ਐਸ਼ਵਰਿਆ ਰਾਏ ਦੀ ਹਮਸ਼ਕਲ ਨੇ ਕੀਤਾ ਪ੍ਰਸ਼ੰਸ਼ਕਾਂ ਨੂੰ ਹੈਰਾਨ

2/28/2021 5:52:16 PM

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਦੇ ਪ੍ਰਸ਼ੰਸਕ ਆਮਨਾ ਇਮਰਾਨ ਨਾਂ ਦੀ ਪਾਕਿਸਤਾਨੀ ਮਹਿਲਾ ਨਾਲ ਸ਼ਕਲ ਮਿਲਦੀ ਦੇਖ ਕੇ ਹੈਰਾਨ ਹੋ ਗਏ। ਉਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

PunjabKesari
ਆਮਨਾ ਇਮਰਾਨ ਅਮਰੀਕਾ ’ਚ ਰਹਿੰਦੀ ਹੈ ਅਤੇ ਉਹ ਐਸ਼ਵਰਿਆ ਰਾਏ ਵਰਗੀ ਦਿਖਦੀ ਹੈ। ਫੋਟੋਗ੍ਰਾਫਰ ਵਿਰਲ ਭਯਾਨੀ ਨੇ ਐਸ਼ਵਰਿਆ ਅਤੇ ਆਮਨਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਕਈ ਲੋਕਾਂ ਨੇ ਉਨ੍ਹਾਂ ਦੇ ਹਮਸ਼ਕਲ ਹੋਣ ’ਤੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਪਹਿਲੀ ਵਾਰ ਮੈਨੂੰ ਲੱਗਾ ਕਿ ਉਹ ਐਸ਼ਵਰਿਆ ਰਾਏ ਬੱਚਨ ਹੀ ਹੈ। ਉੱਧਰ ਇਕ ਹੋਰ ਨੇ ਲਿਖਿਆ ਕਿ ਇਕ ਸੈਕਿੰਡ ਲਈ ਮੈਨੂੰ ਲੱਗਾ ਕਿ ਉਹ ਐਸ਼ਵਰਿਆ ਰਾਏ ਹਨ। ਕੁਝ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ਮੈਨੂੰ ਲੱਗਾ ਕਿ ਆਮਨਾ ਇਮਰਾਨ ਨੇ ਐਸ਼ਵਰਿਆ ਰਾਏ ਦੀ ਤਰ੍ਹਾਂ ਦਿੱਸਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ ਹੈ। ਪਲਾਸਟਿਕ ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਗਈ ਹੈ ਐਸ਼ਵਰਿਆ ਦੀ ਤਰ੍ਹਾਂ ਦਿੱਸਣ ਲਈ।


ਉੱਧਰ ਆਮਨਾ ਨੇ ਇਸ ਪੋਸਟ ’ਤੇ ਲਿਖਿਆ ਕਿ ਧੰਨਵਾਦੀ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ ਅਤੇ ਮੈਂ ਕੋਈ ਸਰਜਰੀ ਨਹੀਂ ਕਰਵਾਈ ਹੈ। ਤੁਹਾਨੂੰ ਸਭ ਨੂੰ ਢੇਰ ਸਾਰਾ ਪਿਆਰ। ਆਮਨਾ ਤੋਂ ਪਹਿਲਾਂ ਮਾਨਸੀ ਨਾਈਕ ਅਤੇ ਅੰਮਿ੍ਰਤਾ ਵੀ ਐਸ਼ਵਰਿਆ ਦੀ ਹਮਸ਼ਕਲ ਦੇ ਤੌਰ ’ਤੇ ਨਜ਼ਰ ਆ ਚੁੱਕੀਆਂ ਹਨ ਹੈ। ਅੰਮਿ੍ਰਤਾ ਆਪਣੇ ਟਿਕ-ਟਾਕ ਵੀਡੀਓ ਲਈ ਮਸ਼ਹੂਰ ਸੀ। ਉਹ ਐਸ਼ਵਰਿਆ ਦੀ ਤਰ੍ਹਾਂ ਮੇਕਅਪ ਕਰਦੀ ਸੀ। ਅੰਮ੍ਰਿਤਾ ਇਕ ਮਾਡਲ ਹੈ ਅਤੇ ਉਹ ਜਿਊਲਰੀ ਦੀ ਬ੍ਰਾਂਡ ’ਚ ਹਮੇਸ਼ਾ ਨਜ਼ਰ ਆਉਂਦੀ ਹੈ। 


ਐਸ਼ਵਰਿਆ ਰਾਏ ਪਿਛਲੀ ਵਾਰ 2018 ’ਚ ਆਈ ਫ਼ਿਲਮ ‘ਫੰਨੇ ਖ਼ਾਨ’ ’ਚ ਨਜ਼ਰ ਆਈ ਸੀ। ਇਸ ਫ਼ਿਲਮ ’ਚ ਉਸ ਤੋਂ ਇਲਾਵਾ ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਦੀ ਮੁੱਖ ਭੂਮਿਕਾ ਸੀ। ਉਹ ਜਲਦ ਮਣੀਰਤਨਮ ਦੀ ਅਗਲੀ ਫ਼ਿਲਮ ’ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਐਸ਼ਵਰਿਆ ਰਾਏ ਫ਼ਿਲਮ ਅਦਾਕਾਰਾ ਹੈ। ਉਸ ਦੀਆਂ ਫ਼ਿਲਮਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ। 


Aarti dhillon

Content Editor Aarti dhillon