‘ਅਫਵਾਹ’ ਜਿਸ ਨੇ ਰਹਾਬ ਅਤੇ ਨਿਵੀ ਦੀ ਸਿਰਫ਼ ਦੋ ਦਿਨਾਂ ’ਚ ਜ਼ਿੰਦਗੀ ਬਦਲ ਦਿੱਤੀ

Saturday, May 06, 2023 - 02:04 PM (IST)

‘ਅਫਵਾਹ’ ਜਿਸ ਨੇ ਰਹਾਬ ਅਤੇ ਨਿਵੀ ਦੀ ਸਿਰਫ਼ ਦੋ ਦਿਨਾਂ ’ਚ ਜ਼ਿੰਦਗੀ ਬਦਲ ਦਿੱਤੀ

ਮੁੰਬਈ (ਬਿਊਰੋ) - ਸੋਸ਼ਲ ਮੀਡੀਆ ’ਤੇ ਥ੍ਰਿਲਰ ਫ਼ਿਲਮ ‘ਅਫਵਾਹ’ ਦੀ ਚਰਚਾ ਜ਼ੋਰਾਂ ’ਤੇ ਹੈ। ਨਵਾਜ਼ੂਦੀਨ ਸਿੱਦੀਕੀ ਅਤੇ ਭੂਮੀ ਪੇਡਨੇਕਰ ਸਟਾਰਰ ਅਨੋਖੀ ਫ਼ਿਲਮ 5 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਭੂਮੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘ਤੁਸੀਂ ਵੀ ਅਜਿਹਾ ਹੀ ਕਰਦੇ ਹੋ, ਨਾ? ਬਿਨਾਂ ਸੋਚੇ ਸਮਝੇ ਸੁਨੇਹੇ ਅੱਗੇ ਭੇਜਦੇ ਹੋ! ਇਕ ‘ਅਫਵਾਹ’, ਜਿਸ ਨੇ ਰਹਾਬ ਅਤੇ ਨਿਵੀ ਦੀ ਜ਼ਿੰਦਗੀ ਨੂੰ ਸਿਰਫ਼ 2 ਦਿਨਾਂ ਵਿਚ ਬਦਲ ਦਿੱਤਾ। 

ਇਹ ਖ਼ਬਰ ਵੀ ਪੜ੍ਹੋ : ਕਪਿਲ ਦੇ ਸ਼ੋਅ 'ਚ ਫ਼ਿਲਮ 'ਗੋਡੇ ਗੋਡੇ ਚਾਅ' ਦੀ ਚਰਚਾ, ਜਦੋਂ ਕਾਮੇਡੀਅਨ ਨੇ ਸੋਨਮ ਦੀ ਤਸਵੀਰ ਵੇਖ ਆਖ ਦਿੱਤੀ ਇਹ ਗੱਲ

ਵੀਡੀਓ ’ਚ ਭੂਮੀ ਸੱਚਾਈ ਜਾਣੇ ਬਿਨਾਂ ‘ਫਾਰਵਰਡ’ ਕੀਤਾ ਨੈਗੇਟਿਵ ਮੈਸੇਜ ਪੜ੍ਹਦੀ ਨਜ਼ਰ ਆ ਰਹੀ ਹੈ। ਉਹ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਵੀ ਪੁੱਛਦੀ ਹੈ ਕਿ ਕੀ ਉਹ ਅਜਿਹਾ ਕਰਦੇ ਹਨ ਅਤੇ ਇਸ ਗੱਲ ’ਤੇ ਪ੍ਰਕਾਸ਼ ਪਾਉਂਦੀ ਹੈ ਕਿ ਇਕ ‘ਅਫਵਾਹ’ ਕਿਸੇ ਨਤੀਜੇ ’ਤੇ ਪਹੁੰਚ ਕੇ ਕਿਸ ਤਰ੍ਹਾਂ ਇਕ ਰਾਖਸ਼ ਵਿਚ ਬਦਲ ਸਕਦੀ ਹੈ, ਜੋ ਤੁਹਾਡਾ ਪਿੱਛਾ ਕਰਨਾ ਬੰਦ ਨਹੀਂ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਪੁੱਤ ਦੇ ਇਨਸਾਫ਼ ਲਈ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੇ ਗੁਰਾਇਆ ਦੇ ਬੜਾ ਪਿੰਡ ਤੋਂ ਸ਼ੁਰੂ ਕੀਤਾ ‘ਇਨਸਾਫ਼ ਮਾਰਚ’

ਇਸ ਫ਼ਿਲਮ ’ਚ ਨਵਾਜ਼ੂਦੀਨ ਸਿੱਦੀਕੀ, ਭੂਮੀ ਪੇਡਨੇਕਰ, ਸ਼ਾਰਿਬ ਹਾਸ਼ਮੀ, ਸੁਮੀਤ ਕੌਲ, ਸੁਮੀਤ ਵਿਆਸ, ਰੌਕੀ ਰੈਨਾ ਅਤੇ ਟੀਜੇ ਭਾਨੂ ਨੇ ਕੰਮ ਕੀਤਾ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News