Cannes ਦੇ ਰੈੱਡ ਕਾਰਪੇਟ 'ਤੇ ਐਸ਼ਵਰਿਆ ਦਾ ਜਲਵਾ, ਦੇਖੋ ਖੂਬਸੂਰਤ ਤਸਵੀਰਾਂ

05/19/2022 5:26:49 PM

ਮੁੰਬਈ- 17 ਮਈ ਨੂੰ ਕਾਂਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਹੋ ਚੁੱਕੀ ਹੈ। ਬਾਲੀਵੁੱਡ ਹਸੀਨਾਵਾਂ ਰੈੱਡ ਕਾਰਪੇਟ 'ਤੇ ਅੱਗ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਉਰਵਸ਼ੀ ਰੌਤੇਲਾ, ਤਮੰਨਾ ਭਾਟੀਆ ਅਤੇ ਦੀਪਿਕਾ ਪਾਦੁਕੌਣ ਤੋਂ ਬਾਅਦ ਹੁਣ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਵਾਕ ਕੀਤਾ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

PunjabKesari
ਲੁਕ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਫਲੋਰਲ ਬਲੈਕ ਗਾਊਨ 'ਚ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅਪ ਕੀਤਾ ਹੋਇਆ ਹੈ। ਅਦਾਕਾਰਾ ਨੇ ਵਾਲਾਂ ਨੂੰ ਸੈਂਟਰ ਪਾਰਟ ਕਰਕੇ ਪਿੱਛੇ ਵੱਲ ਬੰਨ੍ਹਿਆ ਸੀ ਅਤੇ ਪਿੱਛੇ ਤੋਂ ਖੁੱਲ੍ਹੇ ਰੱਖੇ ਹਨ। ਇਸ ਲੁਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ।

PunjabKesari

ਅਦਾਕਾਰਾ ਰੈੱਡ ਕਾਰਪੇਟ 'ਤੇ ਜ਼ਬਰਦਸਤ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਅਟਕ ਗਈਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਐਸ਼ਵਰਿਆ ਕਾਂਸ ਫਿਲਮ ਫੈਸਟੀਵਲ 'ਚ ਪਹਿਲੀ ਵਾਰ ਸਾਲ 2002 'ਚ ਸ਼ਾਮਲ ਹੋਈ ਸੀ। ਉਸ ਸਮੇਂ ਅਦਾਕਾਰਾ ਫਿਲਮ 'ਦੇਵਦਾਸ' ਦੀ ਸਕ੍ਰੀਨਿੰਗ ਲਈ ਪਹੁੰਚੀ ਸੀ। ਅਦਾਕਾਰਾ ਦੇ ਨਾਲ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਅਤੇ ਕੋਅ-ਸਟਾਰ ਸ਼ਾਹਰੁਖ ਖਾਨ ਵੀ ਸਨ। ਉਦੋਂ ਐਸਵਰਿਆ, ਸ਼ਾਹਰੁਖ ਅਤੇ ਭੰਸਾਲੀ ਨੂੰ ਕਾਂਸ 'ਚ 10 ਮਿੰਟ ਤੱਕ ਦਾ ਓਵੇਸ਼ਨ ਮਿਲਿਆ ਸੀ ਅਤੇ ਹਰ ਪਾਸੇ ਤਾੜੀਆਂ ਵੱਜ ਰਹੀਆਂ ਸਨ। ਉਦੋਂ ਤੋਂ ਐਸਵਰਿਆ ਲਗਾਤਾਰ ਕਾਂਸ ਫਿਲਮ ਫੈਸਟੀਵਲ 'ਚ ਸ਼ਾਮਲ ਹੋ ਰਹੀ ਹੈ।

PunjabKesari
ਜਾਣਕਾਰੀ ਲਈ ਦੱਸ ਦੇਈਏ ਕਿ ਐਸ਼ਵਰਿਆ ਤੋਂ ਇਲਾਵਾ ਦੀਪਿਕਾ ਪਾਦੁਕੋਣ, ਤਮੰਨਾ, ਉਰਵਸ਼ੀ ਰੌਤੇਲਾ, ਆਰ. ਮਾਧਵਨ, ਨਵਾਜ਼ੂਦੀਨ ਸਿਦਿੱਕੀ, ਹਿਨਾ ਖਾਨ, ਹੇਲੀ ਸ਼ਾਹ ਅਤੇ ਮਿਊਜ਼ਿਕ ਕੰਪੋਜ਼ਰ ਏ.ਆਰ ਰਹਿਮਾਨ ਵਰਗੇ ਬਾਲੀਵੁੱਡ ਸਿਤਾਰੇ ਵੀ ਕਾਂਸ 'ਚ ਸ਼ਾਮਲ ਹੋਏ ਸਨ।

PunjabKesari


Aarti dhillon

Content Editor

Related News