ਅਜੇ ਦੇਵਗਨ ਦਾ ਓ. ਟੀ. ਟੀ. ’ਤੇ ਡੈਬਿਊ, ਵੈੱਬ ਸੀਰੀਜ਼ ‘ਰੁਦਰਾ’ ਹੋਈ ਰਿਲੀਜ਼

Friday, Mar 04, 2022 - 12:06 PM (IST)

ਅਜੇ ਦੇਵਗਨ ਦਾ ਓ. ਟੀ. ਟੀ. ’ਤੇ ਡੈਬਿਊ, ਵੈੱਬ ਸੀਰੀਜ਼ ‘ਰੁਦਰਾ’ ਹੋਈ ਰਿਲੀਜ਼

ਮੁੰਬਈ (ਬਿਊਰੋ)– ਇਕ ਦੌਰ ਸੀ ਜਦੋਂ ਬਾਲੀਵੁੱਡ ਸਿਤਾਰੇ ਛੋਟੇ ਪਰਦੇ ’ਤੇ ਆਉਣ ਤੋਂ ਕਤਰਾਉਂਦੇ ਸਨ ਪਰ ਮਨੋਰੰਜਨ ਦੇ ਇਸ ਦੌਰ ’ਚ ਹੁਣ ਸਿਤਾਰੇ ਸਮਝ ਚੁੱਕੇ ਹਨ ਕਿ ਦਰਸ਼ਕਾਂ ਵਿਚਾਲੇ ਜਗ੍ਹਾ ਬਣਾ ਕੇ ਰੱਖਣੀ ਹੈ ਤਾਂ ਹਰ ਕੰਧ ਨੂੰ ਟੱਪਣਾ ਪਵੇਗਾ, ਲਿਹਾਜ਼ਾ ਹੁਣ ਟੀ. ਵੀ. ਹੀ ਨਹੀਂ, ਸਗੋਂ ਮੋਬਾਇਲ ਦੀ ਛੋਟੀ ਜਿਹੀ ਦੁਨੀਆ ਓ. ਟੀ. ਟੀ. ’ਤੇ ਵੀ ਆਉਣ ਤੋਂ ਸਿਤਾਰੇ ਪ੍ਰਹੇਜ਼ ਨਹੀਂ ਕਰਦੇ।

ਪਿਛਲੇ ਹਫ਼ਤੇ ਮਾਧੁਰੀ ਦੀਕਸ਼ਿਤ ਨੇ ਓ. ਟੀ. ਟੀ. ਦੀ ਦੁਨੀਆ ’ਚ ਕਦਮ ਰੱਖਿਆ ਤੇ ਇਸ ਹਫ਼ਤੇ ਤੋਂ ਅਜੇ ਦੇਵਗਨ ‘ਰੁਦਰਾ’ ਨਾਲ ਓ. ਟੀ. ਟੀ. ਡੈਬਿਊ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

4 ਮਾਰਚ ਯਾਨੀ ਅੱਜ ਓ. ਟੀ. ਟੀ. ’ਤੇ ਅਜੇ ਦੇਵਗਨ ਦੀ ‘ਰੁਦਰਾ’ ਰਿਲੀਜ਼ ਹੋ ਗਈ ਹੈ। ਇਹ ਸੀਰੀਜ਼ ਕਾਫੀ ਚਰਚਾ ’ਚ ਹੈ। ਖ਼ਾਸ ਤੌਰ ’ਤੇ ਇਸ ਕਾਰਨ ਕਿ ਇਹ ਅਜੇ ਦੇਵਗਨ ਦੀ ਪਹਿਲੀ ਓ. ਟੀ. ਟੀ. ਫ਼ਿਲਮ ਹੈ। ਇਸ ਤੋਂ ਇਲਾਵਾ ਇਹ ਸੀਰੀਜ਼ ਕਈ ਮਾਇਨਿਆਂ ’ਚ ਖ਼ਾਸ ਹੋਣ ਵਾਲੀ ਹੈ।

ਇਹ ਸੀਰੀਜ਼ ਐਕਸ਼ਨ ਨਾਲ ਭਰਪੂਰ ਹੈ, ਜਿਸ ’ਚ ਅਜੇ ਦੇਵਗਨ ਇਕ ਵਾਰ ਮੁੜ ਸੁਪਰਕਾਪ ਦੇ ਰੋਲ ’ਚ ਦਿਖਾਈ ਦੇਣਗੇ। ਡੀ. ਸੀ. ਪੀ. ਰੁਦਰ ਵੀਰ ਸਿੰਘ ਬਣੇ ਅਜੇ ਦੇਵਗਨ ਕ੍ਰਾਈਮ ਨੂੰ ਮਿਟਾਉਣ ਲਈ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹਨ ਪਰ ਆਪਣੇ ਇਨ੍ਹਾਂ ਤੇਵਰਾਂ ਦੇ ਚਲਦਿਆਂ ਉਹ ਨਿੱਜੀ ਜ਼ਿੰਦਗੀ ਨਾਲ ਉਹ ਕਿਸ ਤਰ੍ਹਾਂ ਜੂਝਦੇ ਹਨ, ਇਹ ਦੇਖਣਾ ਮਜ਼ੇਦਾਰ ਹੋਵੇਗਾ।

ਇਸ ਸੀਰੀਜ਼ ਰਾਹੀਂ ਈਸ਼ਾ ਦਿਓਲ ਦੀ ਵੀ ਵਾਪਸੀ ਹੋਈ ਹੈ। ਈਸ਼ਾ ਨੇ ਅਜੇ ਦੇਵਗਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਸ ਵੈੱਬ ਸੀਰੀਜ਼ ਦੇ 6 ਐਪੀਸੋਡਸ ਹਨ। ਇਨ੍ਹਾਂ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News