ਆਲੀਸ਼ਾਨ ਬੰਗਲਾ ਖਰੀਦਣ ਲਈ ਅਜੇ ਦੇਵਗਨ ਨੇ ਲਿਆ ਕਰੋੜਾਂ ਦਾ ਕਰਜ਼ਾ, ਜਾਣੋ ਕਿੰਨੇ ਵਰਗ ਫੁੱਟ ''ਚ ਫੈਲਿਆ ਹੈ ਨਵਾਂ ਘਰ
Monday, Jun 21, 2021 - 02:04 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਹਾਲ ਹੀ 'ਚ 31 ਕਰੋੜ ਰੁਪਏ ਦਾ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਹੈ। ਇਸ ਖ਼ਬਰ ਤੋਂ ਬਾਅਦ ਪਤਾ ਚੱਲਿਆ ਕਿ ਅਦਾਕਾਰ ਅਜੇ ਦੇਵਗਨ ਨੇ ਇੱਕ ਬੰਗਲਾ ਵੀ ਖਰੀਦਿਆ ਹੈ। ਉਸ ਦਾ ਪਹਿਲਾਂ ਹੀ ਜੁਹੂ 'ਚ ਇੱਕ ਵਿਸ਼ਾਲ ਅਪਾਰਟਮੈਂਟ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਖ਼ਬਰਾਂ ਮੁਕਾਬਤ, ਹੁਣ ਉਸ ਨੇ ਉਸੇ ਖ਼ੇਤਰ 'ਚ ਇੱਕ ਨਵਾਂ ਬੰਗਲਾ ਖਰੀਦਿਆ ਹੈ। ਅਜੇ ਦੇਵਗਨ ਨੇ ਨਵਾਂ ਬੰਗਲਾ ਕਰੀਬ 47.5 ਕਰੋੜ ਰੁਪਏ 'ਚ ਖਰੀਦਿਆ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਲਈ ਅਜੇ ਦੇਵਗਨ ਨੇ 18.75 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਕਰਜ਼ਾ 27 ਅਪ੍ਰੈਲ 2021 ਨੂੰ ਲਿਆ।
ਇਹ ਖ਼ਬਰ ਵੀ ਪੜ੍ਹੋ : ਪ੍ਰਤਿਊਸ਼ਾ ਬੈਨਰਜੀ ਦੇ ਪ੍ਰੇਮੀ ਰਾਹੁਲ ਰਾਜ ਦਾ ਸਨਸਨੀਖੇਜ਼ ਖ਼ੁਲਾਸਾ, ਦੱਸਿਆ ਕਿਉਂ ਅਦਾਕਾਰਾ ਨੇ ਮੌਤ ਨੂੰ ਲਾਇਆ ਗਲ਼ੇ
474.4 ਵਰਗ ਮੀਟਰ ਵਿਚ ਫੈਲਿਆ ਹੈ ਬੰਗਲਾ
ਰਿਪੋਰਟਾਂ ਮੁਤਾਬਕ, ਅਜੇ ਦੇਵਗਨ ਦਾ ਇਹ ਬੰਗਲਾ ਤਕਰੀਬਨ 474.4 ਵਰਗ ਮੀਟਰ 'ਚ ਫੈਲਿਆ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਅਜੇ ਦੇਵਗਨ ਪਿਛਲੇ ਇੱਕ ਸਾਲ ਤੋਂ ਇੱਕ ਨਵੇਂ ਬੰਗਲੇ ਦੀ ਭਾਲ 'ਚ ਸਨ। ਪਿਛਲੇ ਸਾਲ ਨਵੰਬਰ-ਦਸੰਬਰ 'ਚ ਉਸ ਨੇ ਕਪੋਲ ਸਹਿਕਾਰੀ ਹਾਊਸਿੰਗ ਸੁਸਾਇਟੀ 'ਚ ਸਥਿਤ ਇਸ ਬੰਗਲੇ ਲਈ ਸੌਦੇ ਨੂੰ ਅੰਤਮ ਰੂਪ ਦਿੱਤਾ ਅਤੇ 7 ਮਈ 2021 ਨੂੰ ਜਾਇਦਾਦ ਦੇ ਕਾਗਜ਼ਾਤ ਅਜੇ ਦੇਵਗਨ ਅਤੇ ਉਸ ਦੀ ਮਾਂ ਵੀਨਾ ਵਰਿੰਦਰ ਦੇਵਗਨ ਦੇ ਨਾਂ 'ਤੇ ਟ੍ਰਾਂਸਫਰ ਕੀਤੇ ਗਏ। ਅਜੇ ਦੇਵਗਨ ਨੇ ਇਸ ਲਈ 2.73 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ। ਨਾਲ ਹੀ ਖ਼ਬਰਾਂ ਹਨ ਕਿ ਅਜੇ ਨੇ ਬੰਗਲੇ ਦਾ ਕਬਜ਼ਾ ਲੈ ਲਿਆ ਹੈ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਆਪਣੇ ਮੌਜੂਦਾ ਬੰਗਲੇ ਦੇ ਮੁੜ ਵਿਕਾਸ ਲਈ ਨਵੇਂ ਬੰਗਲੇ 'ਚ ਤਬਦੀਲ ਹੋਣਾ ਚਾਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਯੋਗ ਨਾਲ ਖ਼ੁਦ ਨੂੰ ਫਿੱਟ ਰੱਖਦੀਆਂ ਨੇ ਇਹ ਹਸੀਨਾਵਾਂ, ਸ਼ਿਲਪਾ ਸ਼ੈੱਟੀ ਤੋਂ ਮਲਾਇਕਾ ਅਰੋੜਾ ਤਕ ਦਾ ਨਾਂ ਸ਼ਾਮਲ
ਖੈਰ ਇਹ ਸਿਰਫ਼ ਇਕੱਲੀ ਮਹਿੰਗੀ ਚੀਜ਼ ਨਹੀਂ ਹੈ ਇਸ ਤੋਂ ਪਹਿਲਾਂ ਅਜੇ Maserati Quattroporte ਦਾ ਮਾਲਕ ਹੈ, ਜਿਸ ਨੂੰ ਉਸ ਨੇ ਸਾਲ 2008 'ਚ ਖਰੀਦਿਆ ਸੀ। ਇਸ ਦੀ ਕੀਮਤ 1.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਹ ਇੱਕ BMW Z4, ਔਡੀ Q7 ਅਤੇ ਔਡੀ A5 ਸਪੋਰਟਬੈਕ ਦਾ ਵੀ ਮਾਲਕ ਹੈ। ਕਥਿਤ ਤੌਰ 'ਤੇ ਅਜੇ ਦੇਵਗਨ ਕੋਲ 6 ਸੀਟਾਂ ਵਾਲਾ ਹੌਕਰ 800 ਜਹਾਜ਼ ਵੀ ਹਨ, ਜਿਨ੍ਹਾਂ ਦੀ ਕੀਮਤ 84 ਕਰੋੜ ਰੁਪਏ ਹੈ।
ਜਲਦ ਇਨ੍ਹਾਂ ਫ਼ਿਲਮਾਂ 'ਚ ਆਉਣਗੇ ਨਜ਼ਰ
ਕੰਮ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ 'ਸੁਰਿਆਵੰਸ਼ੀ', 'ਗੰਗੂਬਾਈ ਕਾਠਿਆਵਾੜੀ', 'ਆਰ. ਆਰ. ਆਰ.', 'ਮੈਦਾਨ', 'ਭੁਜ: ਦਿ ਪ੍ਰਾਈਡ ਆਫ ਇੰਡੀਆ', 'ਥੈਂਕ ਗੌਡ' ਅਤੇ 'ਮੇਅ ਡੇਅ' ਸ਼ਾਮਲ ਹਨ। ਅਜੇ ਦੇਵਗਨ ਫ਼ਿਲਮ 'ਮੇਅ ਡੇਅ' ਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ।
ਇਹ ਖ਼ਬਰ ਵੀ ਪੜ੍ਹੋ : ਗਾਇਕ ਜੱਸ ਬਾਜਵਾ ਵੱਲੋਂ ਦਿੱਲੀ ਮੋਰਚੇ ਸੰਭਾਲਣ ਦਾ ਹੋਕਾ, ਬੋਲੇ 'ਕਿਸਾਨਾਂ ਦੀ ਪਾਰਟੀ ਤੇ ਸਰਕਾਰ ਹੋਣੀ ਚਾਹੀਦੀ'