ਅਫ਼ਸਾਨਾ ਖ਼ਾਨ ਨੇ ਮਨਾਇਆ ਪਹਿਲਾ ਕਰਵਾ ਚੌਥ, ਪਤੀ ਸਾਜ਼ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
10/14/2022 2:12:28 PM

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਹਰ ਸਮੇਂ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਗਾਇਕਾ ਨੇ ਹਾਲ ਹੀ ’ਚ ਆਪਣੇ ਪਹਿਲਾ ਕਰਵਾ ਚੌਥ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਸ ’ਚ ਗਾਇਕਾ ਅਤੇ ਪਤੀ ਸਾਜ਼ ਸ਼ਾਨਦਾਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਮੁੜ ਛੀੜੀਆਂ ਸਾਰਾ-ਸ਼ੁਭਮਨ ਦੇ ਡੇਟ ਕਰਨ ਦੀਆਂ ਚਰਚਾਵਾਂ, ਹੋਟਲ ’ਚੋਂ ਬਾਹਰ ਆਉਂਦਿਆਂ ਦੀ ਵੀਡੀਓ ਵਾਇਰਲ
ਇਹ ਤਸਵੀਰਾਂ ਅਫ਼ਸਾਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਤਸਵੀਰਾਂ ਸਾਂਝੀਆਂ ਕਰਦਿਆਂ ਅਫ਼ਸਾਨਾ ਖ਼ਾਨ ਨੇ ਕੈਪਸ਼ਨ ’ਚ ਲਿਖਿਆ ਕਿ ‘ਚਾਂਦ ਦੀ ਪੂਜਾ ਕਰਕੇ, ਕਰਦੀ ਹਾਂ ਮੈਂ ਦੁਆ ਤੁਹਾਡੀ ਸਲਾਮਤੀ ਦੀ, ਤੁਹਾਨੂੰ ਲੱਗ ਜਾਵੇ ਮੇਰੀ ਉਮਰ, ਇਹ ਕਰਵਾ ਚੌਥ ਕੇ ਦਿਨ ਦੁਆ ਕਰਦੀ ਹਾਂ, ਕਰਵਾ ਚੌਥ ਮੁਬਾਰਕ 2022, ਮੇਰਾ ਪਹਿਲਾ ਕਰਵਾ ਚੌਥ, ਮੇਰਾ ਚਾਂਦ, ਮਾਈ ਲਵ ਸਾਜ਼।’
ਲੁੱਕ ਦੀ ਗੱਲ ਕਰੀਏ ਤਾਂ ਅਫ਼ਸਾਨਾ ਪਿੰਕ ਸੂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਗਾਇਕਾ ਨੇ ਬਨ ਬਣਾਕੇ ਗਜਰਾ ਲਗਾਇਆ ਹੋਇਆ ਹੈ। ਗਾਇਕਾ ਨੇ ਆਪਣੀ ਲੁੱਕ ਨੂੰ ਵੱਡੇ ਝੁਮਕਿਆਂ ਨਾਲ ਪੂਰਾ ਕੀਤਾ ਹੋਇਆ ਹੈ।
ਇਸ ਦੇ ਨਾਲ ਗਾਇਕ ਸਾਜ਼ ਵੀ ਕਾਫ਼ੀ ਸ਼ਾਨਦਾਰ ਨਜ਼ਰ ਆ ਰਹੇ ਹਨ। ਗਾਇਕ ਨੇ ਸ਼ਰਟ ਅਤੇ ਪੈਂਟ ਪਾਈ ਹੈ। ਦੋਵੇਂ ਵਰਤ ਤੋੜਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਕਰਵਾ ਚੌਥ ਮੌਕੇ ਸੋਨੂੰ ਸੂਦ ਨੇ ਔਰਤਾਂ ਨੂੰ ਦਿੱਤਾ ਅਜਿਹਾ ਤੋਹਫ਼ਾ, ਇਨ੍ਹਾਂ ਸੂਬਿਆਂ ’ਚ ਖੁੱਲ੍ਹਣਗੇ ਸਕਿੱਲ ਸੈਂਟਰ
ਦੱਸ ਦਈਏ ਕਿ ਅਫ਼ਸਾਨਾ ਖ਼ਾਨ ਅਤੇ ਸਾਜ਼ ਦਾ ਵਿਆਹ 19 ਫ਼ਰਵਰੀ 2022 ਨੂੰ ਹੋਇਆ ਸੀ। ਇਨ੍ਹਾਂ ਦੇ ਵਿਆਹ ਨੇ ਖ਼ੂਬ ਸੁਰਖੀਆਂ ਬਟੋਰੀਆਂ ਸੀ। ਜੋੜੇ ਦੇ ਵਿਆਹ ਦੀ ਪਾਰਟੀ ’ਚ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਨੇ ਸ਼ਿਰਕਤ ਕੀਤੀ ਸੀ।