‘ਕੈਥੀ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ, ਅਜੇ ਦੇਵਗਨ ਨਿਭਾਉਣਗੇ ਅਹਿਮ ਕਿਰਦਾਰ

01/14/2022 2:30:33 PM

ਮੁੰਬਈ (ਬਿਊਰੋ)– ਸਾਲ 2019 ’ਚ ਰਿਲੀਜ਼ ਹੋਈ ਤਾਮਿਲ ਫ਼ਿਲਮ ‘ਕੈਥੀ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫ਼ਿਲਮ ’ਚ ਅਜੇ ਦੇਵਗਨ ਮੁੱਖ ਭੂਮਿਕਾ ’ਚ ਹਨ। ‘ਕੈਥੀ’ ਦੀ ਹਿੰਦੀ ਰੀਮੇਕ ਦਾ ਨਾਂ ‘ਭੋਲਾ’ ਹੈ। ਫ਼ਿਲਮ ’ਚ ਅਜੇ ਦੇਵਗਨ ਕਾਰਤੀ ਵਲੋਂ ਨਿਭਾਏ ਗਏ ਕਿਰਦਾਰ ਨੂੰ ਨਿਭਾਉਣਗੇ।

ਅਜੇ ਦੇਵਗਨ ਦੇ ਫ਼ਿਲਮ ’ਚ ਹੋਣ ਨਾਲ ਲੋਕਾਂ ’ਚ ਉਤਸ਼ਾਹ ਵੱਧ ਗਿਆ ਹੈ। ਇਸ ਦੇ ਪ੍ਰਸ਼ੰਸਕ ਵੀ ਇਹ ਜਾਣਨ ਲਈ ਬੇਤਾਬ ਹਨ ਕਿ ਇਸ ਫ਼ਿਲਮ ’ਚ ਅਜੇ ਦੇ ਨਾਲ ਕਿਹੜੀ ਅਦਾਕਾਰਾ ਹੋਵੇਗੀ। ਹਾਲਾਂਕਿ ਇਸ ਦਾ ਖ਼ੁਲਾਸਾ ਵੀ ਹੋ ਚੁੱਕਾ ਹੈ। ਰਿਪੋਰਟ ਮੁਤਾਬਕ ‘ਭੋਲਾ’ ’ਚ ਅਜੇ ਦੇਵਗਨ ਨਾਲ ਤੱਬੂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਫ਼ਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ, “ਤੱਬੂ ਨੂੰ ‘ਕੈਥੀ’ ਦੇ ਹਿੰਦੀ ਰੀਮੇਕ ਲਈ ਫਾਈਨਲ ਕਰ ਲਿਆ ਗਿਆ ਹੈ।” ਅਜੇ ਤੇ ਤੱਬੂ ਦੀ ਜੋੜੀ ਨੂੰ ਪਰਦੇ ’ਤੇ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਤੇ ਦੋਵਾਂ ਨੇ ਕਈ ਫ਼ਿਲਮਾਂ ’ਚ ਇਕੱਠੇ ਕੰਮ ਕੀਤਾ ਹੈ। ਦੋਵੇਂ ਆਖਰੀ ਵਾਰ ਫ਼ਿਲਮ ‘ਦੇ ਦੇ ਪਿਆਰ ਦੇ’ ’ਚ ਇਕੱਠੇ ਨਜ਼ਰ ਆਏ ਸਨ। ਅਜੇ ਦੇਵਗਨ ਨੇ ‘ਭੋਲਾ’ ਲਈ 11 ਜਨਵਰੀ ਨੂੰ ਮਹੂਰਤ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਕੀਤੀ।

‘ਭੋਲਾ’ ਦਾ ਨਿਰਦੇਸ਼ਨ ਧਰਮਿੰਦਰ ਸ਼ਰਮਾ ਕਰ ਰਹੇ ਹਨ, ਜੋ ਅਜੇ ਦੇਵਗਨ ਦਾ ਚਚੇਰਾ ਭਰਾ ਹੈ। ਫ਼ਿਲਮ ਦੀ ਸਿਨੇਮਾਟੋਗ੍ਰਾਫੀ ਅਸੀਮ ਬਜਾਜ ਕਰਨਗੇ। ਧਰਮਿੰਦਰ, ਅਜੇ ਵਿਕਰਾਂਤ ਦੇ ਇਕ ਹੋਰ ਚਚੇਰੇ ਭਰਾ ਨਾਲ ਬੁੱਧਵਾਰ ਨੂੰ ਸਬਰੀਮਾਲਾ ਮੰਦਰ ਗਏ ਸਨ। ਕੇਰਲ ਦੇ ਸਬਰੀਮਾਲਾ ਮੰਦਰ ’ਚ ਅਜੇ ਨੇ ਮੰਦਰ ’ਚ ਦਰਸ਼ਨਾਂ ਲਈ ਮੰਦਰ ਬੋਰਡ ਵਲੋਂ ਤੈਅ ਕੀਤੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News