ਅਕਸ਼ੈ ਤੇ ਪਰਿਣੀਤੀ ਨੇ ਗਿੱਪੀ ਗਰੇਵਾਲ ਲਈ ਦਿਲ ਖੋਲ੍ਹ ਕੇ ਕੀਤੀ ''ਅਰਦਾਸ'' (ਦੇਖੋ ਤਸਵੀਰਾਂ)
Monday, Feb 22, 2016 - 06:32 PM (IST)

ਜਲੰਧਰ : ਫਿਲਮ ਜਗਤ ਦੇ ਇਤਿਹਾਸ ''ਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਪੰਜਾਬੀ ਫਿਲਮ ਦੀ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਅਤੇ ਪੂਰੀ ਦੁਨੀਆ ''ਚ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੋਵੇ। ਗਿੱਪੀ ਗਰੇਵਾਲ ਦੇ ਨਿਰਦੇਸ਼ਨ ਤਹਿਤ ਬਣੀ ਫਿਲਮ ''ਅਰਦਾਸ'' ਅਜੇ 11 ਮਾਰਚ ਨੂੰ ਰਿਲੀਜ਼ ਹੋਣੀ ਹੈ ਪਰ ਇਸ ਦੇ ਟ੍ਰੇਲਰ ਨੂੰ ਦੇਖ ਕੇ ਬਾਲੀਵੁੱਡ ਸਿਤਾਰੇ ਵੀ ਕਾਫੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ''ਚ ਆਮਿਰ ਖਾਨ, ਅਕਸ਼ੈ ਕੁਮਾਰ ਅਤੇ ਹੁਣ ਪਰਿਣੀਤੀ ਚੋਪੜਾ ਦਾ ਨਾਂ ਵੀ ਸ਼ਾਮਲ ਹੋ ਚੁੱਕਾ ਹੈ।
ਪੰਜਾਬੀ ਗਾਇਕ ਅਤੇ ਅਦਾਕਾਰ ਤੋਂ ਬਾਅਦ ਨਿਰਦੇਸ਼ਨ ''ਚ ਕਦਮ ਰੱਖਣ ਵਾਲੇ ਗਿੱਪੀ ਗਰੇਵਾਲ ਦੀਆਂ ਚਾਰੇ ਪਾਸੇ ਸਿਫਤਾਂ ਹੋ ਰਹੀਆਂ ਹਨ। ਹੁਣੇ ਜਿਹੇ ਅਕਸ਼ੈ ਕੁਮਾਰ ਨੇ ਆਪਣੇ ਫੇਸਬੁੱਕ ਪੇਜ ''ਤੇ ਲਿਖਿਆ, ''''ਮੇਰੇ ਪਿਆਰੇ ਦੋਸਤ ਗੁਰਪ੍ਰੀਤ ਘੁੱਗੀ ਦੀ ਫਿਲਮ ''ਅਰਦਾਸ'' ਅਗਲੇ ਮਹੀਨੇ 11 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਬਾਰੇ ਕੁਝ ਚੰਗੀਆਂ ਗੱਲਾਂ ਸੁਣੀਆਂ ਹਨ।'''' ਇਸੇ ਤਰ੍ਹਾਂ ਪਰਿਣੀਤੀ ਚੋਪੜਾ ਨੇ ਪੰਜਾਬੀਆਂ ਦੀ ਸਿਫਤ ''ਚ ਕਿਹਾ ਕਿ ਪੰਜਾਬੀ ਤਾਂ ਮੇਰੇ ਦਿਲ ''ਚ ਵਸਦੇ ਹਨ।
ਇਨ੍ਹਾਂ ਤੋਂ ਇਲਾਵਾ ਕ੍ਰਿਕਟਰ ਯੁਵਰਾਜ ਸਿੰਘ ਵੀ ਇਸ ਦੇ ਟ੍ਰੇਲਰ ਤੋਂ ਕਾਫੀ ਪ੍ਰਭਾਵਿਤ ਹਨ। ਉਹ ਲਿਖਦੇ ਹਨ, ''''ਆਲ ਦਿ ਬੈਸਟ ਗਿੱਪੀ ਗਰੇਵਾਲ ਨਿਰਦੇਸ਼ਕ ਦੇ ਤੌਰ ''ਤੇ ਤੁਹਾਡੀ ਪਹਿਲੀ ਫਿਲਮ ਲਈ। ਅਸੀਂ ਇਕ-ਦੂਜੇ ਦੀ ਬਿਹਤਰੀ ਲਈ ਕੀ ਕਰ ਸਕਦੇ ਹਾਂ।''''
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਫਿਲਮ ਦਾ ਟ੍ਰੇਲਰ ਦੇਖ ਕੇ ਆਪਣੀ ਉਤਸੁਕਤਾ ਜ਼ਾਹਿਰ ਕੀਤੀ ਸੀ ਕਿ ਉਹ ਬੜੀ ਬੇਸਬਰੀ ਨਾਲ ਫਿਲਮ ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਗਿੱਪੀ ਦੀ ਇਸ ਫਿਲਮ ''ਚ ਉਨ੍ਹਾਂ ਦੀ ਸਿਰਫ ਮਹਿਮਾਨ ਭੂਮਿਕਾ ਹੈ, ਜਦਕਿ ਗੁਰਪ੍ਰੀਤ ਘੁੱਗੀ, ਐਮੀ ਵਿਰਕ, ਮੈਂਡੀ ਤੱਖਰ, ਰਾਣਾ ਰਣਬੀਰ ਅਤੇ ਸਰਦਾਰ ਸੋਹੀ ਮੁਖ ਕਿਰਦਾਰਾਂ ''ਚ ਹਨ।