ਕੋਰੋਨਾ ਨੂੰ ਹਰਾ ਕੇ ਧੀ ਆਰਾਧਿਆ ਨਾਲ ਘਰ ਪਰਤੀ ਐਸ਼ਵਰਿਆ ਰਾਏ ਬੱਚਨ

7/27/2020 4:41:30 PM

ਮੁੰਬਈ (ਵੈੱਬ ਡੈਸਕ) - ਬੱਚਨ ਪਰਿਵਾਰ ਦੀ ਨੂੰਹ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਆਰਾਧਿਆ ਬੱਚਨ ਨਾਨਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 5 ਦਿਨ ਬਾਅਦ ਐਸ਼ਵਿਰਆ ਤੇ ਆਰਾਧਿਆ ਨਾਨਾਵਤੀ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੂੰ 10 ਦਿਨ ਹਸਪਤਾਲ 'ਚ ਰੱਖਿਆ ਗਿਆ ਸੀ।

ਦੱਸ ਦਈਏ ਕਿ 11 ਜੁਲਾਈ ਨੂੰ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ 12 ਜੁਲਾਈ ਨੂੰ ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ਬੱਚਨ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਜਯਾ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਸੀ।
PunjabKesari

ਅਮਿਤਾਭ ਬੱਚਨ ਵੀ ਲੜ ਰਹੇ ਹਨ ਕੋਵਿਡ-19 ਨਾਲ
ਮਹਾਨਾਇਕ ਅਮਿਤਾਭ ਬੱਚਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਕੋਵਿਡ-19 ਨਾਲ ਲੜ ਰਹੇ ਹਨ। ਇਸ ਦੌਰਾਨ ਬਿੱਗ ਬੀ ਕਰੀਬ ਹਰ ਦਿਨ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਿੱਗ ਬੀ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਜ਼ਿੰਦਗੀ ਵਿਚ ਚਣੌਤੀਆ ਦਾ ਆਉਣਾ ਲਾਜ਼ਮੀ ਹੈ, ਹਾਰ ਜਾਣਾ ਵਿਕਲਪ ਨਹੀਂ ਹੈ।' ਆਪਣੀ ਇਸ ਪੋਸਟ ਨਾਲ ਅਮਿਤਾਭ ਨੇ ਕਈਆਂ ਨੂੰ ਪ੍ਰੇਰਿਆ ਹੈ। ਸਿਰਫ਼ ਬਿੱਗ ਬੀ ਹੀ ਨਹੀਂ ਸਗੋਂ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ਬੱਚਨ ਦਾ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਕੋਵਿਡ-19 ਨਾਲ ਲੜ ਰਹੇ ਬੱਚਨ ਪਰਿਵਾਰ ਦੀ ਜਲਦ ਸਿਹਤਯਾਬੀ ਲਈ ਉਨ੍ਹਾਂ ਦੇ ਪ੍ਰਸ਼ੰਸਕ ਦੁਆਵਾਂ ਕਰ ਰਹੇ ਹਨ।
PunjabKesari
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਹਾਲ ਹੀ 'ਚ ਹਸਪਤਾਲ ਤੋਂ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਉਹ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕਵਿਤਾ ਸਾਂਝੀ ਕੀਤੀ ਸੀ।


sunita

Content Editor sunita