ਰੋਹਬਦਾਰ ਨਜ਼ਰ ਆਉਣਗੇ ''ਫਿਤੂਰ'' ''ਚ ਅਜੇ ਦੇਵਗਨ
Thursday, Feb 11, 2016 - 11:37 AM (IST)

ਮੁੰਬਈ : ਅਦਾਕਾਰ ਅਜੇ ਦੇਵਗਨ ਆਉਣ ਵਾਲੀ ਫਿਲਮ ''ਫਿਤੂਰ'' ਵਿਚ ਰੋਹਬਦਾਰ ਕਿਰਦਾਰ ''ਚ ਨਜ਼ਰ ਆਉਣਗੇ। ਅਭਿਸ਼ੇਕ ਕਪੂਰ ਦੇ ਨਿਰਦੇਸ਼ਨ ਤਹਿਤ ਬਣੀ ਇਸ ਫਿਲਮ ''ਚ ਆਦਿਤੱਯ ਰਾਏ ਕਪੂਰ, ਕੈਟਰੀਨਾ ਕੈਫ ਅਤੇ ਤੱਬੂ ਦੇ ਅਹਿਮ ਕਿਰਦਾਰ ਹਨ। ਫਿਲਮ ਇਸ ਸ਼ੁੱਕਰਵਾਰ ਭਾਵ 12 ਫਰਵਰੀ 2016 ਨੂੰ ਰਿਲੀਜ਼ ਹੋਵੇਗੀ।
ਇਕ ਸੂਤਰ ਅਨੁਸਾਰ, ''''ਫਿਲਮ ''ਚ ਅਜੇ ਦੇਵਗਨ ਦਾ ਕਿਰਦਾਰ ਰੋਹਬਦਾਰ ਅਤੇ ਮਹੱਤਵਪੂਰਨ ਹੈ। ਆਦਿਤੱਯ ਨਾਲ ਉਹ ਇਕ ਅਜਿਹੇ ਹੀ ਦ੍ਰਿਸ਼ ''ਚ ਨਜ਼ਰ ਆਉਣਗੇ।'''' ਇਹ ਫਿਲਮ ਚਾਰਲਸ ਡਿਕੇਨਸ ਦੇ ਨਾਵਲ ''ਗ੍ਰੇਟ ਐਕਸਪੈਕਟੇਸ਼ਨਸ'' ਤੋਂ ਪ੍ਰੇਰਿਤ ਹੈ ਅਤੇ ਇਸ ''ਚ ਕੈਟਰੀਨਾ ਫਿਰਦੌਸ ਦੇ ਕਿਰਦਾਰ ''ਚ ਹੈ, ਜਦਕਿ ਆਦਿਤੱਯ ਨੂਰ ਦਾ ਕਿਰਦਾਰ ਨਿਭਾਅ ਰਹੇ ਹਨ।