ਹਾਰਰ ਸੀਰੀਜ਼ ‘ਅਧੂਰਾ’ ਵੇਖ ਕੇ ਤੁਹਾਡੀ ਰੂਹ ਕੰਬ ਉੱਠੇਗੀ, ਜਜ਼ਬਾਤ ਵੀ ਹਨ ਇਸ ''ਚ
Wednesday, Jul 05, 2023 - 11:00 AM (IST)
ਰਸਿਕਾ ਦੁੱਗਲ ਅਤੇ ਇਸ਼ਵਾਕ ਸਿੰਘ ਛੇਤੀ ਹੀ ਅਮੇਜ਼ਨ ਪ੍ਰਾਈਮ ਵੀਡੀਓ ਦੀ ਨਵੀਂ ਵੈੱਬ ਸੀਰੀਜ਼ ‘ਅਧੂਰਾ’ ਵਿਚ ਨਜ਼ਰ ਆਉਣ ਵਾਲੇ ਹਨ। ਇਹ ਇਕ ਹਾਰਰ ਸੀਰੀਜ਼ ਹੈ, ਜਿਸ ਵਿਚ ਕਈ ਜਜ਼ਬਾਤ ਦੇਖਣ ਨੂੰ ਮਿਲਣਗੇ। ਹਾਲ ਹੀ ਵਿਚ ‘ਅਧੂਰਾ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਵੇਖ ਕਿਸੇ ਦੀ ਵੀ ਰੂਹ ਕੰਬ ਉੱਠੇਗੀ। ਇਸ ਹਾਰਰ ਵੈੱਬ ਸੀਰੀਜ਼ ਵਿਚ ਇਸ਼ਵਾਕ ਅਤੇ ਰਸਿਕਾ ਦੁੱਗਲ ਤੋਂ ਇਲਾਵਾ ਸ਼੍ਰੇਣਿਕ ਅਰੋੜਾ, ਪੁਜਨ ਛਾਬੜਾ, ਰਾਹੁਲ ਦੇਵ, ਰਿਜੁਲ ਰੇ, ਜੋਆ ਮੋਰਾਨੀ ਅਤੇ ਸਾਹਿਲ ਸਲਾਥੀਆ ਨਜ਼ਰ ਆਉਣਗੇ। ਇਹ ਵੈੱਬ ਸੀਰੀਜ਼ 7 ਜੁਲਾਈ ਤੋਂ ਅਮੇਜ਼ਨ ਪ੍ਰਾਈਮ ’ਤੇ ਸਟ੍ਰੀਮ ਕਰੇਗੀ। ਇਸ ਨੂੰ ਡਾਇਰੈਕਟ ਕੀਤਾ ਹੈ ਅਨੰਨਿਆ ਬਨਰਜੀ ਅਤੇ ਗੌਰਵ ਕੇ. ਚਾਵਲਾ ਨੇ। ਉੱਥੇ ਹੀ, ਨਿਖਿਲ ਆਡਵਾਨੀ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਪੇਸ਼ ਹੈ ਸੀਰੀਜ਼ ਦੀ ਸਟਾਰਕਾਸਟ ਸ਼੍ਰੇਣਿਕ ਅਰੋੜਾ, ਇਸ਼ਵਾਕ ਸਿੰਘ ਅਤੇ ਪੁਜਨ ਛਾਬੜਾ ਦੀ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ।
ਇਸ਼ਵਾਕ ਸਿੰਘ
ਫ਼ਿਲਮ ਬਾਰੇ ਦੱਸੋ?
-ਇਹ ਇਕ ਹਾਰਰ ਸੀਰੀਜ਼ ਹੈ, ਜਿਸ ਵਿਚ ਕਈ ਜਜ਼ਬਾਤ ਦੇਖਣ ਨੂੰ ਮਿਲਣਗੇ। ਹਾਲ ਹੀ ਵਿਚ ‘ਅਧੂਰਾ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਵੇਖ ਕਿਸੇ ਦੀ ਵੀ ਰੂਹ ਕੰਬ ਉੱਠੇਗੀ।
ਤੁਹਾਨੂੰ ਸ਼੍ਰੇਣਿਕ ਅਤੇ ਪੁਜਨ ਨਾਲ ਕੰਮ ਕਰ ਕੇ ਕਿੰਨਾ ਮਜ਼ਾ ਆਇਆ?
