ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਨੇ ਮਨਾਇਆ ਪੁੱਤਰ ਦਾ ਜਨਮ ਦਿਨ

Wednesday, Jul 31, 2024 - 02:08 PM (IST)

ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਨੇ ਮਨਾਇਆ ਪੁੱਤਰ ਦਾ ਜਨਮ ਦਿਨ

ਮੁੰਬਈ-ਹਾਰਦਿਕ ਪੰਡਿਆ ਦੇ ਨਾਲ ਨਤਾਸ਼ਾ ਦਾ ਤਲਾਕ ਹੋ ਗਿਆ । ਜਿਸ ਤੋਂ ਬਾਅਦ ਉਹ ਆਪਣੇ ਮੁਲਕ 'ਚ ਬੇਟੇ ਨੂੰ ਲੈ ਕੇ ਚਲੀ ਗਈ ਹੈ। ਜਿਸ ਦੀਆਂ ਬੀਤੇ ਦਿਨੀਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਹੁਣ ਉਸ ਨੇ ਆਪਣੇ ਪੁੱਤਰ ਦਾ ਜਨਮਦਿਨ ਮਨਾਇਆ ਹੈ।ਉਸ ਨੇ ਪੁੱਤਰ ਦੇ ਜਨਮ ਦਿਨ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ 'ਮੇਰੇ ਬੇਟੇ, ਤੁਸੀਂ ਮੇਰੀ ਜ਼ਿੰਦਗੀ 'ਚ ਸ਼ਾਂਤੀ, ਪਿਆਰ ਅਤੇ ਖੁਸ਼ੀ ਲੈ ਕੇ ਆਏ । ਮੇਰੇ ਸੁੰਦਰ ਬੇਟੇ ਤੂੰ ਬਹੁਤ ਵਧੀਆ ਹੈਂ।ਬਹੁਤ ਪਿਆਰਾ…ਹਮੇਸ਼ਾ ਇਸੇ ਤਰ੍ਹਾਂ ਰਹੋ ।ਮੈਂ ਹਮੇਸ਼ਾ ਤੇਰੇ ਨਾਲ ਰਹਾਂਗੀ। ਹੱਥਾਂ 'ਚ ਹੱਥ ਪਾ ਕੇ ਮੈਂ ਤੈਨੂੰ ਪਿਆਰ ਕਰਦੀ ਹਾਂ'।

PunjabKesari

ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਪੂਰੀ ਤਰ੍ਹਾਂ ਨਾਲ ਮੁਨਵਾਇਆ ਸਿਰ, ਵੀਡੀਓ 'ਚ ਟੋਪੀ ਪਾਈ ਆਈ ਨਜ਼ਰ

ਨਤਾਸ਼ਾ ਦੀ ਇਸ ਪੋਸਟ 'ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ । ਨਤਾਸ਼ਾ ਨੇ ਆਪਣੇ ਬੇਟੇ ਦਾ ਚੌਥਾ ਜਨਮ ਦਿਨ ਸੈਲੀਬ੍ਰੇਟ ਕੀਤਾ ਹੈ। ਉਸ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ ।  ਪਹਿਲੀ ਤਸਵੀਰ 'ਚ ਨਤਾਸ਼ਾ ਜ਼ੂ 'ਚ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ, ਜਦੋਂਕਿ ਦੂਜੀ ਤਸਵੀਰ 'ਚ ਨਤਾਸ਼ਾ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -ਸੋਨੂੰ ਸੂਦ ਨੇ ਫ਼ਿਲਮ 'ਫਤਿਹ' ਪੋਸਟਰ ਜਾਰੀ ਕਰਕੇ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

ਇੱਕ ਤਸਵੀਰ 'ਚ ਦੋਵਾਂ ਦੀ ਸ਼ੈਡੋ ਨਜ਼ਰ ਆ ਰਹੀ ਹੈ।ਜਿਸ 'ਚ ਮਾਂ ਪੁੱਤਰ ਇੱਕ ਦੂਜੇ ਦਾ ਹੱਥ ਫੜ੍ਹੇ ਹੋਏ ਦਿਖਾਈ ਦੇ ਰਹੇ ਹਨ । ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਕੁਝ ਸਮਾਂ ਤਾਂ ਠੀਕ ਚੱਲਿਆ ਪਰ ਹਾਲ ਹੀ 'ਚ ਦੋਵਾਂ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News