ਵਿਆਹ ਦੇ 2 ਮਹੀਨਿਆਂ ਬਾਅਦ 32 ਸਾਲਾ ਅਦਾਕਾਰਾ ਨੇ ਦਿੱਤੀ ਖ਼ੁਸ਼ਖ਼ਬਰੀ, ਲੋਕਾਂ ਨੇ ਕਿਹਾ– ‘ਆਲੀਆ ਭੱਟ ਤੋਂ ਬਾਅਦ...’

01/04/2024 12:39:14 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਧੀ ਆਇਰਾ ਖ਼ਾਨ ਦੇ ਵਿਆਹ ਦੀਆਂ ਖ਼ੁਸ਼ੀਆਂ ਦੇ ਵਿਚਕਾਰ ਸਾਊਥ ਦੀ ਇਕ ਅਦਾਕਾਰਾ ਨੇ ਵੀ ਖ਼ੁਸ਼ਖ਼ਬਰੀ ਦਿੱਤੀ ਹੈ। ਸਾਊਥ ਦੀ ਮਸ਼ਹੂਰ 32 ਸਾਲਾ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਖ਼ੁਸ਼ਖ਼ਬਰੀ ਦਿੱਤੀ ਹੈ ਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ ਪਰ ਸਾਊਥ ਅਦਾਕਾਰਾ ਦੀ ਇਸ ਖ਼ੁਸ਼ਖ਼ਬਰੀ ਨੂੰ ਲੋਕ ਸਮਝ ਨਹੀਂ ਪਾ ਰਹੇ ਹਨ ਕਿਉਂਕਿ 5 ਜਨਵਰੀ ਨੂੰ ਅਦਾਕਾਰਾ ਦੇ ਵਿਆਹ ਨੂੰ ਦੋ ਮਹੀਨੇ ਹੋ ਜਾਣਗੇ। ਅਜਿਹੇ ’ਚ ਦੱਖਣੀ ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਇੰਟਰਨੈੱਟ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ

ਫੋਟੋ ’ਚ ਬੇਬੀ ਬੰਪ ਦਿਖਾ ਰਹੀ ਅਦਾਕਾਰਾ ਸਾਊਥ ’ਚ ਇਕ ਵੱਡਾ ਨਾਂ ਹੈ। ਉਸ ਨੇ 3 ਜਨਵਰੀ ਨੂੰ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਹੁਣ ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਅਸੀਂ ਇਥੇ ਜਿਸ ਮਸ਼ਹੂਰ ਦੱਖਣ ਭਾਰਤੀ ਅਦਾਕਾਰਾ ਦਾ ਜ਼ਿਕਰ ਕਰ ਰਹੇ ਹਾਂ, ਉਸ ਦਾ ਨਾਂ ਅਮਾਲਾ ਪੌਲ ਹੈ। ਅਮਾਲਾ ਨੇ ਪਿਛਲੇ ਸਾਲ ਅਕਤੂਬਰ 2023 ’ਚ ਆਪਣੇ ਰਿਸ਼ਤੇ ਦੀ ਖ਼ਬਰ ਸਾਂਝੀ ਕੀਤੀ ਸੀ। ਅਮਾਲਾ ਨੇ ਦੱਸਿਆ ਕਿ ਜਗਤ ਦੇਸਾਈ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ ਤੇ ਉਸ ਨੇ ‘ਹਾਂ’ ਕੀਤੀ ਸੀ।

PunjabKesari

26 ਅਕਤੂਬਰ 1991 ਨੂੰ ਜਨਮੀ ਅਮਾਲਾ ਪੌਲ ਨੇ ਆਪਣੀ ਮੰਗਣੀ ਤੋਂ ਬਾਅਦ ਪਿਛਲੇ ਸਾਲ 5 ਨਵੰਬਰ ਨੂੰ ਇਕ ਨਿੱਜੀ ਸਮਾਰੋਹ ’ਚ ਜਗਤ ਦੇਸਾਈ ਨਾਲ ਵਿਆਹ ਕਰਵਾਇਆ ਸੀ। ਅਮਾਲਾ ਦਾ ਇਹ ਦੂਜਾ ਵਿਆਹ ਸੀ, ਜਿਸ ਤੋਂ ਪਹਿਲਾਂ ਉਸ ਨੇ 2014 ’ਚ ਏ. ਐੱਲ. ਵਿਜੇ ਨਾਲ ਵਿਆਹ ਕੀਤਾ ਸੀ ਤੇ 2017 ’ਚ ਤਲਾਕ ਹੋ ਗਿਆ ਸੀ।

5 ਜਨਵਰੀ ਨੂੰ ਅਮਾਲਾ ਤੇ ਜਗਤ ਦੇਸਾਈ ਦੇ ਵਿਆਹ ਨੂੰ 2 ਮਹੀਨੇ ਹੋ ਜਾਣਗੇ। ਇਸ ਤੋਂ ਪਹਿਲਾਂ ਅਮਾਲਾ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਸਾਰਿਆਂ ਨਾਲ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਚੁੱਕੀ ਹੈ। ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਮਾਂ ਬਣਨ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਹਨ ਤੇ ਇਸ ਖ਼ਬਰ ’ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਇਕ ਯੂਜ਼ਰ ਨੇ ਕਿਹਾ, ‘‘ਅੱਜ-ਕੱਲ ਸੈਲੇਬ੍ਰਿਟੀਜ਼ ਨੇ ਨਵਾਂ ਟਰੈਂਡ ਸ਼ੁਰੂ ਕੀਤਾ ਹੈ। ਪਹਿਲਾਂ ਗਰਭ ਅਵਸਥਾ ਦੀ ਪੁਸ਼ਟੀ ਕਰੋ ਤੇ ਫਿਰ ਵਿਆਹ ਕਰੋ।’’ ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਿਹਾ, ‘‘ਸਵਰਾ ਭਾਸਕਰ, ਨੇਹਾ ਧੂਪੀਆ ਤੇ ਆਲੀਆ ਭੱਟ ਤੋਂ ਬਾਅਦ ਲਿਸਟ ’ਚ ਇਕ ਹੋਰ ਨਾਂ ਜੁੜ ਗਿਆ ਹੈ।’’

PunjabKesari

ਕੁਝ ਪ੍ਰਸ਼ੰਸਕ ਅਮਾਲਾ ਪੌਲ ਦੇ ਇਸ ਕਦਮ ਤੋਂ ਖ਼ੁਸ਼ ਹਨ ਤੇ ਉਸ ਨੂੰ ਵਧਾਈ ਦੇ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਲਿਖਿਆ, ‘‘ਇਹ ਦੋਵਾਂ ਦਾ ਨਿੱਜੀ ਮਾਮਲਾ ਹੈ, ਇਸ ’ਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।’’ ਫਿਲਹਾਲ ਅਮਾਲਾ ਤੇ ਜਗਤ ਦੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News