-ਮੈਨੂੰ ਇਨ੍ਹਾਂ ਦੋਵਾਂ ਨਾਲ ਕੰਮ ਕਰਨ ਵਿਚ ਬਹੁਤ ਮਜ਼ਾ ਆਇਆ। ਸ਼੍ਰੇਣਿਕ ਦੀ ਗੱਲ ਕਰਾਂ ਤਾਂ ਇਨ੍ਹਾਂ ਨੇ ਤਾਂ ਹਰ ਸੀਨ ਨੂੰ ਬਹੁਤ ਹੀ ਕੰਫਰਟੇਬਲ ਹੋ ਕੇ ਸ਼ੂਟ ਕੀਤਾ। ਇਸ ਸੀਰੀਜ਼ ਵਿਚ ਬਹੁਤ ਸਾਰੇ ਸੀਨ ਅਜਿਹੇ ਹਨ, ਜੋ ਤੁਹਾਨੂੰ ਇਕਦਮ ਇਕ ਰਾਇਲਕਾਸਟਰ ਰਾਈਡ ’ਤੇ ਲੈ ਜਾਣਗੇ। ਤੁਸੀਂ ਜਦੋਂ ਸੀਰੀਜ਼ ਵੇਖੋਗੇ ਤਾਂ ਤੁਹਾਨੂੰ ਸਮਝ ਆਵੇਗਾ। ਇਹ ਜਿੰਨਾ (ਸ਼੍ਰੇਣਿਕ) ਕਿਊਟ ਦਿਸਦਾ ਹੈ, ਸੀਰੀਜ਼ ਵਿਚ ਇਸਦਾ ਚਿਹਰਾ ਬਹੁਤ ਹੀ ਇੰਟੈਂਸ ਦਿਸਿਆ ਹੈ।
ਕਹਿੰਦੇ ਹਨ ਕਿ ਬੱਚਿਆਂ ਨਾਲ ਸ਼ੂਟ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ ਤਾਂ ਤੁਹਾਡਾ ਸ਼੍ਰੇਣਿਕ ਨਾਲ ਸ਼ੂਟ ਤਜ਼ਰਬਾ ਕਿਵੇਂ ਰਿਹਾ?
-ਬਹੁਤ ਛੋਟੇ ਬੱਚਿਆਂ ਨਾਲ ਸ਼ੂਟ ਕਰਨਾ ਮੁਸ਼ਕਲ ਹੁੰਦਾ ਹੈ ਪਰ ਸ਼੍ਰੇਣਿਕ ਇਕ ਬਹੁਤ ਹੀ ਸਮਾਰਟ ਬੱਚਾ ਹੈ। ਬਹੁਤ ਹੀ ਮੈਚਿਓਰ ਹੈ। ਅਜਿਹਾ ਲੱਗਦਾ ਹੀ ਨਹੀਂ ਕਿ ਇਹ ਬੱਚਾ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਜੋ ਵੀ ਕਿਤਾਬਾਂ ਇਹ ਪੜ੍ਹਦਾ ਹੈ ਉਸ ਬਾਰੇ। ਮੈਨੂੰ ਲੱਗਾ ਹੀ ਨਹੀਂ ਕਿ ਮੈਂ ਬੱਚੇ ਨਾਲ ਸ਼ੂਟ ਕਰ ਰਿਹਾ ਹਾਂ, ਮੈਨੂੰ ਹਮੇਸ਼ਾ ਲੱਗਾ ਕਿ ਮੈਂ ਇਕ ਪ੍ਰੋਫੈਸ਼ਨਲ ਐਕਟਰ ਨਾਲ ਕੰਮ ਕਰ ਰਿਹਾ ਹਾਂ।
ਕੀ ਤੁਹਾਡੇ ਨਾਲ ਕਦੇ ਕੋਈ ਪੈਰਾਨੋਮਿਕ ਘਟਨਾ ਹੋਈ ਹੈ ?
