LATEST VIDEO: ਕੈਂਸਰ ਫ੍ਰੀ ਹੋਣ ਤੋਂ ਬਾਅਦ ਵਿੱਗ ਲਗਾ ਕੇ ਫਿਲਮ ਦੇ ਸੈੱਟ ''ਤੇ ਪਰਤੀ ਮਹਿਮਾ ਚੌਧਰੀ

Friday, Jun 10, 2022 - 04:30 PM (IST)

LATEST VIDEO: ਕੈਂਸਰ ਫ੍ਰੀ ਹੋਣ ਤੋਂ ਬਾਅਦ ਵਿੱਗ ਲਗਾ ਕੇ ਫਿਲਮ ਦੇ ਸੈੱਟ ''ਤੇ ਪਰਤੀ ਮਹਿਮਾ ਚੌਧਰੀ

ਮੁੰਬਈ- ਅਦਾਕਾਰ ਅਨੁਪਮ ਖੇਰ ਨੇ ਬੀਤੇ ਵੀਰਵਾਰ ਪਰਦੇਸ ਅਦਾਕਾਰਾ ਮਹਿਮਾ ਚੌਧਰੀ ਦੇ ਬ੍ਰੈਸਟ ਕੈਂਸਰ ਦਾ ਖੁਲਾਸਾ ਕੀਤਾ ਸੀ। ਇਹ ਖ਼ਬਰ ਸੁਣ ਕੇ ਮਹਿਮਾ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਅਤੇ ਅਦਾਕਾਰਾ ਨੂੰ ਹਿੰਮਤ ਦਿੰਦੇ ਨਜ਼ਰ ਆਏ। ਉਧਰ ਰਾਹਤ ਦੀ ਗੱਲ ਇਹ ਹੈ ਕਿ ਅਦਾਕਾਰਾ ਨੇ ਬ੍ਰੈਸਟ ਕੈਂਸਰ ਤੋਂ ਨਿਜ਼ਾਤ ਪਾ ਲਿਆ ਹੈ ਅਤੇ ਉਹ ਬਿਲਕੁੱਲ ਠੀਕ ਹੈ। ਹਾਲ ਹੀ 'ਚ ਮਹਿਮਾ ਨੇ ਸੋਸ਼ਲ ਮੀਡੀਆ 'ਤੇ ਆਪ ਹੀ ਸੈੱਟ 'ਤੇ ਵਾਪਸ ਆਉਣ ਦੀ ਇਕ ਵੀਡੀਓ ਸਾਂਝੀ ਕੀਤੀ ਹੈ ਅਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਚੰਗੀਆਂ ਕਾਮਨਾਵਾਂ ਲਈ ਧੰਨਵਾਦ ਵੀ ਕੀਤਾ। 

PunjabKesari
ਮਹਿਮਾ ਅਦਾਕਾਰ ਅਨੁਪਮ ਖੇਰ ਦੀ ਫਿਲਮ 'ਦਿ ਸਿਗਨੇਚਰ' ਦੇ ਸੈੱਟ 'ਤੇ ਪਹੁੰਚ ਗਈ ਹੈ। ਸਾਂਝੀ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਵਾਲਾਂ ਦਾ ਵਿਗ ਲਗਾਏ ਅਤੇ ਸਾੜੀ ਪਹਿਨੇ ਆਪਣੇ ਪਹਿਲੇ ਵਾਲੇ ਅੰਦਾਜ਼ 'ਚ ਦਿਖ ਰਹੀ ਹੈ। ਇਸ ਦੌਰਾਨ ਉਹ ਆਪਣੇ ਹੱਥ 'ਚ ਸਕ੍ਰਿਪਟ ਲਏ ਦਿਖਾਈ ਦੇ ਰਹੀ ਹੈ ਅਤੇ ਕਰੂ ਦੇ ਨਾਲ ਗੱਲਬਾਤ ਕਰ ਰਹੀ ਹੈ।

