ਵਿਆਹ ਤੋਂ ਪਹਿਲੇ ਫਰਾਹ ਖਾਨ ਦੀ ਪਾਰਟੀ ''ਚ ਸਿੰਦੂਰ ਲਗਾ ਕੇ ਪਹੁੰਚੀ ਸੀ ਐਸ਼ਵਰਿਆ ਰਾਏ, ਕਾਰਨ ਹੈ ਦਿਲਚਸਪ

Friday, May 13, 2022 - 02:17 PM (IST)

ਵਿਆਹ ਤੋਂ ਪਹਿਲੇ ਫਰਾਹ ਖਾਨ ਦੀ ਪਾਰਟੀ ''ਚ ਸਿੰਦੂਰ ਲਗਾ ਕੇ ਪਹੁੰਚੀ ਸੀ ਐਸ਼ਵਰਿਆ ਰਾਏ, ਕਾਰਨ ਹੈ ਦਿਲਚਸਪ

ਮੁੰਬਈ- ਕੋਰੀਓਗ੍ਰਾਫਰ ਫਰਾਹ ਖਾਨ ਦੀ ਫਿਲਮਮੇਕਰ ਕਰਨ ਜੌਹਰ, ਅਦਾਕਾਰਾ ਰਾਣੀ ਮੁਖਰਜੀ, ਐਸ਼ਵਰਿਆ ਰਾਏ ਅਤੇ ਕਈ ਵੱਡੇ ਸਿਤਾਰਿਆਂ ਨਾਲ ਕਾਫੀ ਚੰਗੀ ਬਾਡਿੰਗ ਰਹੀ ਹੈ। ਨਾ ਸਿਰਫ ਫਿਲਮ ਸ਼ੂਟ 'ਤੇ ਸਗੋਂ ਇਸ ਤੋਂ ਬਾਅਦ ਵੀ ਸਿਤਾਰੇ ਕਾਫੀ ਚੰਗਾ ਟਾਈਮ ਸਪੈਂਡ ਕਰਦੇ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਫਰਾਹ ਖਾਨ ਨੇ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। 

PunjabKesari
ਫਰਾਹ ਖਾਨ ਵਲੋਂ ਸਾਂਝੀ ਕੀਤੀ ਗਈ ਤਸਵੀਰ 'ਚ ਕਰਨ ਜੌਹਰ, ਸਾਜ਼ਿਦ ਖਾਨ, ਰਾਣੀ ਮੁਖਰਜੀ, ਫਰਹਾਨ ਅਖਤਰ ਅਤੇ ਐਸ਼ਵਰਿਆ ਰਾਏ ਇਕ ਫਰੇਮ 'ਚ ਪਰਫੈਕਟ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਮਾਂਗ 'ਚ ਸਿੰਦੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਸਭ ਦਾ ਧਿਆਨ ਖਿੱਚ ਰਹੀ ਹੈ ਅਤੇ ਇਸ ਦੀ ਵਜ੍ਹਾ ਹੈ ਕਿ ਉਨ੍ਹਾਂ ਦੀ ਮਾਂਗ 'ਚ ਸਿੰਦੂਰ।
ਦਰਅਸਲ ਸਾਲ 2001 'ਚ ਐਸ਼ਵਰਿਆ ਰਾਏ ਦਾ ਵਿਆਹ ਨਹੀਂ ਹੋਇਆ ਸੀ, ਇਸ ਦੇ ਬਾਵਜੂਦ ਵੀ ਉਹ ਇਸ ਤਸਵੀਰ 'ਚ ਸਿੰਦੂਰ ਲਗਾਏ ਦਿਖੀ। ਇਸ ਵਜ੍ਹਾ ਨਾਲ ਪ੍ਰਸ਼ੰਸਕ ਹੈਰਾਨ ਹਨ ਕਿ ਆਖਿਰ ਕਿਉਂ ਅਦਾਕਾਰਾ ਮਾਂਗ 'ਚ ਸਿੰਦੂਰ ਲਗਾਏ ਫਰਾਹ ਖਾਨ ਦੀ ਪਾਰਟੀ 'ਚ 12 ਸਾਲ ਪਹਿਲੇ ਪਹੁੰਚੀ ਸੀ। 

PunjabKesari

ਇਸ ਦੀ ਵਜ੍ਹਾ ਫਰਾਹ ਨੇ ਆਪਣੀ ਪੋਸਟ 'ਚ ਦੱਸੀ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਕੇ ਕੈਪਸ਼ਨ 'ਚ ਲਿਖਿਆ,''#flashbackfriday...ਹਾਊਸਵਾਰਮਿੰਗ 2001 'ਚ ਮੇਰੇ ਵਲੋਂ ਖਰੀਦੇ ਗਏ ਪਹਿਲੇ ਘਰ 'ਚ ਐਸ਼ਵਰਿਆ ਰਾਏ ਬੱਚਨ 'ਦੇਵਦਾਸ' ਫਿਲਮ ਦੇ ਸ਼ੂਟ ਤੋਂ ਸਿੱਧਾ ਮੇਰੇ ਘਰ ਆਈ ਸੀ, ਇਸ ਲਈ ਉਨ੍ਹਾਂ ਦੀ ਮੰਗ 'ਚ ਸਿੰਦੂਰ ਲੱਗਿਆ ਸੀ। ਨਾਨ ਡਿਜ਼ਾਈਨਰ ਕੱਪੜਿਆਂ 'ਚ ਕਰਨ ਜੌਹਰ'।

PunjabKesari
ਜਾਣਕਾਰੀ ਲਈ ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਨੇ ਸਾਲ 2007 'ਚ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਨਾਲ ਵਿਆਹ ਰਚਾਇਆ ਸੀ। ਵਿਆਹ ਤੋਂ ਬਾਅਦ ਜੋੜੇ ਨੇ ਇਕ ਧੀ ਦਾ ਸਵਾਗਤ ਕੀਤਾ, ਜਿਸ ਦਾ ਨਾਂ ਅਰਾਧਿਆ ਹੈ।
 


author

Aarti dhillon

Content Editor

Related News