ਆਯੁਸ਼ਮਾਨ ਖੁਰਾਨਾ ਨੇ ਨਕਾਰੀ ਸੰਨੀ ਦਿਓਲ ਦੀ ''ਬਾਰਡਰ 2'', ਸਾਹਮਣੇ ਆਇਆ ਵੱਡਾ ਕਾਰਨ

Thursday, Aug 08, 2024 - 01:35 PM (IST)

ਆਯੁਸ਼ਮਾਨ ਖੁਰਾਨਾ ਨੇ ਨਕਾਰੀ ਸੰਨੀ ਦਿਓਲ ਦੀ ''ਬਾਰਡਰ 2'', ਸਾਹਮਣੇ ਆਇਆ ਵੱਡਾ ਕਾਰਨ

ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਸੰਨੀ ਦਿਓਲ ਸਟਾਰਰ ਫਿਲਮ 'ਬਾਰਡਰ 2' ਤੋਂ ਪਿੱਛੇ ਹੱਟ ਗਏ ਹਨ। ਹਾਲ ਹੀ 'ਚ ਡੇਟ ਕਲੈਸ਼ ਕਾਰਨ ਆਯੁਸ਼ਮਾਨ ਨੇ ਵੀ ਕਰੀਨਾ ਕਪੂਰ ਸਟਾਰਰ ਮੇਘਨਾ ਗੁਲਜ਼ਾਰ ਦੀ ਫ਼ਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਖ਼ਬਰਾਂ ਮੁਤਾਬਕ, ਹੁਣ ਉਹ ਸੰਨੀ ਦਿਓਲ ਦੀ ਮੋਸਟ ਵੇਟਿਡ 'ਬਾਰਡਰ 2' ਦਾ ਹਿੱਸਾ ਨਹੀਂ ਹੋਣਗੇ। ਆਯੁਸ਼ਮਾਨ ਇਸ ਫ਼ਿਲਮ 'ਚ ਫੌਜ ਦੇ ਸਿਪਾਹੀ ਦਾ ਕਿਰਦਾਰ ਨਿਭਾਉਣ ਵਾਲੇ ਸਨ। ਆਯੁਸ਼ਮਾਨ ਖੁਰਾਨਾ ਫ਼ਿਲਮ 'ਚ ਇੱਕ ਸਿਪਾਹੀ ਦੇ ਰੂਪ 'ਚ ਨਜ਼ਰ ਆਉਣ ਵਾਲੇ ਸਨ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਫ਼ਿਲਮ 'ਚ ਨਹੀਂ ਹੈ, ਅਸਲ 'ਚ ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਆਪਣਾ ਰੋਲ ਜ਼ਿਆਦਾ ਪਸੰਦ ਨਹੀਂ ਆ ਰਿਹਾ ਸੀ, ਕਿਉਂਕਿ ਸੰਨੀ ਦਿਓਲ ਪਹਿਲਾਂ ਹੀ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ। ਆਯੁਸ਼ਮਾਨ ਆਪਣੇ ਸਕ੍ਰੀਨ ਸਮੇਂ ਅਤੇ ਭੂਮਿਕਾ ਨੂੰ ਲੈ ਕੇ ਉਲਝਣ 'ਚ ਸਨ। ਇਸੇ ਕਾਰਨ ਉਸ ਨੇ ਇਸ ਭੂਮਿਕਾ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ 'ਚ ਹੈ ਸਾਲ ਦੀ ਕਮਾਈ

ਦੱਸ ਦੇਈਏ ਕਿ 'ਬਾਰਡਰ' 1997 'ਚ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤੀ ਗਈ ਸੀ। ਫ਼ਿਲਮ 'ਚ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚੰਦੂਰੀ ਦਾ ਕਿਰਦਾਰ ਨਿਭਾਇਆ ਸੀ। 'ਬਾਰਡਰ 2' ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਇਸ ਸਾਲ ਦੇ ਸ਼ੁਰੂ 'ਚ ਸੰਨੀ ਦਿਓਲ ਨੇ ਇੱਕ ਪੋਡਕਾਸਟ 'ਚ 'ਬਾਰਡਰ 2' ਬਾਰੇ ਗੱਲ ਕੀਤੀ ਅਤੇ ਕਿਹਾ, ''ਅਸੀਂ ਇਸ ਨੂੰ 2015 'ਚ ਬਹੁਤ ਪਹਿਲਾਂ ਸ਼ੁਰੂ ਕਰਨਾ ਸੀ, ਪਰ ਉਦੋਂ ਮੇਰੀਆਂ ਫ਼ਿਲਮਾਂ ਫਲਾਪ ਹੋ ਗਈਆਂ ਸਨ, ਇਸ ਲਈ ਲੋਕ ਇਸ ਨੂੰ ਬਣਾਉਣ ਤੋਂ ਡਰਦੇ ਸਨ। ਹੁਣ ਹਰ ਕੋਈ ਇਸ ਨੂੰ ਬਣਾਉਣਾ ਚਾਹੁੰਦਾ ਹੈ।''

ਇਹ ਖ਼ਬਰ ਵੀ ਪੜ੍ਹੋ - ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਆਯੁਸ਼ਮਾਨ ਖੁਰਾਨਾ ਪਿਛਲੀ ਵਾਰ 'ਡਰੀਮ ਗਰਲ 2' 'ਚ ਨਜ਼ਰ ਆਏ ਸਨ, ਜਿਸ 'ਚ ਉਨ੍ਹਾਂ ਨਾਲ ਅਨੰਨਿਆ ਪਾਂਡੇ ਨਜ਼ਰ ਆਈ ਸੀ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚੋਂ 'ਬਧਾਈ ਹੋ 2' ਪਾਈਪਲਾਈਨ 'ਚ ਹੈ, ਜੋ ਉਸ ਦੀ ਫ਼ਿਲਮ 'ਬਧਾਈ ਹੋ' ਦਾ ਸੀਕਵਲ ਹੋਵੇਗਾ। ਇਸ 'ਚ ਉਨ੍ਹਾਂ ਨਾਲ ਸਾਨਿਆ ਮਲਹੋਤਰਾ, ਗਜਰਾਜ ਰਾਓ, ਨੀਨਾ ਗੁਪਤਾ ਵਰਗੇ ਕਲਾਕਾਰ ਨਜ਼ਰ ਆਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News