PunjabKesari
ਵੀਡੀਓ 'ਚ ਅਨੁਪਮ ਅਦਾਕਾਰਾ ਤੋਂ ਫਿਲਮ ਦਾ ਨਾਂ ਪੁੱਛਦੇ ਹਨ ਅਤੇ ਉਹ ਕਹਿੰਦੀ ਹੈ 'ਲਾਸਟ ਸਿਗਨੇਚਰ'। ਉਹ ਉਨ੍ਹਾਂ ਨੂੰ ਫਿਰ ਤੋਂ ਪੁੱਛਦੇ ਹਨ ਕਿ 'ਲਾਸਟ' ਸ਼ਬਦ ਹਟਾ ਦਿਓ ਅਤੇ ਉਹ ਕਹਿੰਦੀ ਹੈ 'ਸਿਗਨੇਚਰ'। 
ਵੀਡੀਓ ਸਾਂਝੀ ਕਰਦੇ ਹੋਏ ਮਹਿਮਾ ਨੇ ਕੈਪਸ਼ਨ 'ਚ ਲਿਖਿਆ-ਤੁਹਾਡੇ ਸਭ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ। ਸਵੇਰ ਤੋਂ ਹੀ ਦੁਆਵਾਂ ਦੀ ਬਰਸਾਤ ਹੋ ਰਹੀ ਹੈ। ਬਹੁਤ ਟੈਲੇਂਟਡ ਅਨੁਪਮ ਖੇਰ ਦੇ ਨਾਲ ਲਖਨਊ 'ਚ 'ਦਿ ਸਿਗਨੇਚਰ' ਫਿਲਮ ਦੇ ਸੈੱਟ ਤੇ। ਮੈਂ ਤੁਹਾਨੂੰ ਧੰਨਵਾਦ ਦੇਣ ਲਈ ਸਮਾਂ ਕੱਢਣਾ ਚਾਹੁੰਦੀ ਹਾਂ।


ਦੱਸ ਦੇਈਏ ਕਿ ਹਾਲ ਹੀ 'ਚ ਬ੍ਰੈਸਟ ਕੈਂਸਰ ਦੀਆਂ ਖ਼ਬਰਾਂ ਵਾਇਰਲ ਹੋਣ ਤੋਂ ਬਾਅਦ ਮਹਿਮਾ ਚੌਧਰੀ ਨੇ ਇਕ ਇੰਟਰਵਿਊ 'ਚ ਸਾਫ ਕੀਤਾ ਕਿ ਮੈਂ ਲੋਕਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਕੋਈ ਅਮਰੀਕਾ ਜਾ ਕੇ ਆਪਣੇ ਟ੍ਰੀਟਮੈਂਟ ਨਹੀਂ ਕਰਵਾਇਆ ਹੈ। ਮੈਂ ਮੁੰਬਈ 'ਚ ਹੀ ਸੀ। ਲੋਕਾਂ ਨੇ ਮੇਰਾ ਵੀਡੀਓ ਪੂਰਾ ਦੇਖਿਆ ਹੀ ਨਹੀਂ, ਉਹ ਸਿੱਧਾ ਸਿੱਟੇ 'ਤੇ ਆ ਗਏ ਕਿ ਮੈਂ ਯੂ.ਐੱਸ. ਜਾ ਕੇ ਇਲਾਜ ਕਰਵਾਇਆ। ਅਦਾਕਾਰਾ ਨੇ ਦੱਸਿਆ ਕਿ ਮੈਂ ਹੁਣ ਬਿਲਕੁੱਲ ਠੀਕ ਹਾਂ, 3 ਤੋਂ 4 ਮਹੀਨੇ ਪਹਿਲੇ ਸਾਰੀ ਬੀਮਾਰੀ ਦੂਰ ਹੋ ਚੁੱਕੀ ਹੈ। 

PunjabKesari


author

Aarti dhillon

Content Editor

Related News