-ਹਾਂ, ਮੇਰੇ ਨਾਲ ਅਜਿਹਾ ਦੋ ਵਾਰ ਹੋਇਆ ਹੈ। ਇਕ ਵਾਰ ਮੈਂ ਇਕ ਜੰਗਲ ਵਰਗੇ ਰਾਹ ਵਿਚ ਇਕੱਲਾ ਜਾ ਰਿਹਾ ਸੀ। ਬਹੁਤ ਠੰਡ ਸੀ, ਮੈਂ ਜੈਕੇਟ ਪਾਈ ਹੋਈ ਸੀ। ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਕੰਨ ਵਿਚ ਕੋਈ ਫੁਸਫੁਸਾ ਕਰ ਗਿਆ ਹੈ। ਮਤਲਬ ਉਹ ਰਿਅਲ ਸੀ ਪਰ ਬਚਪਨ ਵਿਚ ਅਜਿਹਾ ਸੁਣਿਆ ਸੀ ਕਿ ਪਿੱਛੇ ਮੁੜ ਕੇ ਨਹੀਂ ਵੇਖਣਾ ਹੈ (ਹੱਸਦੇ ਹੋਏ) ਤਾਂ ਬਸ ਮੈਂ ਚਲਦਾ ਗਿਆ। ਦੂਜੀ ਵਾਰ ਤਾਂ ਮੈਂ ਇਕ ਲੜਕੀ ਦੇ ਪਰਛਾਵੇਂ ਨੂੰ ਵੇਖਿਆ ਸੀ। ਉਸ ਸਮੇਂ ਮੈਂ ਬਹੁਤ ਛੋਟਾ ਸੀ। ਮੇਰੇ ਨਾਲ ਹੋਰ ਵੀ ਲੋਕ ਸਨ। ਮਤਲਬ ਸਾਡਾ ਇਕ ਗਰੁੱਪ ਸੀ। ਅਸੀਂ ਸਾਰਿਆਂ ਨੇ ਉਸ ਫਿਗਰ ਨੂੰ ਵੇਖਿਆ ਸੀ।
ਤੁਸੀਂ ਆਖਰੀ ਹਾਰਰ ਫ਼ਿਲਮ ਕਿਹੜੀ ਵੇਖੀ ਸੀ?
-ਐਕਟਰ ਦੀ ਜ਼ਿੰਦਗੀ ਹੀ ਹਾਰਰ ਹੁੰਦੀ ਹੈ। (ਇਸ਼ਵਾਕ) ਮੈਨੂੰ ਕਦੇ ਵੀ ਹਾਰਰ ਦੇਖਣ ਦਾ ਬਹੁਤ ਜ਼ਿਆਦਾ ਸ਼ੌਕ ਨਹੀਂ ਸੀ ਪਰ ਹੁਣ ਮੈਨੂੰ ਹਾਰਰ ਨਾਵਲ ਪੜ੍ਹਨਾ, ਹਾਰਰ ਮੂਵੀ ਵੇਖਣਾ ਬਹੁਤ ਪਸੰਦ ਹੈ। ਹੁਣ ਤਕ ਮੈਂ ਬਹੁਤ ਸਾਰੀਆਂ ਹਾਰਰ ਫ਼ਿਲਮਾਂ ਵੇਖੀਆਂ ਹਨ, ਜੋ ਬਹੁਤ ਵਧੀਆ ਸਨ। ਮੈਂ ਹਾਰਰ ਜਾਨਰ ਨੂੰ ਕਾਫ਼ੀ ਇੰਜੁਆਏ ਕਰਦੇ ਹਾਂ।
ਸ਼੍ਰੇਣਿਕ ਅਰੋੜਾ (ਚਾਈਲਡ ਐਕਟਰ)
ਤੁਸੀਂ ਇਸ ਵੈੱਬ ਸੀਰੀਜ਼ ਦਾ ਹਿੱਸਾ ਬਣਨ ’ਤੇ ਕਿੰਨੇ ਉਤਸ਼ਾਹਿਤ ਹੋ ?
-ਮੈਂ ਬਹੁਤ ਐਕਸਾਈਟਡ ਹਾਂ। ਨਾਲ ਹੀ ਬਹੁਤ ਨਰਵਸ ਵੀ ਮਹਿਸੂਸ ਕਰ ਰਿਹਾ ਹਾਂ। ਮੈਂ ਕਦੇ ਹਾਰਰ ਫ਼ਿਲਮਾਂ ਜਾਂ ਸੀਰੀਜ਼ ਨਹੀਂ ਵੇਖੀਆਂ ਹਨ ਕਿਉਂਕਿ ਉਹ ਰੇਟਿੰਗ ਹੁੰਦੀਆਂ ਹਾਂ ਪਰ ਮੈਂ ਆਪਣੀ ਇਸ ਸੀਰੀਜ਼ ਲਈ ਚਾਹੁੰਦਾ ਹਾਂ ਕਿ ਲੋਕ ਇਸ ਨੂੰ ਪਸੰਦ ਕਰਨ ਅਤੇ ਇੰਜੁਆਏ ਕਰਨ।
ਪੁਜਨ ਛਾਬੜਾ
ਕੀ ਤੁਸੀਂ ਭੂਤਾਂ ’ਤੇ ਵਿਸ਼ਵਾਸ ਕਰਦੇ ਹੋ ਅਤੇ ਕੀ ਤੁਹਾਡੇ ਨਾਲ ਕਦੇ ਕੁਝ ਹਾਰਰ ਹੋਇਆ?
