ਅਮਿਤਾਭ ਬੱਚਨ ਤੋਂ ਬਾਅਦ ਅਭਿਸ਼ੇਕ ਬੱਚਨ ਵੀ ਕੋਰੋਨਾ ਪਾਜ਼ੇਟਿਵ

7/12/2020 12:01:47 AM

ਮੁੰਬਈ-ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅਭਿਸ਼ੇਕ ਬੱਚਨ ਵੀ ਕੋਰੋਨਾ ਪਾਜ਼ੇਵਿਟ ਪਾਏ ਗਏ ਹਨ। ਅਮਿਤਾਭ ਬੱਚਨ ਨੇ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ। ਉਨ੍ਹਾਂ ਨੂੰ ਸ਼ਨੀਵਾਰ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਅਭਿਸ਼ੇਕ ਬੱਚਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਅੱਜ ਮੇਰਾ ਅਤੇ ਪਿਤਾ ਜੀ ਦਾ ਕੋਵਿਡ-19 ਟੈਸਟ ਪਾਜ਼ੇਵਿਟ ਆਇਆ। ਸਾਨੂੰ ਦੋਵਾਂ ਨੂੰ ਬਹੁਤ ਹਲਕੇ ਲੱਛਣ ਸਨ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਏ ਰੱਖੋ ਅਤੇ ਪ੍ਰੇਸ਼ਾਨ ਨਾ ਹੋਵੋ। ਧੰਨਵਾਦ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਵੀ ਟਵੀਟ ਕਰਕੇ ਦੱਸਿਆ ਕਿ ਮੈਂ ਕੋਰੋਨਾ ਇਨਫੈਕਟਿਡ ਹੋ ਗਿਆ ਹਾਂ। ਹਸਪਤਾਲ 'ਚ ਦਾਖਲ ਹੋਇਆ ਹਾਂ। ਹਸਪਤਾਲ ਵਾਲੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਰਹੇ ਹਨ। ਪਰਿਵਾਰ ਅਤੇ ਸਟਾਫ ਦੇ ਮੈਂਬਰਾਂ ਦਾ ਟੈਸਟ ਕੀਤਾ ਗਿਆ ਹੈ ਜਿਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜਿਹੜੇ ਵੀ ਲੋਕ ਪਿਛਲੇ 10 ਦਿਨਾਂ 'ਚ ਮੇਰੇ ਸੰਪਰਕ 'ਚ ਆਏ ਸਨ ਉਨ੍ਹਾਂ ਤੋਂ ਅਪੀਲ ਕਰਦਾ ਹਾਂ ਕਿ ਉਹ ਆਪਣਾ ਟੈਸਟ ਕਰਵਾ ਲੈਣ।

ਅਮਿਤਾਭ ਬੱਚਨ ਵੱਲੋਂ ਖੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਤੋਂ ਬਾਅਦ ਹੋਰ ਬਾਲੀਵੁੱਡ ਸਟਾਰਜ਼ ਵੱਲੋਂ ਟਵੀਟ ਕਰਕੇ ਇਹ ਕਾਮਨਾ ਕੀਤੀ ਗਈ ਕਿ ਅਮਿਤਾਭ ਬੱਚਨ ਜਲਦ ਹੀ ਸਿਹਤਯਾਬ ਹੋ ਕੇ ਘਰ ਪਰਤਣ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

Content Editor Karan Kumar