ਅਜੇ ਦੇਵਗਨ ਦੀ ‘ਦ੍ਰਿਸ਼ਯਮ 2’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼, ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਹੈ ਫ਼ਿਲਮ

Monday, Oct 17, 2022 - 04:18 PM (IST)

ਅਜੇ ਦੇਵਗਨ ਦੀ ‘ਦ੍ਰਿਸ਼ਯਮ 2’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼, ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਹੈ ਫ਼ਿਲਮ

ਨਵੀਂ ਦਿੱਲੀ- ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫ਼ਿਲਮ ‘ਦ੍ਰਿਯਸ਼ਮ 2’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹਨ। ‘ਦ੍ਰਿਯਸ਼ਮ’ ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਹੁਣ ਮੇਕਰਸ ‘ਦ੍ਰਿਯਸ਼ਮ 2’ ਲੈ ਕੇ ਆ ਰਹੇ ਹਨ। ਅਜੇ ਦੀ ਇਸ ਫ਼ਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੂੰ ਫ਼ਲਾਇਟ ’ਚ ਬੈਠਣ ਤੋਂ ਲਗਦਾ ਡਰ, ਵੀਡੀਓ ਸਾਂਝੀ ਕਰ ਲਿਖਿਆ- ‘fearofflying’

ਹਾਲ ਹੀ ’ਚ ਨਿਰਮਾਤਾਵਾਂ ਨੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਇਸ ਫ਼ਿਲਮ ਦੇ ਟ੍ਰੇਲਰ ’ਚ ਅਕਸ਼ੈ ਖੰਨਾ ਦੇ ਨਾਲ ਤੱਬੂ ਆਪਣੇ ਪੁੱਤਰ  ਦੀ ਮੌਤ ਦੇ ਮਾਮਲੇ ਸੁਲਝਾਉਂਦੀ ਨਜ਼ਰ ਆ ਰਹੀ ਹੈ। ਫ਼ਿਲਮ ਦੇ ਟ੍ਰੇਲਰ ’ਚ ਅਕਸ਼ੈ ਖੰਨਾ 7 ਸਾਲ ਦੇ ਰਾਜ ਤੋਂ ਪਰਦਾ ਚੁੱਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ਡੈਣ ਕਹਿਣ ਵਾਲਿਆਂ ਦੀ ਲਗਾਈ ਕਲਾਸ, ਇਸ ਅਫ਼ਵਾਹ ’ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

ਟ੍ਰੇਲਰ ’ਚ ਤੱਬੂ ਅਤੇ ਅਕਸ਼ੈ ਖੰਨਾ 7 ਸਾਲ ਪੁਰਾਣੇ ਦੀ ਸੱਚਾਈ ਜਾਣਨ ਲਈ ਇਕੱਠੇ ਕੰਮ ਕਰ ਰਹੇ ਹਨ। ਹਾਲਾਂਕਿ ਟ੍ਰੇਲਰ ਦੇ ਅੰਤ ’ਚ ਵਿਜੇ ਸਲਗਾਂਵਕਰ ਦਾ ਇਕਬਾਲੀਆ ਬਿਆਨ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ‘ਦ੍ਰਿਯਸ਼ਮ 2’ ਦਾ ਟ੍ਰੇਲਰ ਕਾਫ਼ੀ ਜ਼ਬਰਦਸਤ ਨਜ਼ਰ ਆ ਰਿਹਾ ਹੈ।

PunjabKesari

ਅਜੇ ਦੇਵਗਨ ਨੇ ਆਪਣੇ ਇੰਸਟਾ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ’ਚ ਕਹਾਣੀ ਦੇ ਬਾਰੇ ’ਚ ਹਿੰਟ ਵੀ ਦਿੱਤਾ ਹੈ। ਅਦਾਕਾਰ ਨੇ ਲਿਖਿਆ ਹੈ ਕਿ ‘ਸੱਚ ਇਕ ਦਰੱਖਤ ਦੇ ਬੀਜ ਵਰਗਾ ਹੁੰਦਾ ਹੈ, ਜਿਸ ਨੂੰ ਤੁਸੀਂ ਦੱਬਣਾ ਚਾਹੁੰਦੇ ਹੋ, ਉਹ ਸਾਹਮਣੇ ਆ ਜਾਵੇਗਾ।’ ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ 2’ ਅਗਲੇ ਮਹੀਨੇ 18 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਅਜੇ ਦੇਵਗਨ ਤੋਂ ਇਲਾਵਾ ਅਦਾਕਾਰਾ ਤੱਬੂ, ਸ਼੍ਰੇਆ ਸਰਨ ਅਤੇ ਇਸ਼ਿਤਾ ਦੱਤਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੀਆਂ।


 


author

Shivani Bassan

Content Editor

Related News