ਵਿਵਾਦਾਂ 'ਚ ਆਈ ਐਸ਼ਵਰਿਆ ਰਾਏ ਬੱਚਨ, ਇਸ ਮਾਮਲੇ ਨੂੰ ਲੈ ਕੇ ਹੋਵੇਗੀ ਸਖ਼ਤ ਕਾਰਵਾਈ

01/17/2023 12:03:17 PM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਖ਼ਬਰ ਹੈ ਕਿ ਐਸ਼ਵਰਿਆ ਰਾਏ ਦੀ ਜ਼ਮੀਨ 'ਤੇ ਬਕਾਇਆ ਟੈਕਸ ਨੂੰ ਦੇਖਦੇ ਹੋਏ ਨਾਸਿਕ ਦੇ ਤਸਲੀਦਾਰ ਨੇ ਐਸ਼ਵਰਿਆ ਖ਼ਿਲਾਫ਼ ਨੋਟਿਸ ਭੇਜਿਆ ਹੈ। ਜਾਣਕਾਰੀ ਅਨੁਸਾਰ, ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸਿੰਨਾਰ (ਨਾਸਿਕ) ਦੇ ਤਹਿਸੀਲਦਾਰ ਵੱਲੋਂ ਨੋਟਿਸ ਭੇਜਿਆ ਗਿਆ ਹੈ। 

ਕੀ ਹੈ ਮਾਮਲਾ?
ਅਸਲ 'ਚ ਨਾਸਿਕ ਦੇ ਸਿੰਨਾਰ ਦੇ ਅਵਾੜੀ ਇਲਾਕੇ 'ਚ ਐਸ਼ਵਰਿਆ ਰਾਏ ਬੱਚਨ ਦੀ ਵਿੰਡ ਮਿਲ ਲਈ ਜ਼ਮੀਨ ਹੈ। ਇਸ ਜ਼ਮੀਨ 'ਤੇ ਇਕ ਸਾਲ ਲਈ 21,960 ਰੁਪਏ ਟੈਕਸ ਦੇ ਤੌਰ 'ਤੇ ਬਕਾਇਆ ਹੈ, ਇਸ ਨੋਟਿਸ ਨੂੰ ਧਿਆਨ 'ਚ ਰੱਖਦੇ ਹੋਏ ਸੂਬੇ ਦੇ ਤਹਿਸੀਲਦਾਰ ਦੀ ਤਰਫੋਂ ਐਸ਼ਵਰਿਆ ਖ਼ਿਲਾਫ਼ ਇਹ ਨੋਟਿਸ ਭੇਜਿਆ ਗਿਆ ਹੈ।

PunjabKesari

ਪਹਾੜੀ ਇਲਾਕੇ 'ਚ ਕਰੀਬ 1 ਹੈਕਟੇਅਰ ਜ਼ਮੀਨ ਐਸ਼ਵਰਿਆ ਕੋਲ
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਕੋਲ ਅਡਵਾਦੀ ਦੇ ਪਹਾੜੀ ਇਲਾਕੇ 'ਚ ਕਰੀਬ 1 ਹੈਕਟੇਅਰ ਜ਼ਮੀਨ ਹੈ। ਅਜਿਹੇ 'ਚ 12 ਮਹੀਨਿਆਂ ਤੋਂ ਬਕਾਇਆ ਟੈਕਸ ਨੂੰ ਲੈ ਕੇ ਅਦਾਕਾਰਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਜਿਸ ਕਾਰਨ ਹੁਣ ਮਾਲ ਵਿਭਾਗ ਨੂੰ ਇਹ ਸਖ਼ਤ ਰੁਖ਼ ਅਪਣਾਉਣਾ ਪਿਆ ਹੈ। ਮਾਲ ਵਿਭਾਗ ਵੱਲੋਂ ਐਸ਼ਵਰਿਆ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਇਕੱਠਾ ਕਰਨ ਦਾ ਟੀਚਾ ਪੂਰਾ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਐਸ਼ਵਰਿਆ ਸਮੇਤ ਉਸ ਇਲਾਕੇ ਦੇ 1200 ਹੋਰ ਜਾਇਦਾਦ ਧਾਰਕਾਂ ਨੂੰ ਨੋਟਿਸ ਭੇਜੇ ਗਏ ਹਨ।

ਐਸ਼ਵਰਿਆ ਖ਼ਿਲਾਫ਼ ਹੋ ਸਕਦੀ ਹੈ ਸਖ਼ਤ ਕਾਰਵਾਈ
ਦੱਸਣਯੋਗ ਹੈ ਕਿ ਐਸ਼ਵਰਿਆ ਖ਼ਿਲਾਫ਼ ਰੈਵੇਨਿਊ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਅਦਾਕਾਰਾ ਨੂੰ ਜਲਦ ਤੋਂ ਜਲਦ ਸੁਣਵਾਈ ਕਰਨੀ ਪਵੇਗੀ ਕਿਉਂਕਿ ਆਉਣ ਵਾਲਾ ਮਾਰਚ ਮਹੀਨਾ ਮਾਲ ਵਿਭਾਗ ਲਈ ਬੰਦ ਹੋਣ ਦਾ ਮਹੀਨਾ ਹੈ, ਜਿਸ ਕਾਰਨ ਜੇਕਰ ਐਸ਼ਵਰਿਆ ਰਾਏ ਇਸ ਬਕਾਇਆ ਟੈਕਸ ਦਾ ਭੁਗਤਾਨ ਕਰਨ 'ਚ ਦੇਰੀ ਕਰਦੀ ਹੈ ਤਾਂ ਵਿਭਾਗ ਅਭਿਨੇਤਰੀ 'ਤੇ ਵੀ ਸਖ਼ਤ ਕਾਰਵਾਈ ਕਰ ਸਕਦਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News