‘ਲਵਯਾਪਾ’ ਦਾ ਨਵਾਂ ਹਾਰਟ ਬ੍ਰੇਕ ਐਂਥਮ ‘ਕੌਣ ਕਿੰਨਾ ਜ਼ਰੂਰੀ ਸੀ’ ਰਿਲੀਜ਼
Friday, Jan 24, 2025 - 04:29 PM (IST)
ਮੁੰਬਈ (ਬਿਊਰੋ) - ‘ਲਵਯਾਪਾ’ ਜਿਸ ’ਚ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਮੁੱਖ ਭੂਮਿਕਾਵਾਂ ਵਿਚ ਹਨ, ਹੁਣ ਤੱਕ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਪ੍ਰਾਜੈਕਟ ਹੈ। ਇਹ ਫਿਲਮ ਉਨ੍ਹਾਂ ਦੇ ਥੀਏਟਰਿਕ ਡੈਬਿਊ ਵਜੋਂ ਸਾਹਮਣੇ ਆ ਰਹੀ ਹੈ ਅਤੇ ਟ੍ਰੇਲਰ ਤੋਂ ਬਾਅਦ ਪ੍ਰਸ਼ੰਸਕਾਂ ਵਿਚ ਉਤਸ਼ਾਹ ਦੀ ਲਹਿਰ ਦੌੜ ਰਹੀ ਹੈ। ਜਿਵੇਂ-ਜਿਵੇਂ ਫਿਲਮ ਦੀ ਉਡੀਕ ਵਧਦੀ ਜਾ ਰਹੀ ਹੈ, ਨਿਰਮਾਤਾਵਾਂ ਨੇ ਫਿਲਮ ਦੇ ਗਾਣੇ ਵੀ ਰਿਲੀਜ਼ ਕਰ ਦਿੱਤੇ ਹਨ, ਜੋ ਪ੍ਰਸ਼ੰਸਕਾਂ ਨੂੰ ਹੋਰ ਵੀ ਉਤਸ਼ਾਹਿਤ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਘਰ ਛਾਇਆ ਮਾਤਮ, ਸਦਮੇ 'ਚ ਪੂਰਾ ਪਰਿਵਾਰ, 2 ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
‘ਰਹਿਣਾ ਕੋਲ’ ਅਤੇ ਫਿਲਮ ਦੇ ਟਾਈਟਲ ਟਰੈਕ ਵਰਗੇ ਹਿੱਟਸ ਤੋਂ ਬਾਅਦ, ਹੁਣ ਨਿਰਮਾਤਾਵਾਂ ਨੇ ਇਕ ਹੋਰ ਦਿਲ ਨੂੰ ਛੂਹ ਲੈਣ ਵਾਲਾ ਗਾਣਾ ‘ਕੌਣ ਕਿੰਨਾ ਜ਼ਰੂਰੀ ਸੀ’ ਰਿਲੀਜ਼ ਕੀਤਾ ਹੈ। ਇਹ ਨਵਾਂ ਟ੍ਰੈਕ ਫਿਲਮ ਲਈ ਉਤਸ਼ਾਹ ਨੂੰ ਹੋਰ ਵਧਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8