ਦੇਵੋਲੀਨਾ ਨੂੰ ਹਸਪਤਾਲ ਮਿਲਣ ਪਹੁੰਚੀ ਅਫਸਾਨਾ ਖ਼ਾਨ, ਵਿਆਹ ਲਈ ਦਿੱਤਾ ਸੱਦਾ

Saturday, Jan 29, 2022 - 10:32 AM (IST)

ਦੇਵੋਲੀਨਾ ਨੂੰ ਹਸਪਤਾਲ ਮਿਲਣ ਪਹੁੰਚੀ ਅਫਸਾਨਾ ਖ਼ਾਨ, ਵਿਆਹ ਲਈ ਦਿੱਤਾ ਸੱਦਾ

ਚੰਡੀਗੜ੍ਹ (ਬਿਊਰੋ)– ਲੱਗਦਾ ਹੈ ਕਿ ਅਫਸਾਨਾ ਖ਼ਾਨ ਤੇ ਸਾਜ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨੀਂ ਅਫਸਾਨਾ ਖ਼ਾਨ ‘ਬਿੱਗ ਬੌਸ 15’ ਦੇ ਘਰੋਂ ਬਾਹਰ ਹੋਈ ਮੁਕਾਬਲੇਬਾਜ਼ ਤੇ ਟੀ. ਵੀ. ਅਦਾਕਾਰਾ ਦੇਵੋਲੀਨਾ ਨੂੰ ਮਿਲਣ ਪਹੁੰਚੀ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ਾਈਨਿੰਗ ਸਾੜ੍ਹੀ ’ਚ ਕਰਵਾਇਆ ਫੋਟੋਸ਼ੂਟ, ਦਿਸਿਆ ਦਿਲਕਸ਼ ਅੰਦਾਜ਼

ਦੇਵੋਲੀਨਾ ਇਨ੍ਹੀਂ ਦਿਨੀਂ ਹਸਪਤਾਲ ’ਚ ਹੈ ਕਿਉਂਕਿ ਉਸ ਨੂੰ ‘ਬਿੱਗ ਬੌਸ’ ਦੇ ਘਰ ’ਚ ਸੱਟ ਲੱਗ ਗਈ ਸੀ। ਅਫਸਾਨਾ ਖ਼ਾਨ ਨੇ ਹਸਪਤਾਲ ਪਹੁੰਚ ਕੇ ਜਿਥੇ ਦੇਵੋਲੀਨਾ ਦਾ ਹਾਲ-ਚਾਲ ਪੁੱਛਿਆ, ਉਥੇ ਉਸ ਨੂੰ ਆਪਣੇ ਵਿਆਹ ਦਾ ਸੱਦਾ ਵੀ ਦਿੱਤਾ।

ਅਫਸਾਨਾ ਖ਼ਾਨ ਨੇ ਦੋ ਤਸਵੀਰਾਂ ਤੇ ਇਕ ਵੀਡੀਓ ਦੇਵੋਲੀਨਾ ਨਾਲ ਸਾਂਝੀ ਕੀਤੀ ਹੈ। ਵੀਡੀਓ ’ਚ ਅਫਸਾਨਾ ਕਹਿੰਦੀ ਹੈ ਕਿ ਉਹ ਜਲਦੀ-ਜਲਦੀ ਠੀਕ ਹੋਵੇ ਕਿਉਂਕਿ ਉਸ ਨੇ ਬਾਅਦ ’ਚ ਉਸ ਦੇ ਵਿਆਹ ’ਤੇ ਭੰਗੜਾ ਵੀ ਪਾਉਣਾ ਹੈ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 Afsaajz (@itsafsanakhan)

ਦੱਸ ਦੇਈਏ ਕਿ ਇਸ ਤੋਂ ਬਾਅਦ ਅਫਸਾਨਾ ਖ਼ਾਨ ਪ੍ਰਿੰਸ ਨਰੂਲਾ ਨੂੰ ਵੀ ਮਿਲੀ। ਪ੍ਰਿੰਸ ਨਾਲ ਵੀ ਅਫਸਾਨਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਪ੍ਰਿੰਸ ਨੂੰ ਵਿਆਹ ਦਾ ਡੱਬਾ ਦਿੰਦੀ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News