ਅਜੇ ਦੇਵਗਨ ਨੇ 'ਭੋਲਾ' ਨਾਲ ਫੈਨਜ਼ ਨੂੰ ਦਿੱਤਾ ਸੁਪਰ ਸਪੈਸ਼ਲ ਤੋਹਫ਼ਾ

02/18/2023 9:44:53 AM

ਮੁੰਬਈ (ਬਿਊਰੋ) : ਫ਼ਿਲਮ ਨਿਰਮਾਤਾ-ਸੁਪਰਸਟਾਰ ਅਜੇ ਦੇਵਗਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਇਕ ਸੁਪਰ ਸਪੈਸ਼ਲ ਰਿਸ਼ਤਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਜੇ ਦੇਵਗਨ ਨੇ ਆਪਣੇ ਆਉਣ ਵਾਲੇ ਐਕਸ਼ਨ-ਐਡਵੈਂਚਰ ‘ਭੋਲਾ’ ਨਾਲ ਆਪਣੇ ਪਹਿਲੇ ਰੋਮਾਂਟਿਕ ਟਰੈਕ ਦੇ ਲਾਂਚ ਹੋਣ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਨੂੰ ਇਕ ਪਿਆਰਾ ਜਿਹਾ ਸਰਪ੍ਰਾਈਜ਼ ਦੇਣ ਦਾ ਫ਼ੈਸਲਾ ਕੀਤਾ ਹੈ, ਜੋ ਇਕ ਭਾਵਨਾਤਮਕ ਕੋਰ ਵਾਲੀ ਫ਼ਿਲਮ ਹੈ। 

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਇਸ ਤੋਂ ਪਹਿਲਾਂ ਉਸ ਨੇ ਪ੍ਰਸ਼ੰਸਕਾਂ ਨੂੰ ਆਪਣੇ ਗੀਤ ਦੀ ਇਕ 32 ਸੈਕਿੰਡ ਦੀ ਆਡੀਓ ਕਲਿੱਪ ਭੇਜੀ, ਜਿਸ ਕਾਰਨ ਪ੍ਰਸ਼ੰਸਕ ਪੂਰੀ ਤਰ੍ਹਾਂ ਹੈਰਾਨ ਹੋ ਗਏ, ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਇਸ ਨੂੰ ਸਾਰਿਆਂ ਦੇ ਸਾਹਮਣੇ ਸੁਣਨ ਦੇ ਹੱਕਦਾਰ ਹਨ।

ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ

ਜਿਵੇਂ ਕਿ ਉਮੀਦ ਸੀ, ਪ੍ਰਸ਼ੰਸਕ ਸੁੰਦਰ ਟਰੈਕ ‘ਨਜ਼ਰ ਲਗ ਜਾਏਗੀ’ ਨਾਲ ਰੋਮਾਂਚਿਤ ਹੋ ਗਏ। ਪ੍ਰਸ਼ੰਸਕਾਂ ਨੇ ਵੀ ਬਦਲੇ ’ਚ ਅਜੇ ਨੂੰ ਕੁਝ ਗਿਫਟ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਟਰੈਕ ’ਤੇ ਸੋਸ਼ਲ ਮੀਡੀਆ 'ਤੇ ਸ਼ਾਨਦਾਰ ਵੀਡੀਓਜ਼ ਬਣਾਈਆਂ ਹਨ। ਇਹ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ ਪਰ ਪ੍ਰਸ਼ੰਸਕਾਂ ਨੇ ਇਸ ਲਵ ਟਰੈਕ ਨੂੰ ਲੈ ਕੇ ਉਮੀਦਾਂ ਜ਼ਰੂਰ ਵਧਾ ਦਿੱਤੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News