ਐਸ਼ਵਰਿਆ ਰਾਏ ਬੱਚਨ ਪਹੁੰਚੀ ਈਡੀ ਦਫ਼ਤਰ, ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਹੋ ਰਹੀ ਪੁੱਛਗਿੱਛ
Monday, Dec 20, 2021 - 03:17 PM (IST)
ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਸੰਮਨ ਜਾਰੀ ਕੀਤਾ ਗਿਆ ਹੈ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਐਸ਼ਵਰਿਆ ਈਡੀ ਦੇ ਦਿੱਲੀ ਦਫ਼ਤਰ 'ਚ ਪੁੱਛਗਿੱਛ 'ਚ ਸ਼ਾਮਲ ਹੋਣ ਪਹੁੰਚੀ। ਹਾਲ ਹੀ 'ਚ ਈਡੀ ਨੇ ਇਸ ਮਾਮਲੇ 'ਚ ਅਭਿਸ਼ੇਕ ਬੱਚਨ ਨੂੰ ਵੀ ਸੰਮਨ ਜਾਰੀ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਬੁਰਜ ਖ਼ਲੀਫਾ 'ਤੇ ਦਿਖਾਈ ਦੇਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ
ਪਹਿਲਾਂ ਵੀ 2 ਵਾਰ ਬੁਲਾਇਆ ਗਿਆ ਸੀ ਈਡੀ ਦਫ਼ਤਰ
ਐਸ਼ਵਰਿਆ ਰਾਏ ਬੱਚਨ ਨੂੰ ਪਹਿਲਾਂ ਵੀ ਦੋ ਵਾਰ ਬੁਲਾਇਆ ਗਿਆ ਸੀ ਪਰ ਦੋਵੇਂ ਵਾਰ ਉਸ ਨੇ ਨੋਟਿਸ ਟਾਲਣ ਦੀ ਬੇਨਤੀ ਕੀਤੀ ਸੀ। ਇਹ ਬੇਨਤੀ ਪਨਾਮਾ ਪੇਪਰਜ਼ ਲੀਕ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਕੀਤੀ ਗਈ ਸੀ।
ਈਡੀ ਨੇ ਐਸ਼ਵਰਿਆ ਨੂੰ ਫੇਮਾ ਮਾਮਲੇ 'ਚ ਸੰਮਨ ਜਾਰੀ ਕੀਤਾ ਸੀ। ਇਹ ਸੰਮਨ 9 ਨਵੰਬਰ ਨੂੰ 'ਪ੍ਰਤੀਕਸ਼ਾ' ਯਾਨੀ ਬੱਚਨ ਪਰਿਵਾਰ ਦੇ ਘਰ 'ਚ ਭੇਜਿਆ ਗਿਆ ਸੀ, ਜਿਸ ਦਾ ਜਵਾਬ 15 ਦਿਨਾਂ 'ਚ ਮੰਗਿਆ ਗਿਆ ਹੈ। ਐਸ਼ਵਰਿਆ ਨੇ ਈਡੀ ਨੂੰ ਈਮੇਲ ਰਾਹੀਂ ਜਵਾਬ ਦਿੱਤਾ। ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. 'ਚ ਈਡੀ, ਇਨਕਮ ਟੈਕਸ ਅਤੇ ਹੋਰ ਏਜੰਸੀਆਂ ਸ਼ਾਮਲ ਹਨ।
Delhi | Aishwarya Rai Bachchan appears before the Enforcement Directorate in the Panama Papers case
— ANI (@ANI) December 20, 2021
(file photo) pic.twitter.com/LjpXyN0Ivp
ਕੀ ਹੈ ਪਨਾਮਾ ਪੇਪਰ ਲੀਕ
ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਇੱਕ ਕੰਪਨੀ (ਮੋਸੈਕ ਫੋਂਸੇਕਾ) ਦੇ ਕਾਨੂੰਨੀ ਦਸਤਾਵੇਜ਼ ਲੀਕ ਹੋ ਗਏ ਸਨ। ਇਹ ਡੇਟਾ ਜਰਮਨ ਅਖਬਾਰ Süddeutsche Zeitung (SZ) ਦੁਆਰਾ 3 ਅਪ੍ਰੈਲ 2016 ਨੂੰ ਪਨਾਮਾ ਪੇਪਰਜ਼ ਨਾਮ ਹੇਠ ਜਾਰੀ ਕੀਤਾ ਗਿਆ ਸੀ। ਇਸ 'ਚ ਭਾਰਤ ਸਮੇਤ 200 ਦੇਸ਼ਾਂ ਦੇ ਰਾਜਨੇਤਾਵਾਂ, ਕਾਰੋਬਾਰੀਆਂ, ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ 'ਤੇ ਮਨੀ ਲਾਂਡਰਿੰਗ ਦੇ ਦੋਸ਼ ਸਨ। ਇਸ 'ਚ 1977 ਤੋਂ 2015 ਦੇ ਅੰਤ ਤੱਕ ਦੀ ਜਾਣਕਾਰੀ ਦਿੱਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ 15 ਦਿਨਾਂ ਲਈ ਸਲਮਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ! ਪੜ੍ਹੋ ਪੂਰੀ ਖ਼ਬਰ
ਸੂਚੀ 'ਚ 300 ਭਾਰਤੀਆਂ ਦੇ ਨਾਂ ਸ਼ਾਮਲ ਸਨ। ਇਸ 'ਚ ਐਸ਼ਵਰਿਆ ਤੋਂ ਇਲਾਵਾ ਅਮਿਤਾਭ ਬੱਚਨ, ਅਜੇ ਦੇਵਗਨ ਦਾ ਨਾਂ ਵੀ ਸ਼ਾਮਲ ਸੀ।
ED summons Aishwarya Rai Bachchan in Panama Papers leak case
— ANI Digital (@ani_digital) December 20, 2021
Read @ANI Story | https://t.co/3jfuyNVXY8#AishwaryaRaiBachchan #PanamaPapers pic.twitter.com/1hEUR3qA4a
ਹਰੀਸ਼ ਸਾਲਵੇ, ਵਿਜੇ ਮਾਲਿਆ ਦਾ ਵੀ ਸੀ ਨਾਂ
ਦੇਸ਼ ਦੇ ਸਾਬਕਾ ਸਾਲਿਸਟਰ ਜਨਰਲ ਅਤੇ ਸੁਪਰੀਮ ਕੋਰਟ ਦੇ ਵਕੀਲ ਹਰੀਸ਼ ਸਾਲਵੇ, ਭਗੌੜੇ ਕਾਰੋਬਾਰੀ ਵਿਜੇ ਮਾਲਿਆ, ਮੋਸਟ ਵਾਂਟੇਡ ਅਪਰਾਧੀ ਇਕਬਾਲ ਮਿਰਚੀ ਦੇ ਨਾਂ ਵੀ ਇਸ 'ਚ ਸ਼ਾਮਲ ਸਨ। ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ। ਉਦੋਂ ਕੇਂਦਰ ਸਰਕਾਰ ਨੇ ਇਸ ਮਾਮਲੇ 'ਚ ਮਲਟੀ ਏਜੰਸੀ ਗਰੁੱਪ (ਐੱਮ.ਏ.ਜੀ.) ਦਾ ਗਠਨ ਕੀਤਾ ਸੀ। ਇਨ੍ਹਾਂ 'ਚ ਸੀ. ਬੀ. ਡੀ. ਟੀ., ਆਰ. ਬੀ. ਆਈ., ਈਡੀ ਅਤੇ ਐੱਫ. ਆਈ. ਯੂ. ਨੂੰ ਸ਼ਾਮਲ ਕੀਤਾ ਗਿਆ ਸੀ। ਮੈਗ ਸਾਰੇ ਨਾਵਾਂ ਦੀ ਜਾਂਚ ਕਰਕੇ ਰਿਪੋਰਟ ਕਾਲੇ ਧੰਨ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਅਤੇ ਕੇਂਦਰ ਸਰਕਾਰ ਨੂੰ ਦੇ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ : ਤਰਸੇਮ ਜੱਸੜ ਨੇ ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਬਦੀ ਦੀ ਕੜੇ ਸ਼ਬਦਾਂ 'ਚ ਕੀਤੀ ਨਿੰਦਿਆ, ਆਖੀਆਂ ਇਹ ਗੱਲਾਂ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।