ਬੁਰਜ ਖਲੀਫਾ ਵਿਖੇ ''ਚੰਦੂ ਚੈਂਪੀਅਨ'' ਦੀ ਐਡਵਾਂਸ ਬੁਕਿੰਗ ਦਾ ਹੋਇਆ ਐਲਾਨ
Sunday, Jun 09, 2024 - 11:58 AM (IST)

ਮੁੰਬਈ(ਬਿਊਰੋ)- ਇਸ ਸਾਲ ਸਭ ਤੋਂ ਵੱਡੀ ਫ਼ਿਲਮ"ਚੰਦੂ ਚੈਂਪੀਅਨ" ਨੂੰ ਦੇਖਣ ਲਈ ਕੱਲ੍ਹ ਤੋਂ ਐਡਵਾਂਸ ਬੁਕਿੰਗ ਸ਼ੁਰੂ ਹੋ ਰਹੀ ਹੈ। ਸਾਜਿਦ ਨਾਡਿਆਡਵਾਲਾ ਅਤੇ ਕਬੀਰ ਖਾਨ ਦੁਆਰਾ ਬਣਾਈ ਗਈ ਹੈ, ਕਾਰਤਿਕ ਆਰੀਅਨ ਸਟਾਰਰ ਇਹ ਫ਼ਿਲਮ ਮਨੋਰੰਜਨ ਇੰਡਸਟਰੀ 'ਚ ਇੱਕ ਵੱਡਾ ਪ੍ਰਭਾਵ ਪਾਉਣ ਦਾ ਵਾਅਦਾ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਨੇ ਬੇਟੇ ