ਆਫਤਾਬ ਦੀਆਂ ਹਰਕਤਾਂ ਤੋਂ ਤੰਗ ਪਤਨੀ ਨੇ ਕੱਸੀ ਲਗਾਮ : Watch Pics
Monday, Jan 11, 2016 - 04:52 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਾਸਾਨੀ ਅੱਜਕਲ ਜੋ ਕਰ ਰਹੇ ਹਨ, ਉਹ ਬੇਹੱਦ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ ਅਤੇ ਹੁਣ ਤਾਂ ਉਸ ਨੂੰ ਗੁੱਸਾ ਵੀ ਆ ਗਿਆ ਹੈ। ਆਫਤਾਬ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਇਕ ਰੋਮਾਂਟਿਕ ਹੀਰੋ ਦੇ ਤੌਰ ''ਤੇ ਕੀਤੀ ਸੀ ਪਰ ਹੁਣ ਉਨ੍ਹਾਂ ਦੇ ਕਰੀਅਰ ਦੀ ਦਿਸ਼ਾ ਬਦਲ ਗਈ ਹੈ ਅਤੇ ਉਹ ਬੋਲਡ ਕੰਟੈਂਟ ਵਾਲੀਆਂ ਫਿਲਮਾਂ ਵੱਲ ਮੁੜ ਗਏ ਹਨ।
ਫਿਲਮ ''ਮਸਤੀ'' ਤੋਂ ਬਾਅਦ ਆਫਤਾਬ ਲਗਾਤਾਰ ਇਹੋ ਜਿਹੀਆਂ ਫਿਲਮਾਂ ਕਰ ਰਹੇ ਹਨ, ਜਿਨ੍ਹਾਂ ''ਚ ਦੋ-ਅਰਥੀ ਸੰਵਾਦ ਅਤੇ ਅਸ਼ਲੀਲ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ। ਹੁਣ ਗੱਲ ਕੁਝ ਜ਼ਿਆਦਾ ਹੀ ਅੱਗੇ ਵੱਧ ਗਈ ਹੈ। ਇਸ ਮਹੀਨੇ ਉਨ੍ਹਾਂ ਦੀ ਫਿਲਮ ''ਕਿਆ ਕੂਲ ਹੈਂ ਹਮ-3'' ਰਿਲੀਜ਼ ਹੋਣ ਜਾ ਰਹੀ ਹੈ, ਜਿਸ ''ਚ ਪੋਰਨ ਕਾਮੇਡੀ ਦੇ ਨਾਲ-ਨਾਲ ਬੋਲਡ ਦ੍ਰਿਸ਼ਾਂ ਦੀ ਭਰਮਾਰ ਵੀ ਹੈ। ਇਸ ਫਿਲਮ ਦੇ ਟ੍ਰੇਲਰ ਨੇ ਇਹ ਸੋਚਣ ''ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਇਹੋ ਜਿਹੇ ਦ੍ਰਿਸ਼ ਇਕ ਕਮਰਸ਼ੀਅਲ ਫਿਲਮ ''ਚ ਹੋਣੇ ਚਾਹੀਦੇ ਹਨ?
ਜਾਣਕਾਰੀ ਅਨੁਸਾਰ ਸਾਲ 2014 ''ਚ ਆਫਤਾਬ ਨੇ ਨਿਨ ਦੁਸਾਂਝ ਨਾਲ ਵਿਆਹ ਕਰਵਾਇਆ ਸੀ। ਨਿਨ ਦਾ ਕਹਿਣਾ ਹੈ ਕਿ ਉਹ ਆਫਤਾਬ ਦੇ ਕੰਮ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਇਹੋ ਜਿਹੀਆਂ ਫਿਲਮਾਂ ਕਰੇ। ਜ਼ਿਕਰਯੋਗ ਹੈ ਕਿ ਫਿਲਮ ''ਕਿਆ ਕੂਲ ਹੈਂ ਹਮ-3'' 22 ਜਨਵਰੀ ਨੂੰ ਰਿਲੀਜ਼ ਹੋਵੇਗੀ।