-ਹਾਂ ਹੁਣ ਮੈਂ ਕਰਨ ਲੱਗਾ ਹਾਂ (ਹੱਸਦੇ ਹੋਏ)। ਮੈਂ ਤੁਹਾਨੂੰ ਇਕ ਕਿੱਸਾ ਦੱਸਦਾ ਹਾਂ। ਮੈਨੂੰ ਯਾਦ ਹੈ, ਇਕ ਵਾਰ ਮੈਂ ਜਿਨ੍ਹਾਂ ਨੇ ਸੀਰੀਜ਼ ਵਿਚ ਅਧਿਰਾਜ ਦਾ ਯੰਗ ਵਰਜਨ ਪਲੇਅ ਕੀਤਾ ਹੈ, ਉਨ੍ਹਾਂ ਨੂੰ ਏਅਰਪੋਰਟ ਛੱਡ ਕੇ ਵਾਪਸ ਆਪਣੇ ਹੋਟਲ ਰੂਮ ਵਿਚ ਜਾ ਰਿਹਾ ਸੀ। ਉਸ ਸਮੇਂ ਰਾਤ ਦੇ 12, 12:30 ਵੱਜ ਰਹੇ ਸਨ ਤਾਂ ਜਦੋਂ ਮੈਂ ਹੋਟਲ ਰੂਮ ਵਲ ਜਾ ਰਿਹਾ ਸੀ, ਮੈਨੂੰ ਮਹਿਸੂਸ ਹੋਇਆ ਦੀ ਕੋਈ ਕ੍ਰੀਏਚਰ ਮੇਰੇ ਪਿੱਛੇ ਚੱਲ ਰਿਹਾ ਹੈ। ਮੈਂ ਪਿੱਛੇ ਵੇਖਿਆ ਵੀ ਨਹੀਂ ਅਤੇ ਭੱਜ ਕੇ ਆਪਣੇ ਕਮਰੇ ਵਿਚ ਗਿਆ ਅਤੇ ਸੌਂ ਗਿਆ। ਇਸ ਤੋਂ ਬਾਅਦ ਮੈਨੂੰ ਲੱਗਣ ਲੱਗਾ ਕਿ ਕੁਝ ਨਾ ਕੁਝ ਹੁੰਦਾ ਹੈ ਅਤੇ ਤੁਸੀਂ ਜਿਸ ਬਾਰੇ ਸੋਚਦੇ ਹੋ, ਉਹ ਅਸਰ ਕਰਦਾ ਹੈ।
ਤੁਸੀਂ ਇਸ ਸੀਰੀਜ਼ ਲਈ ਖੁਦ ਨੂੰ ਮਾਨਸਿਕ ਤੌਰ ’ਤੇ ਕਿਵੇਂ ਤਿਆਰ ਕੀਤਾ?
-ਮੇਰਾ ਜੋ ਕਿਰਦਾਰ ਹੈ ਇਸ ਸੀਰੀਜ਼ ਵਿਚ, ਉਸ ਨੂੰ ਦਿਖਾਉਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਕਿਉਂਕਿ ਮੈਂ ਰਿਅਲ ਲਾਈਫ ਵਿਚ ਉਸ ਤੋਂ ਬਹੁਤ ਵੱਖ ਹਾਂ। ਬੈਕਗਰਾਊਂਡ ਵੱਖ ਹੈ, ਮੈਂ ਦਿੱਲੀ ਤੋਂ ਹਾਂ ਉਹ ਤਮਿਲਨਾਡੂ ਤੋਂ ਹਨ। ਮਤਲਬ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ, ਜੋ ਅਸੀਂ ਨੋਟਿਸ ਨਹੀਂ ਕਰਦੇ ਆਪਣੇ ਆਪ ਵਿਚ। ਕਿਰਦਾਰ ਨਿਭਾਉਣ ਲਈ ਕੀ-ਕੀ ਗੱਲਾਂ ਅਹਿਮ ਹਨ, ਉਸ ਲਈ ਸਾਡੇ ਐਕਟਿੰਗ ਕੋਚ ਹੁੰਦੇ ਹਨ, ਜੋ ਸਾਨੂੰ ਦੱਸਦੇ ਸਨ। ਮੈਨੂੰ ਬਰੀਫ ਦਿੱਤਾ ਗਿਆ ਸੀ ਕਿ ਇਹ ਲੜਕਾ ਲੋਕਾਂ ਨੂੰ ਚੰਗਾ ਲੱਗਣਾ ਚਾਹੀਦਾ ਹੈ, ਲੋਕਾਂ ਨੂੰ ਇਸ ’ਤੇ ਤਰਸ ਆਉਣਾ ਚਾਹੀਦਾ ਹੈ। ਇਸ ਗੱਲ ਨੂੰ ਮੈਂ ਪੂਰੇ ਸ਼ੂਟ ਦੌਰਾਨ ਆਪਣੇ ਦਿਮਾਗ ਵਿਚ ਰੱਖਿਆ ਕਿ ਇੰਝ ਹੀ ਕਿਰਦਾਰ ਨੂੰ ਦਿਖਾਉਣਾ ਹੈ। ਉਮੀਦ ਕਰਦਾ ਹਾਂ ਕਿ ਮੈਂ ਇਸ ਨੂੰ ਵਿਖਾ ਵੀ ਸਕਾਂ।
ਤੁਸੀਂ ਕਦੇ ਹਾਰਰ ਜਾਨਰ ਨਹੀਂ ਕੀਤਾ ਤਾਂ ਇਸ ਵਾਰ ਤੁਹਾਨੂੰ ਇਹ ਕਿਵੇਂ ਲੱਗਿਆ?
