ਮਾਂ-ਪੁੱਤ ਦੇ ਰਿਸ਼ਤੇ ’ਤੇ ਆਧਾਰਿਤ ਏਜਾਜ਼ ਖ਼ਾਨ ਦਾ ਗੀਤ ‘ਓ ਮਾਂ’ ਤੁਹਾਨੂੰ ਵੀ ਕਰ ਦੇਵੇਗਾ ਭਾਵੁਕ (ਵੀਡੀਓ)

01/04/2021 3:53:36 PM

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਅਦਾਕਾਰ ਤੇ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਏਜਾਜ਼ ਖ਼ਾਨ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੇ ਹਨ। ਇਸ ਤੋਂ ਇਲਾਵਾ ਹਾਲ ਦੇ ਦਿਨਾਂ ’ਚ ਅਦਾਕਾਰ ਆਪਣੇ ਗੀਤ ਕਾਰਨ ਵੀ ਖੂਬ ਧਿਆਨ ਖਿੱਚ ਰਹੇ ਹਨ।

ਹਾਲ ਹੀ ’ਚ ਏਜਾਜ਼ ਖ਼ਾਨ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ‘ਓ ਮਾਂ’ ਹੈ। ਏਜਾਜ਼ ਖ਼ਾਨ ਦਾ ਇਹ ਗੀਤ ਮਾਂ-ਪੁੱਤ ਦੇ ਰਿਸ਼ਤੇ ’ਤੇ ਆਧਾਰਿਤ ਹੈ, ਜੋ ਕਾਫੀ ਭਾਵੁਕ ਵੀ ਕਰਦਾ ਹੈ।

ਏਜਾਜ਼ ਖ਼ਾਨ ਦੇ ਨਵੇਂ ਗੀਤ ‘ਓ ਮਾਂ’ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਰਿਤੇਸ਼ ਤਿਵਾਰੀ ਨੇ ਗਾਇਆ ਹੈ। ਗੀਤ ਨੂੰ ਏਜਾਜ਼ ਖ਼ਾਨ ਨੇ ਹੀ ਲਿਖਿਆ ਹੈ, ਜਦਕਿ ਇਸ ਨੂੰ ਨਿਸ਼ੂ ਯਾਦਵ ਨੇ ਕੰਪੋਜ਼ ਕੀਤਾ ਹੈ। ਏਜਾਜ਼ ਖ਼ਾਨ ਨੇ ਗੀਤ ’ਚ ਪੇਸ਼ਕਾਰੀ ਵੀ ਦਿੱਤੀ ਹੈ।

ਇਸ ਗੀਤ ਨੂੰ ਯੂਟਿਊਬ ’ਤੇ 2 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ’ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਾਂ-ਪੁੱਤ ਦੇ ਰਿਸ਼ਤੇ ਤੋਂ ਜ਼ਿਆਦਾ ਅਨਮੋਲ ਇਸ ਦੁਨੀਆ ’ਚ ਕੁਝ ਵੀ ਨਹੀਂ ਹੈ।

ਦੱਸਣਯੋਗ ਹੈ ਕਿ ਏਜਾਜ਼ ਖ਼ਾਨ ਸਾਲ 2003 ਤੋਂ ਹੀ ਫ਼ਿਲਮ ਇੰਡਸਟਰੀ ’ਚ ਸਰਗਰਮ ਹੈ। ਉਸ ਨੇ ‘ਰਕਤ ਚਰਿੱਤ’, ‘ਅੱਲਾਹ ਦੇ ਬੰਦੇ’ ਤੇ ਤੇਲਗੂ ਫ਼ਿਲਮ ‘ਟੇਂਪਰ’ ’ਚ ਵੀ ਕੰਮ ਕੀਤਾ ਹੈ।

ਨੋਟ– ਤੁਹਾਨੂੰ ਏਜਾਜ਼ ਖ਼ਾਨ ਦਾ ਇਹ ਗੀਤ ਕਿਵੇਂ ਦਾ ਲੱਗਾ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News