ਕਰੂਜ਼ ਡਰੱਗਸ ਕੇਸ : ਆਰੀਅਨ ਦੇ ਦੋਸਤ ਅਰਬਾਜ਼ ਮਾਰਚੇਂਟ ਨੂੰ ਵੀ ਮਿਲੀ ਰਿਹਾਈ

Monday, Nov 01, 2021 - 12:55 PM (IST)

ਕਰੂਜ਼ ਡਰੱਗਸ ਕੇਸ : ਆਰੀਅਨ ਦੇ ਦੋਸਤ ਅਰਬਾਜ਼ ਮਾਰਚੇਂਟ ਨੂੰ ਵੀ ਮਿਲੀ ਰਿਹਾਈ

ਨਵੀਂ ਦਿੱਲੀ (ਬਿਊਰੋ) : ਮੁੰਬਈ ਦੇ ਚਰਚਿਤ ਕਰੂਜ਼ ਡਰੱਗਸ ਕੇਸ 'ਚ ਬਾਲੀਵੁੱਡ ਅਦਾਕਾਰਾ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨਾਲ ਅਰਬਾਜ਼ ਮਰਚੇਂਟ ਅਤੇ ਮੁਨਮੁਨ ਧਮੇਚਾ ਨੂੰ ਵੀ ਨਾਰਕੋਟਿਸਟ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਆਰੀਅਨ ਖ਼ਾਨ ਨਾਲ ਇਨ੍ਹਾਂ ਦੋਵਾਂ ਨੂੰ ਵੀ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਮਿਲਣ ਤੋਂ ਬਾਅਦ ਵੀ ਅਰਬਾਜ਼ ਅਤੇ ਮੁਨਮੁਨ ਨੂੰ 30 ਅਕਤੂਬਰ ਦੀ ਰਾਤ ਜੇਲ੍ਹ 'ਚ ਬਿਤਾਉਣੀ ਪਈ ਸੀ। ਮੁਨਮੁਨ ਧਮੇਚਾ ਤੋਂ ਬਾਅਦ ਹੁਣ ਅਰਬਾਜ਼ ਮਰਚੇਂਟ ਨੂੰ ਵੀ ਮੁੰਬਈ ਸਥਿਤ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਸੰਗੀਤ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਪ੍ਰਸਿੱਧ ਗਾਇਕ ਦਾ ਦਿਹਾਂਤ

ਰਿਪੋਰਟਰਾਂ ਨਾਲ ਗੱਲ ਕਰਦੇ ਹੋਏ, ਅਰਬਾਜ਼ ਮਾਰਚੇਂਟ ਦੇ ਪਿਤਾ ਅਸਲਮ ਮਰਚੇਂਟ ਨੇ ਕਿਹਾ, ''ਮੈਂ ਬੇਹੱਦ ਖੁਸ਼ ਹਾਂ, ਉਨ੍ਹਾਂ ਦੀ ਮਾਂ ਸਭ ਤੋਂ ਜ਼ਿਆਦਾ ਖੁਸ਼ ਹੈ ਕਿ ਸਾਡਾ ਬੇਟਾ ਘਰ ਆ ਗਿਆ ਹੈ। ਸਾਡੀ ਪ੍ਰਾਰਥਨਾ ਅਤੇ ਆਸ਼ੀਰਵਾਦ ਸਫ਼ਲ ਹੋਏ ਹਨ। ਅਸੀਂ ਸਾਰੇ ਜ਼ਮਾਨਤ ਸ਼ਰਤਾਂ ਦਾ ਪਾਲਣ ਕਰਾਂਗੇ।'' ਵੀਰਵਾਰ ਨੂੰ ਡਰੱਗ-ਆਨ-ਕਰੂਜ਼ ਮਾਮਲੇ 'ਚ ਆਰੀਅਨ ਖ਼ਾਨ, ਅਰਬਾਜ਼ ਮਰਚੇਂਟ ਅਤੇ ਮੁਨਮੁਨ ਧਮੇਚਾ ਨੂੰ ਮਾਮਲੇ 'ਚ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਮਿਸ ਪੂਜਾ ਨੇ ਪਹਿਲੀ ਵਾਰ ਸਾਂਝੀ ਕੀਤੀ ਪੁੱਤਰ ਦੀ ਝਲਕ, ਲੱਗਾ ਵਧਾਈਆਂ ਦਾ ਤਾਂਤਾ

ਅਦਾਲਤ ਨੇ ਤਿੰਨੋਂ ਜ਼ਮਾਨਤ ਪਟੀਸ਼ਨ ਕਰਤਾਵਾਂ- ਆਰੀਅਨ ਖ਼ਾਨ, ਅਰਬਾਜ਼ ਮਰਚੇਂਟ, ਮੁਨਮੁਨ ਧਮੇਚਾ ਨੂੰ ਹਰ ਸ਼ੁੱਕਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਮੁੰਬਈ ਦਫ਼ਤਰ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦੌਰਾਨ ਪੇਸ਼ ਹੋਣ ਲਈ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਸਿਧਾਰਥ ਨੂੰ ਲੈ ਕੇ ਟਰੋਲ ਹੋਈ ਸ਼ਹਿਨਾਜ਼, ਟਵਿੱਟਰ 'ਤੇ #StopUsingSidharthShukla ਹੋ ਰਿਹਾ ਟਰੈਂਡ

ਨੋਟ - ਅਰਬਾਜ਼ ਮਾਰਚੇਂਟ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News