ਟਰੈਂਡਿੰਗ ''ਚ ਛਾਇਆ ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦਾ ਟਰੇਲਰ
Tuesday, Mar 07, 2023 - 01:11 PM (IST)

ਮੁੰਬਈ (ਬਿਊਰੋ)– ਅਜੇ ਦੇਵਗਨ ਤੇ ਤੱਬੂ ਦੀ ਆਉਣ ਵਾਲੀ ਫ਼ਿਲਮ ‘ਭੋਲਾ’ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ, ਜੋ ਕਿ ਕਾਫੀ ਐਕਸ਼ਨ ਭਰਪੂਰ ਹੈ। ਅਜੇ ਦੇਵਗਨ ਫ਼ਿਲਮਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਟਰੇਲਰ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦੇ ਹੀ ਫ਼ਿਲਮ ਦਾ ਇਹ ਟਰੇਲਰ ਟਰੈਂਡਿੰਗ 'ਚ ਛਾਅ ਗਿਆ।
ਦੱਸ ਦਈਏ ਕਿ‘ਭੋਲਾ’ ਦੇ ਟਰੇਲਰ ’ਚ ਐਕਸ਼ਨ, ਡਰਾਮਾ ਤੇ ਜ਼ਬਰਦਸਤ ਡਾਇਲਾਗਸ ਦੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ‘ਭੋਲਾ’ ਸਾਊਥ ਦੀ ਫ਼ਿਲਮ ‘ਕੈਥੀ’ ਦੀ ਹਿੰਦੀ ਰੀਮੇਕ ਹੈ, ਜੋ 30 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਮਹੀਨੇ ਪਹਿਲਾਂ ਹੀ 2 ਰੀਮੇਕ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ‘ਸ਼ਹਿਜ਼ਾਦਾ’ ਤੇ ‘ਸੈਲਫੀ’ ਸ਼ਾਮਲ ਹਨ। ਇਨ੍ਹਾਂ ਦੋਵਾਂ ਨੂੰ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਨਕਾਰ ਦਿੱਤਾ ਗਿਆ ਸੀ।
ਰੀਮੇਕ ਦੇ ਇਸ ਦੌਰ ’ਚ ਅਜੇ ਦੇਵਗਨ ਕੀ ਕਮਾਲ ਕਰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਂਝ ‘ਭੋਲਾ’ ਦੇ ਪਹਿਲਾਂ ਰਿਲੀਜ਼ ਹੋਏ ਦੋ ਟੀਜ਼ਰਸ ਤੇ ਇਕ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਨੋਟ– ਤੁਹਾਨੂੰ ‘ਭੋਲਾ’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।