ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

Tuesday, Jan 11, 2022 - 12:26 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਸਾਜਨ ਸ਼ਰਮਾ ਉਰਫ ਸਾਜ ਦੀ ਮੰਗਣੀ ਪਿਛਲੇ ਸਾਲ ਪੂਰੇ ਦੇਸ਼ ’ਚ ਸੁਰਖ਼ੀਆਂ ’ਚ ਰਹੀ ਸੀ। ਅਫਸਾਨਾ ਨੇ ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 15’ ’ਚ ਜਾਣ ਲਈ ਆਪਣਾ ਵਿਆਹ ਟਾਲ ਦਿੱਤਾ ਸੀ ਪਰ ਹੁਣ ਉਸ ਦੇ ਵਿਆਹ ’ਚ ਮੁੜ ਰੁਕਾਵਟ ਆ ਗਈ ਹੈ।

PunjabKesari

ਛੱਤੀਸਗੜ੍ਹ ਦੀ ਇਕ ਮਹਿਲਾ ਅਨੁਗ੍ਰਿਹ ਰੰਜਨ ਉਰਫ ਅਨੂੰ ਸ਼ਰਮਾ ਨੇ ਮੋਹਾਲੀ ਜ਼ਿਲ੍ਹਾ ਅਦਾਲਤ ’ਚ ਇਕ ਪਟੀਸ਼ਨ ਦਰਜ ਕਰਵਾਈ ਹੈ ਤੇ ਇਸ ਵਿਆਹ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਅਨੂੰ ਨੇ ਕਿਹਾ ਹੈ ਕਿ ਅਫਸਾਨਾ ਦੇ ਮੰਗੇਤਰ ਸਾਜਨ ਸ਼ਰਮਾ ਨਾਲ 7 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਸਾਜ ਨੇ ਧੋਖੇ ਨਾਲ ਉਸ ਤੋਂ ਤਲਾਕ ਲਿਆ ਤੇ ਹੁਣ ਅਫਸਾਨਾ ਨਾਲ ਵਿਆਹ ਕਰਵਾ ਰਿਹਾ ਹੈ। ਅਨੂੰ ਦਾ ਕਹਿਣਾ ਹੈ ਕਿ ਉਸ ਨੂੰ ਹੁਣੇ ਪਤਾ ਲੱਗਾ ਹੈ ਕਿ ਸਾਜਨ ਨੇ ਮੋਹਾਲੀ ਜ਼ਿਲ੍ਹਾ ਅਦਾਲਤ ਤੋਂ ਤਲਾਕ ਲੈ ਲਿਆ ਹੈ।

PunjabKesari

ਸਾਜ ਨੇ ਤਲਾਕ ਲਈ ਜੋ ਕੇਸ ਦਰਜ ਕਰਵਾਇਆ ਸੀ, ਉਸ ’ਚ ਅਨੂੰ ਦਾ ਗਲਤ ਪਤਾ ਦਿੱਤਾ ਸੀ। ਇਸ ਕਾਰਨ ਉਸ ਨੂੰ ਸੰਮਨ ਨਹੀਂ ਮਿਲੇ ਤੇ ਉਹ ਪੇਸ਼ ਨਹੀਂ ਹੋਈ। ਮੋਹਾਲੀ ਅਦਾਲਤ ਨੇ ਉਸ ਨੂੰ ਬਿਨਾਂ ਸੁਣੇ ਹੀ ਤਲਾਕ ਮਨਜ਼ੂਰ ਕਰ ਦਿੱਤਾ। ਅਨੂੰ ਨੇ ਹੁਣ ਵਿਆਹ ’ਤੇ ਰੋਕ ਲਗਾਉਣ ਤੇ ਤਲਾਕ ਦੇ ਆਰਡਰ ਖ਼ਿਲਾਫ਼ ਮੋਹਾਲੀ ਅਦਾਲਤ ’ਚ ਪਟੀਸ਼ਨ ਦਰਜ ਕਰਵਾਈ ਹੈ ਤੇ ਵਿਆਹ ’ਤੇ ਵੀ ਰੋਕ ਲਗਾਉਣ ਲਈ ਵੱਖਰੇ ਤੌਰ ’ਤੇ ਸਿਵਲ ਕੇਸ ਦਰਜ ਕਰਵਾਇਆ ਹੈ। ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਮਾਮਲੇ ਦੀ ਸੁਣਵਾਈ 18 ਜਨਵਰੀ ਨੂੰ ਹੋਵੇਗੀ।

PunjabKesari

ਦਸੰਬਰ, 2021 ਨੂੰ ਅਫਸਾਨਾ-ਸਾਜ ਦੇ ਵਿਆਹ ਦਾ ਲੱਗਾ ਪਤਾ
ਅਨੂੰ ਨੇ ਦੱਸਿਆ ਕਿ ਦਸੰਬਰ 2021 ’ਚ ਉਸ ਨੂੰ ਪਤਾ ਲੱਗਾ ਕਿ ਸਾਜ ਤੇ ਅਫਸਾਨਾ ਖ਼ਾਨ ਵਿਆਹ ਕਰਵਾ ਰਹੇ ਹਨ ਤੇ ਦੋਵਾਂ ਨੇ ਮੰਗਣੀ ਵੀ ਕਰ ਲਈ ਹੈ। ਅਨੂੰ ਨੇ ਸਾਜ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਦੇ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਕਿ 2019 ’ਚ ਸਾਜ ਨੇ ਉਸ ਤੋਂ ਮੋਹਾਲੀ ਅਦਾਲਤ ’ਚ ਤਲਾਕ ਲੈ ਲਿਆ ਸੀ।

PunjabKesari

2014 ’ਚ ਹੋਇਆ ਸੀ ਸਾਜ ਤੇ ਅਨੂੰ ਦਾ ਵਿਆਹ
ਅਨੂੰ ਦੇ ਵਕੀਲ ਹੰਸਰਾਜ ਤ੍ਰੇਹਨ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਸਾਜ ਓਡੀਸ਼ਾ ਦੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ’ਚ ਕੰਟਰੈਕਟਰ ਸੀ ਤੇ ਅਕਸਰ ਰਾਏਪੁਰ, ਛੱਤੀਸਗੜ੍ਹ ਆਉਂਦਾ ਰਹਿੰਦਾ ਸੀ। ਅਨੂੰ ਤੇ ਸਾਜ ਦੀ ਮੁਲਾਕਾਤ ਹੋਈ ਤੇ ਦੋਵਾਂ ਨੇ ਫਿਰ ਲਵ ਮੈਰਿਜ ਕਰਵਾਈ। ਫਿਰ ਉਹ ਜ਼ੀਕਰਪੁਰ ਆ ਗਏ ਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ 6 ਦਸੰਬਰ, 2014 ਨੂੰ ਉਨ੍ਹਾਂ ਨੇ ਵਿਆਹ ਕਰਵਾਇਆ। ਅਨੂੰ ਤੇ ਸਾਜ ਜ਼ੀਰਕਪੁਰ ’ਚ ਰਹਿਣ ਲੱਗੇ। ਬਾਅਦ ’ਚ ਅਨੂੰ ਨੇ ਦੋਸ਼ ਲਗਾਇਆ ਕਿ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਉਹ ਆਪਣੇ ਪਰਿਵਾਰ ਕੋਲ ਰਾਏਪੁਰ ਚਲੀ ਗਈ।

PunjabKesari

ਨੋਟ– ਇਸ ਮਾਮਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News