ਈਸ਼ਾ ਦਿਓਲ ਤੋਂ ਬਾਅਦ ਹੁਣ ਤੱਬੂ ਦਾ ਵੀ ਹੋਇਆ ਅਕਾਊਂਟ ਹੈਕ, ਪ੍ਰਸ਼ੰਸਕਾਂ ਨੂੰ ਆਖੀ ਇਹ ਗੱਲ

1/18/2021 3:30:10 PM

ਮੁੰਬਈ: ਬਾਲੀਵੁੱਡ ਸਿਤਾਰਿਆਂ ਦੇ ਸੋਸ਼ਲ ਅਕਾਊਂਟਸ ਹੈਕ ਹੋਣਾ ਅੱਜ ਕੱਲ ਆਮ ਗੱਲ ਹੋ ਗਈ ਹੈ। ਆਏ ਦਿਨੀਂ ਕਿਸੇ ਨਾ ਕਿਸੇ ਹਸਤੀ ਦਾ ਅਕਾਊਂਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹਾਲਾਂਕਿ ਇਸ ਨਾਲ ਆਮ ਲੋਕਾਂ ਨੂੰ ਵੀ ਕਾਫ਼ੀ ਸਾਵਧਾਨ ਰਹਿਣ ਦੀ ਲੋੜ ਹੈ। ਹੁਣ ਹਾਲ ਹੀ ’ਚ ਮਸ਼ਹੂਰ ਅਦਾਕਾਰਾ ਤੱਬੂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। 

PunjabKesari
ਇੰਸਟਾਗ੍ਰਾਮ ਹੈਕ ਹੋਣ ਦੇ ਬਾਵਜੂਦ ਵੀ ਤੱਬੂ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਚਿਤਾਵਨੀ ਭਰਿਆ ਸੰਦੇਸ਼ ਜਾਰੀ ਕੀਤਾ ਹੈ ਅਤੇ ਕਿਹਾ ਕਿ ਹੈਕ ਅਲਰਟ ਮੇਰਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਮੇਰੇ ਅਕਾਊਂਟ ’ਤੇ ਕੋਈ ਲਿੰਕ ਕਲਿੱਕ ਨਾ ਕਰਨਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਦੀ ਧੀ ਰਿਨੀ ਸੇਨ, ਅਦਾਕਾਰਾ ਈਸ਼ਾ ਦਿਓਲ, ਉਰਮਿਲਾ ਮਾਤੋਂਡਕਰ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਦੇ ਵੀ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਚੁੱਕੇ ਹਨ। 


Aarti dhillon

Content Editor Aarti dhillon