ਰਿਲੀਜ਼ ਤੋਂ ਪਹਿਲਾਂ ਆਫਤਾਬ ਨੇ ਆਪਣੀ ਫਿਲਮ ਬਾਰੇ ਦਿੱਤਾ ਦਿਲ ਤੋੜਣ ਵਾਲਾ ਬਿਆਨ
Sunday, Jan 17, 2016 - 01:29 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਾਸਾਨੀ ਦਾ ਕਹਿਣੈ ਕਿ ਫਿਲਮ ''ਕਿਆ ਕੂਲ ਹੈਂ ਹਮ'' ਦੀ ਟੀਮ ਨੂੰ ਆਲੋਚਕਾਂ ਤੋਂ ਪੰਜ ਸਟਾਰ ਮਿਲਣ ਦੀ ਆਸ ਨਹੀਂ ਹੈ। ਇਹ ਫਿਲਮ 22 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।
ਆਲੋਚਕਾਂ ਦੀ ਰਾਏ ਪੁੱਛੇ ਜਾਣ ''ਤੇ ਆਫਤਾਬ ਨੇ ਕਿਹਾ, ''''ਇਹ ਸਪੱਸ਼ਟ ਹੈ ਕਿ ਅਸੀਂ ਕੋਈ ਵਿਸ਼ੇਸ਼ ਫਿਲਮ ਨਹੀਂ ਬਣਾ ਰਹੇ। ਇਹ ਇਕ ਵੱਖਰੀ ਕਹਾਣੀ ਵਾਲੀ ਮਨੋਰੰਜਕ ਫਿਲਮ ਹੈ। ਅਸੀਂ ਆਪਣੀ ਫਿਲਮ ਲਈ ਪੰਜ ਸਟਾਰ ਦੀ ਆਸ ਨਹੀਂ ਕਰ ਰਹੇ।''''
ਉਨ੍ਹਾਂ ਹੋਰ ਕਿਹਾ, ''''ਆਖਿਰ ਬਾਕਸ ਆਫਿਸ ਰਿਪੋਰਟ ਮਹੱਤਵਪੂਰਨ ਹੈ। ਆਲੋਚਕ ਕੀ ਕਹਿੰਦੇ ਹਨ, ਇਹ ਸਾਰੇ ਦਰਸ਼ਕਾਂ ਦੀ ਨਹੀਂ, ਆਲੋਚਕਾਂ ਦੀ ਨਿਜੀ ਰਾਏ ਹੁੰਦੀ ਹੈ।'''' ਉਮੇਸ਼ ਘਾੜਗੇ ਦੇ ਨਿਰਦੇਸ਼ਨ ਤਹਿਤ ਬਣੀ ਇਹ ਫਿਲਮ ਬਾਲਗ ਕਾਮੇਡੀ ਹੈ ਅਤੇ ਇਸ ''ਚ ਆਫਤਾਬ ਤੋਂ ਇਲਾਵਾ ਤੁਸ਼ਾਰ ਕਪੂਰ ਅਤੇ ਮੰਦਾਨਾ ਕਰੀਮੀ ਵੀ ਹਨ।