ਨਾਗਾਰਜੁਨ ਦੇ ਬਾਅਦ ਹੁਣ ਧਨੁਸ਼ ਦੇ ਬਾਡੀਗਾਰਡ ਨੇ ਫੈਨਜ਼ ਨੂੰ ਮਾਰਿਆ ਧੱਕਾ

Wednesday, Jun 26, 2024 - 01:18 PM (IST)

ਨਾਗਾਰਜੁਨ ਦੇ ਬਾਅਦ ਹੁਣ ਧਨੁਸ਼ ਦੇ ਬਾਡੀਗਾਰਡ ਨੇ ਫੈਨਜ਼ ਨੂੰ ਮਾਰਿਆ ਧੱਕਾ

ਮੁੰਬਈ- ਸਾਊਥ ਦੇ ਸੁਪਰਸਟਾਰ ਨਾਗਾਰਜੁਨ ਨੂੰ ਹਾਲ ਹੀ 'ਚ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਉਨ੍ਹਾਂ ਦੇ ਬਾਡੀਗਾਰਡ ਨੇ ਮੁੰਬਈ ਏਅਰਪੋਰਟ 'ਤੇ ਇਕ ਦਿਵਿਆਂਗ ਫੈਨਜ਼ ਨੂੰ ਧੱਕਾ ਦਿੰਦੇ ਦੇਖਿਆ ਗਿਆ। ਨਾਗਾਰਜੁਨ ਮਾਮਲੇ ਦੀ ਜਾਂਚ ਕੀਤੇ ਬਿਨਾਂ ਉਥੋਂ ਚਲੇ ਗਏ। ਹਾਲਾਂਕਿ, ਜਦੋਂ ਵੀਡੀਓ ਵਾਇਰਲ ਹੋਇਆ, ਤਾਂ ਨਾਗਾਰਜੁਨ ਨੇ ਇਸ ਘਟਨਾ ਲਈ ਮੁਆਫੀ ਮੰਗੀ ਅਤੇ ਪ੍ਰਸ਼ੰਸਕਾਂ ਨੂੰ ਵਾਅਦਾ ਕੀਤਾ ਕਿ ਉਹ ਭਵਿੱਖ 'ਚ ਸਾਵਧਾਨ ਰਹਿਣਗੇ। ਇਹ ਮਾਮਲਾ ਸ਼ਾਂਤ ਹੋਇਆ ਸੀ ਕਿ ਹੁਣ ਸਾਊਥ ਐਕਟਰ ਧਨੁਸ਼ ਦਾ ਵੀ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਉਨ੍ਹਾਂ ਦਾ ਬਾਡੀਗਾਰਡ ਇੱਕ ਫੈਨਜ਼ ਨੂੰ ਧੱਕਾ ਮਾਰਦਾ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਧਨੁਸ਼ ਦਾ ਇਹ ਵੀਡੀਓ ਜੁਹੂ ਬੀਚ ਦਾ ਹੈ। ਜਿੱਥੇ ਧਨੁਸ਼ ਆਪਣੀ ਫ਼ਿਲਮ 'ਕੁਬੇਰ' ਦੀ ਸ਼ੂਟਿੰਗ ਕਰਨ ਪਹੁੰਚੇ ਸਨ। ਜੋ ਵੀਡੀਓ ਸਾਹਮਣੇ ਆਇਆ ਹੈ, ਉਸ 'ਚ ਦੇਖਿਆ ਜਾ ਸਕਦਾ ਹੈ ਕਿ ਧਨੁਸ਼ ਬੀਚ 'ਤੇ ਪੁੱਜਦੇ ਹਨ ਤਾਂ ਉੱਥੇ ਮੌਜੂਦ ਲੋਕ ਉਸ ਦੀ ਫੋਟੋ ਖਿੱਚਣ ਲੱਗ ਪੈਂਦੇ ਹਨ। ਉਦੋਂ ਹੀ ਇਕ ਬਾਡੀਗਾਰਡ ਸਾਹਮਣੇ ਆਉਂਦਾ ਹੈ ਅਤੇ ਪ੍ਰਸ਼ੰਸਕਾਂ ਨੂੰ ਧੱਕਾ ਦੇ ਕੇ ਉਥੋਂ ਹਟਣ ਲਈ ਕਹਿੰਦਾ ਹੈ। ਹਾਲਾਂਕਿ, ਧਨੁਸ਼ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਨਹੀਂ ਦਿੰਦੇ ਹਨ ਅਤੇ ਅੱਗੇ ਵਧਦੇ ਹਨ।

ਇਹ ਖ਼ਬਰ ਵੀ ਪੜ੍ਹੋ- ਜ਼ਹੀਰ ਨਾਲ ਵਿਆਹ ਕਰਨ ਨੂੰ ਲੈ ਕੇ ਟਰੋਲ ਹੋ ਰਹੀ ਹੈ ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

ਦੱਸ ਦਈਏ ਕਿ ਧਨੁਸ਼ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨੈਟਿਜ਼ਮ ਇਕ ਵਾਰ ਫਿਰ ਸੈਲੀਬ੍ਰਿਟੀ ਬਾਡੀਗਾਰਡਸ 'ਤੇ ਨਿਸ਼ਾਨਾ ਸਾਧ ਰਹੇ ਹਨ। ਵੀਡੀਓ ਪੋਸਟ 'ਤੇ ਨੈਟਿਜ਼ਮ ਦਾ ਕਹਿਣਾ ਹੈ ਕਿ ਇਹ ਪ੍ਰਸ਼ੰਸਕਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਮਸ਼ਹੂਰ ਹਸਤੀਆਂ ਜਾਣ-ਬੁੱਝ ਕੇ ਅਜਿਹੀਆਂ ਹਰਕਤਾਂ ਕਰਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ। ਇਕ ਯੂਜ਼ਰ ਨੇ ਲਿਖਿਆ- ਇਹ ਸਹੀ ਨਹੀਂ ਹੈ... ਪਹਿਲਾਂ ਤੁਸੀਂ ਪ੍ਰਸ਼ੰਸਕਾਂ ਨੂੰ ਹੱਥ ਜੋੜ ਕੇ ਫ਼ਿਲਮ ਦੇਖਣ ਦੀ ਅਪੀਲ ਕਰਦੇ ਹੋ ਅਤੇ ਫਿਰ ਬਾਅਦ 'ਚ ਉਨ੍ਹਾਂ ਨੂੰ ਧੱਕਾ ਦਿੰਦੇ ਹੋ। ਦੂਜੇ ਨੇ ਲਿਖਿਆ- ਇਹ ਕਿਹੋ ਜਿਹਾ ਪ੍ਰਚਾਰ ਹੈ ਭਾਈ? ਇੱਕ ਨੇ ਲਿਖਿਆ- ਅਗਲੀ ਵਾਰ ਜੇਕਰ ਬਾਡੀਗਾਰਡ ਆਮ ਲੋਕਾਂ ਨਾਲ ਅਜਿਹਾ ਕਰਦੇ ਹਨ ਤਾਂ ਬਾਡੀਗਾਰਡ ਟੀਮ 'ਤੇ ਹਮਲਾ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News