ਮਾਲਤੀ ਮੈਰੀ ਤੋਂ ਬਾਅਦ ਪ੍ਰਿਅੰਕਾ-ਨਿਕ ਹੁਣ ਸਰੋਗੇਸੀ ਰਾਹੀਂ ਬੱਚੇ ਦੀ ਬਣਾ ਰਹੇ ਯੋਜਨਾ

Tuesday, Jul 26, 2022 - 02:26 PM (IST)

ਮਾਲਤੀ ਮੈਰੀ ਤੋਂ ਬਾਅਦ ਪ੍ਰਿਅੰਕਾ-ਨਿਕ ਹੁਣ ਸਰੋਗੇਸੀ ਰਾਹੀਂ ਬੱਚੇ ਦੀ ਬਣਾ ਰਹੇ ਯੋਜਨਾ

ਮੁੰਬਈ: ਇੰਡਸਟਰੀ ਦੀ ਹੌਟ ਜੋੜੀ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਸਾਲ ਜਨਵਰੀ ’ਚ ਸਰੋਗੇਸੀ ਰਾਹੀਂ ਇਕ ਪਿਆਰੀ ਧੀ ਦਾ ਸੁਆਗਤ ਕੀਤਾ। ਜੋੜੇ ਨੇ ਆਪਣੀ ਧੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ। ਮਦਰਸ ਡੇਅ ’ਤੇ ਪ੍ਰਿਅੰਕਾ ਨੇ ਆਪਣੀ ਧੀ ਦੀ ਝਲਕ ਦਿਖਾਈ ਸੀ।

ਇਹ ਵੀ ਪੜ੍ਹੋ : ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਸਪੌਟ ਹੋਈ ਦੀਪਿਕਾ ਪਾਦੁਕੋਣ, ਆਲ ਵਾਈਟ ਲੁੱਕ ’ਚ ਦਿਖਾਈ ਦਿੱਤੀ ਕੂਲ

ਇਸ  ਦੇ ਨਾਲ ਹਾਲ ਹੀ ’ਚ ਜੋੜੇ ਨੇ ਆਪਣੀ ਲਾਡਲੀ ਦੇ 6 ਮਹੀਨੇ ਦਾ ਜਸ਼ਨ ਮਨਾਇਆ। ਇਸ  ਦੇ ਨਾਲ ਖ਼ਬਰ ਆ ਰਹੀ ਹੈ ਕਿ ਪ੍ਰਿਅੰਕਾ ਅਤੇ ਨਿਕ ਦੇ ਘਰ ਇਕ ਵਾਰ ਫ਼ਿਰ ਬੱਚੇ ਦੀਆਂ ਕਿਲਕਾਰੀਆਂ ਗੁੰਜਣ ਵਾਲੀਆਂ ਹਨ। ਕਿਹਾ ਜਾ ਰਿਹਾ ਹੈ ਕਿ ਮਾਲਤੀ ਮੈਰੀ ਦਾ ਭਰਾ-ਭੈਣ ਹੋਵੇ ਜਿਸ ਲਈ ਇਕ ਵਾਰ ਫ਼ਿਰ ਸਰੋਗੇਸੀ ਦਾ ਸਹਾਰਾ ਲੈ ਸਕਦੇ ਹਨ।

PunjabKesari

ਇਕ ਰਿਪੋਰਟਰ ਅਨੁਸਾਰ ਜੋੜੇ ਦੇ ਕਰੀਬੀ ਸੂਤਰ ਨੇ ਕਿਹਾ ਕਿ ਜ਼ਿੰਦਗੀ ’ਚ ਭਰਾ–ਭੈਣ ਦਾ ਪਿਆਰ ਬਹੁਤ ਜ਼ਰੂਰੀ ਹੈ ਇਸ ਲਈ ਉਹ ਮਾਲਤੀ ਲਈ ਵੀ ਇਹੀ ਚਾਹੁੰਦੇ ਹਨ। ਉਹ ਹੁਣ ਨਹੀਂ ਪਰ ਜਲਦੀ ਹੀ ਉਹ ਦੂਜੇ ਬੱਚੇ ਦੀ ਪਲੈਨਿੰਗ ਕਰਨਗੇ, ਪਰ ਜਦੋਂ ਵੀ ਉਹ ਕਰਨਗੇ, ਇਹ ਸਰੋਗੇਸੀ ਰਾਹੀਂ ਹੋਵੇਗਾ।

PunjabKesari

ਸੂਤਰ ਨੇ ਅੱਗੇ ਕਿਹਾ ਕਿ ‘ਨਿਕ ਆਪਣੇ ਬੱਚਿਆਂ ਦੀ ਉਮਰ ’ਚ ਜ਼ਿਆਦਾ ਗੈਪ ਨਹੀਂ ਰੱਖਣਾ ਚਾਹੁੰਦੇ। ਨਿਕ ਚਾਹੁੰਦੇ ਹਨ ਕਿ ਉਸ ਦੇ ਬੱਚੇ ਉਸ ਦੇ ਭਰਾਵਾਂ ਵਰਗੇ ਹੋਣ, ਜਿਸ ’ਚ ਕੋਈ ਜ਼ਿਆਦਾ ਉਮਰ ਦਾ ਗੈਪ ਨਹੀਂ ਹੈ। ਇਹ ਹੀ ਨਹੀਂ ਨਿਕ ਨੇ ਆਪਣੇ ਭਰਾਵਾਂ ਨਾਲ ਇਸ ਬਾਰੇ ਗੱਲ ਵੀ ਕੀਤੀ ਹੈ। ਨਿਕ ਹੀ ਵੀ ਚਾਹੁੰਦੇ ਹਨ ਕਿ  ਉਨ੍ਹਾਂ ਦੇ ਬੱਚੇ ਲਗਭਗ ਉਮਰ ਦੇ ਬਰਾਬਰ ਹੋਣ ਅਤੇ ਉਨ੍ਹਾਂ ਦੇ ਭਰਾ ਕੇਵਿਨ ਜੋਨਸ ਅਤੇ ਜੋਅ ਜੋਨਸ ਦੇ ਬੱਚਿਆਂ ਦੇ ਨੇੜੇ ਹੋਣ। ਜੋਨਾਸ ਭਰਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭੈਣ-ਭਰਾ ਵਾਂਗ ਬਣਨ ਨਾ ਕਿ ਚਚੇਰੇ ਭਰਾਵਾਂ ਵਾਂਗ।’

ਇਹ ਵੀ ਪੜ੍ਹੋ : ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ

ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਅਦਾਕਾਰਾ ਹਾਲੀਵੁੱਡ ਫ਼ਿਲਮ ‘ਐਂਡਿੰਗ ਥਿੰਗਜ਼’, ‘ਇਟਸ ਆਲ ਕਮਿੰਗ ਬੈਕ ਟੂ ਮੀ’। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ਵੀ ਹੈ।


author

Anuradha

Content Editor

Related News