ਐਸ਼ਵਰਿਆ ਦੇ ਨਾਲ ਭੰਗੜਾ ਕਰਨ ਲਈ ਉਤਸ਼ਾਹਿਤ ਹੈ : ਰਿਚਾ
Friday, Jan 22, 2016 - 12:16 PM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਫਿਲਮ ''ਸਰਬਜੀਤ'' ''ਚ ਅਦਾਕਾਰਾ ਐਸ਼ਵਰਿਆ ਰਾਏ ਦੇ ਨਾਲ ਭੰਗੜਾ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਪ੍ਰਿਯੰਕਾ ਚੋਪੜਾ ਨੂੰ ਲੈ ਕੇ ਫਿਲਮ ''ਮੈਰੀਕਾਮ'' ਬਣਾ ਚੁੱਕੇ ਉਮੰਗ ਕੁਮਾਰ ਪਾਕਿਸਤਾਨ ਜੇਲ ''ਚ ਬੰਦ ਕੈਦੀ ਸਰਬਜੀਤ ਸਿੰਘ ਦੇ ਜੀਵਨ ''ਤੇ ਫਿਲਮ ''ਸਰਬਜੀਤ'' ਬਣਾ ਰਹੇ ਹਨ। ਇਸ ਫਿਲਮ ''ਚ ਸਰਬਜੀਤ ਦਾ ਕਿਰਦਾਰ ਅਦਾਕਾਰ ਰਣਦੀਪ ਹੁੱਡਾ ਜਦਕਿ ਭੈਣ ਦਲਬੀਰ ਕੌਰ ਦਾ ਕਿਰਦਾਰ ਐਸ਼ਵਰਿਆ ਰਾਏ ਨਿਭਾ ਰਹੀ ਹੈ। ਰਿਚਾ ਫਿਲਮ ''ਚ ਰਣਦੀਪ ਹੁੱਡਾ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਰਿਚਾ ਚੱਢਾ ਪਹਿਲੀ ਵਾਰ ਭੰਗੜਾ ਕਰਨ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਫਿਲਮ ''ਸਰਬਜੀਤ'' ''ਚ ਉਹ ਐਸ਼ਵਰਿਆ ਰਾਏ ਬੱਚਨ ਅਤੇ ਰਣਦੀਪ ਹੁੱਡਾ ਦੇ ਨਾਲ ਭੰਗੜਾ ਕਰਦੀ ਨਜ਼ਰ ਆਵੇਗੀ। ਇਸ ਗਾਣੇ ਦੀ ਕੋਰੀਓਗ੍ਰਾਫੀ ਵਿਸ਼ਣੂ ਦੇਵਾ ਕਰਨਗੇ।