵੇਗਾ। ਏਜਾਜ਼ ਖ਼ਾਨ ਦਾ 2 ਦਿਨ ਪਹਿਲਾਂ ਇਕ ਟੈਸਟ ਹੋਇਆ ਸੀ ਅਤੇ ਕੱਲ੍ਹ ਰਿਪੋਰਟ ਪਾਜ਼ੇਟਿਵ ਆਈ। 

5 ਅਪ੍ਰੈਲ ਤੱਕ ਦੀ ਮਿਲੀ ਸੀ ਨਿਆਇਕ ਹਿਰਾਸਤ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਅਦਾਕਾਰ ਏਜਾਜ਼ ਖ਼ਾਨ ਨੂੰ ਡਰੱਗ ਮਾਮਲੇ ’ਚ ਐੱਨ. ਸੀ. ਬੀ. ਨੇ ਗਿ੍ਰਫ਼ਤਾਰ ਕੀਤਾ ਸੀ। ਉਸ ਨੂੰ ਪਹਿਲਾਂ 3 ਅਪ੍ਰੈਲ ਤੱਕ ਕਸੱਟਡੀ ’ਚ ਰੱਖਣ ਦੀ ਗੱਲ ਕੀਤੀ ਗਈ ਸੀ ਹਾਲਾਂਕਿ ਬਾਅਦ ’ਚ ਇਸ ਨੂੰ ਵਧਾ ਕੇ 5 ਅਪ੍ਰੈਲ ਤੱਕ ਉਸ ਨੂੰ ਨਿਆਇਕ ਹਿਰਾਸਤ ’ਚ ਰੱਖਣ ਦਾ ਫੈਸਲਾ ਕੀਤਾ। ਨਸ਼ੇ ਦੇ ਮਾਮਲੇ ’ਚ ਐੱਨ. ਸੀ. ਬੀ. ਹੋਰ  ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

PunjabKesari

ਏਜਾਜ਼ ਖ਼ਾਨ ਦੇ ਘਰੋਂ ਜਾਂਚ ਏਜੰਸੀ ਨੇ 4.5 ਗ੍ਰਾਮ ਨਸ਼ੀਲੀ ਦਵਾਈ ਕੀਤੀ ਸੀ ਬਰਾਮਦ
ਉਥੇ ਐੱਨ. ਸੀ. ਬੀ. ਵਲੋਂ ਏਜਾਜ਼ ਨੂੰ ਬਟਾਟਾ ਗੈਂਗ ਨਾਲ ਸਬੰਧ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜਾਜ਼ ਖ਼ਾਨ ਦੇ ਘਰੋਂ ਜਾਂਚ ਏਜੰਸੀ ਨੇ 4.5 ਗ੍ਰਾਮ ਨਸ਼ੀਲੀ ਦਵਾਈ ਬਰਾਮਦ ਕੀਤੀ ਸੀ ਪਰ ਗ੍ਰਿਫ਼ਤਾਰੀ ਦੀ ਵਜ੍ਹਾ ਬਟਾਟਾ ਗੈਂਗ ਨਾਲ ਸਬੰਧ ਹੀ ਦੱਸੀ ਜਾ ਰਹੀ ਹੈ। 
ਐੱਨ. ਸੀ. ਬੀ. ਨੇ ਕੋਰਟ 'ਚ ਕਿਹਾ ਕਿ ਪਿਛਲੇ ਦਿਨੀਂ ਡਰੱਗਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸ਼ਾਦਾਬ ਬਟਾਟਾ ਤੇ ਏਜਾਜ਼ ਖ਼ਾਨ ਵਿਚਾਲੇ ਸਬੰਧ ਮਿਲੇ ਹਨ। ਐੱਨ. ਸੀ. ਬੀ. ਨੇ ਕਿਹਾ ਕਿ ਉਨ੍ਹਾਂ ਨੂੰ ਵਟਸਐਪ ਚੈਟਸ ਵੀ ਮਿਲੀ ਹੈ, ਵਾਇਸ ਨੌਟਸ ਵੀ ਮਿਲੇ ਹਨ, ਜਿਨ੍ਹਾਂ 'ਚ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਡਰੱਗਸ ਮਾਮਲੇ 'ਚ ਏਜਾਜ਼ ਖ਼ਾਨ ਦਾ ਵੀ ਕਨੈਕਸ਼ਨ ਹੈ।

ਐੱਨ. ਸੀ. ਬੀ. ਨੇ ਕੋਰਟ 'ਚ ਇਹ ਵੀ ਕਿਹਾ ਕਿ ਉਹ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਉਥੇ ਇਹ ਵੀ ਕਿਹਾ ਗਿਆ ਕਿ ਏਜਾਜ਼ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ ਤੇ ਉਹ ਆਪਣੇ ਰਸੂਖ਼ ਦੀ ਵਰਤੋਂ ਗਲਤ ਕੰਮਾਂ ਲਈ ਕਰ ਰਿਹਾ ਹੈ। ਏਜਾਜ਼ ਦੇ ਵਕੀਲ ਨੇ ਕੋਰਟ 'ਚ ਕਿਹਾ ਕਿ ਏਜਾਜ਼ ਦੇ ਘਰੋਂ ਕੋਈ ਡਰੱਗਸ ਨਹੀਂ ਮਿਲਿਆ ਹੈ। ਜੋ ਦਵਾਈਆਂ ਮਿਲੀਆਂ ਹਨ, ਉਹ ਉਸ ਦੀ ਪਤਨੀ ਦੀਆਂ ਹਨ।

 


sunita

Content Editor

Related News