-ਮੈਂ ਜਦੋਂ ਸਕ੍ਰਿਪਟ ਪੜ੍ਹੀ ਤਾਂ ਮੈਨੂੰ ਬਹੁਤ ਚੰਗੀ ਲੱਗੀ। ਮੈਨੂੰ ਲੱਗਾ ਕਿ ਇਹ ਹਾਰਰ ਜਾਨਰ (ਡਰਾਉਣੀ ਸ਼ੈਲੀ) ਵਿਚ ਬਹੁਤ ਹੀ ਐਪਿਕ ਕਹਾਣੀ ਹੈ। ਇਸ ਵਿਚ ਪਿਆਰ ਹੈ, ਜਜ਼ਬਾਤ ਹਨ, ਬਹੁਤ ਸਾਰੀਆਂ ਪਰਤਾਂ ਨਾਲ ਘਿਰੀ ਹੋਈ ਹੈ। ਜਦੋਂ ਮੈਂ ਇਸ ਲਈ ਤਿਆਰੀ ਕਰਦਾ ਸੀ, ਇਸਦੀ ਡੈਪਥ ਵਿਚ ਜਾਂਦਾ ਸੀ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਮੈਂ ਇਸ ਵਿਚ ਗੁਆਚ ਜਾਂਦਾ ਸੀ। ਕੁਲ ਮਿਲਾ ਕੇ ਕਹਾਂ ਤਾਂ ਬਹੁਤ ਚੰਗਾ ਅਨੁਭਵ ਰਿਹਾ। ਫ਼ਿਲਮ ਦੀ ਕਹਾਣੀ ਵੀ ਅਜਿਹੀ ਹੈ, ਜਿਸ ਨਾਲ ਲੋਕ ਜੋੜ ਸਕਾਂਗੇ। ਇਸ ਵਿਚ ਕਈ ਸੀਨ ਅਜਿਹੇ ਹਨ, ਜਿਨ੍ਹਾਂ ਨੂੰ ਮੈਨੂੰ ਹਾਲੇ ਵੀ ਦੁਬਾਰਾ ਸ਼ੂਟ ਕਰਨ ਦਾ ਮਨ ਕਰਦਾ ਹੈ ਕਿਉਂਕਿ ਉਹ ਤਜ਼ਰਬੇ ਬਹੁਤ ਵੱਖਰੇ ਸਨ। ਮੇਰੇ ਲਈ ਤਾਂ ਇਸ ਸੀਰੀਜ਼ ਦਾ ਕਿਰਦਾਰ ਮੇਰਾ ਫੇਵਰੇਟ ਹੈ।
ਤੁਸੀਂ ਆਖਰੀ ਹਾਰਰ ਫ਼ਿਲਮ ਕਿਹੜੀ ਵੇਖੀ ਸੀ?
-ਹਾਲ ਹੀ ਵਿਚ ਮੈਂ ਤੁੰਬਾਡ ਫਿਲਮ ਵੇਖੀ ਸੀ। ਬਚਪਨ ਵਿਚ ਮੈਨੂੰ ਇੰਨਾ ਡਰ ਨਹੀਂ ਲੱਗਦਾ ਸੀ, ਮੈਂ ਦੇਖ ਲੈਂਦਾ ਸੀ ਅਜਿਹੀਆਂ ਫ਼ਿਲਮਾਂ ਪਰ ਜਦੋਂ ਖੁਦ ਮਹਿਸੂਸ ਕਰਾਂ ਕੁਝ ਅਜਿਹਾ ਤਾਂ ਡਰ ਲੱਗਦਾ ਹੈ।