ਐਸ਼ਵਰਿਆ ਦਾ ਝਲਕਿਆ ਦਰਦ, ਤਲਾਕ ਦੀਆਂ ਖ਼ਬਰਾਂ ਵਿਚਾਲੇ ਕਿਹਾ-ਮੈਨੂੰ ਕਿਸੇ ਦੀ...

Saturday, Sep 21, 2024 - 06:35 PM (IST)

ਐਸ਼ਵਰਿਆ ਦਾ ਝਲਕਿਆ ਦਰਦ, ਤਲਾਕ ਦੀਆਂ ਖ਼ਬਰਾਂ ਵਿਚਾਲੇ ਕਿਹਾ-ਮੈਨੂੰ ਕਿਸੇ ਦੀ...

ਮੁੰਬਈ- ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀ ਖਬਰ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ 'ਚ ਹੈ। ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ 'ਤੇ 'ਤਲਾਕ' ਨਾਲ ਜੁੜੀ ਇਕ ਪੋਸਟ ਨੂੰ ਲਾਈਕ ਕੀਤਾ। ਇਸ ਤੋਂ ਬਾਅਦ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਐਸ਼ਵਰਿਆ ਰਾਏ ਬੱਚਨ ਪਰਿਵਾਰ ਤੋਂ ਵੱਖਰੀ ਨਜ਼ਰ ਆਈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਕੋਰੀਓਗ੍ਰਾਫਰ ਜਾਨੀ ਮਾਸਟਰ ਨੇ ਜਿਨਸ਼ੀ ਸ਼ੋਸ਼ਣ ਦੇ ਦੋਸ਼ਾਂ ਨੂੰ ਕੀਤਾ ਸਵੀਕਾਰ

ਹਾਲ ਹੀ 'ਚ ਜਦੋਂ ਐਸ਼ਵਰਿਆ ਰਾਏ SIIMA 2024 ਐਵਾਰਡ ਲੈਣ ਲਈ ਇਕੱਲੀ ਪਹੁੰਚੀ ਤਾਂ ਤਲਾਕ ਦੀਆਂ ਖਬਰਾਂ ਨੇ ਫਿਰ ਜ਼ੋਰ ਫੜ ਲਿਆ। SIIMA 2024 ਐਵਾਰਡ ਪ੍ਰਾਪਤ ਕਰਨ ਦੌਰਾਨ ਉਨ੍ਹਾਂ ਦੇ ਭਾਸ਼ਣ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਐਸ਼ਵਰਿਆ ਨੇ ਬੱਚਨ ਪਰਿਵਾਰ 'ਚ ਸਿਰਫ ਆਪਣੀ ਧੀ ਆਰਾਧਿਆ ਦਾ ਹੀ ਜ਼ਿਕਰ ਕੀਤਾ ਹੈ ਅਤੇ ਕਿਸੇ ਹੋਰ ਦਾ ਨਾਂ ਨਹੀਂ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ -ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ, ਵੀਡੀਓ ਵਾਇਰਲ

ਉਨ੍ਹਾਂ ਦੇ ਭਾਸ਼ਣ ਨੂੰ ਸੁਣਨ ਤੋਂ ਬਾਅਦ ਕਈ ਲੋਕ ਕਹਿੰਦੇ ਹਨ ਕਿ ਐਸ਼ਵਰਿਆ ਹੁਣ ਪੂਰੀ ਤਰ੍ਹਾਂ ਇਕੱਲੀ ਹੈ। ਕੁਝ ਦਰਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਐਸ਼ਵਰਿਆ ਰਾਏ ਨੂੰ ਕਿਸੇ ਹੋਰ ਦੀ ਲੋੜ ਨਹੀਂ, ਕਿਉਂਕਿ ਉਸ ਲਈ ਉਸ ਦੀ ਧੀ ਹੀ ਕਾਫੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News