ਸਲਮਾਨ ਤੋਂ ਬਾਅਦ ਹੁਣ ਅਦਾਕਾਰ ਦੇ ਵਕੀਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ’ਚ ਜੁਟੀ ਪੁਲਸ

Thursday, Jul 07, 2022 - 12:01 PM (IST)

ਸਲਮਾਨ ਤੋਂ ਬਾਅਦ ਹੁਣ ਅਦਾਕਾਰ ਦੇ ਵਕੀਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ’ਚ ਜੁਟੀ ਪੁਲਸ

ਬਾਲੀਵੁੱਡ ਡੈਸਕ: ਸੁਪਰਸਟਾਰ ਸਲਮਾਨ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ’ਚੋਂ ਇਕ ਹਨ। ਦੁਨੀਆਂ ’ਚ ਉਨ੍ਹਾਂ ਦੀ ਬਹੁਤ ਵੱਡੀ ਫ਼ੈਨ ਫ਼ਾਲੋਇੰਗ ਹੈ। ਹਾਲਾਂਕਿ ਕਈ ਵਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਵਾਰ ਧਮਕੀ ਭਰੀਆਂ ਚਿੱਠੀਆਂ ਮਿਲਣ ਕਰਕੇ ਸੁਰਖੀਆਂ ’ਚ ਆਏ ਸਨ। ਇਸ ਦੇ ਨਾਲ ਹੀ ਹੁਣ ਸਲਮਾਨ ਖ਼ਾਨ ਤੋਂ ਬਾਅਦ ਉਨ੍ਹਾਂ ਦੇ ਵਕੀਲ ਐੱਚ ਸਾਰਸਵਤ ਨੂੰ ਵੀ ਚਿੱਠੀ ਰਾਹੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

PunjabKesari

ਰਿਪੋਰਟ ਮੁਤਾਬਕ ਸਲਮਾਨ ਦੇ ਵਕੀਲ ਨੂੰ ਇਹ ਧਮਕੀ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਵਕੀਲ ਦਾ ਹਸ਼ਰ ਵੀ ਸਿੱਧੂ ਮੂਸੇਵਾਲਾ ਵਰਗਾ ਹੋਵੇਗਾ। ਇਸ ਦੇ ਨਾਲ ਹੀ ਚਿੱਠੀ ’ਚ  ਜੀ.ਬੀ (GB) ਐੱਲ.ਬੀ (LB) ਵੀ ਲਿਖਿਆ ਗਿਆ ਹੈ। ਕਥਿਤ ਤੌਰ ’ਤੇ ਇਹ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਾਮ ਹਨ।

ਇਹ ਵੀ ਪੜ੍ਹੋ : ਸਪੇਨ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਨਿਆਸਾ, ਟੌਪ ਅਤੇ ਮਿੰਨੀ ਸਕਰਟ ’ਚ ਖ਼ੂਬਸੂਰਤ ਲੱਗ ਰਹੀ ਨਿਆਸਾ

ਇਸ ਪੱਤਰ ਮਿਲਣ ਤੋਂ ਬਾਅਦ ਪੁਲਸ ਚੌਕਸ ਹੋ ਗਈ ਹੈ ਅਤੇ ਇਸ ਮਾਮਲੇ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਚ.ਸਾਰਸਤਵ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।

ਇਹ ਵੀ ਪੜ੍ਹੋ : ਦਿਸ਼ਾ ਪਟਾਨੀ ਨੇ ਸਾੜ੍ਹੀ ’ਚ ਦਿਖਾਈ ਬੋਲਡ ਲੁੱਕ, ਤਸਵੀਰਾਂ ’ਚ ਦੇਖੋ ਅਦਾਕਾਰਾ ਦੀ ਖ਼ੂਬਸੂਰਤੀ ਦੇ ਜਲਵੇ

ਰਿਪੋਰਟ ਮੁਤਾਬਕ ਸਲਮਾਨ ਦੇ ਵਕੀਲ ਨੇ ਜੋਧਪੁਰ ’ਚ ਧਮਕੀਆਂ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ’ਚ ਪੂਰਬੀ ਜੋਧਪੁਰ ਦੇ ਏ.ਡੀ.ਸੀ.ਪੀ ਨਾਜ਼ਿਮ ਅਲੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਕੀਲ ਐੱਚ ਸਾਰਸਵਤ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ।


author

Anuradha

Content Editor

Related News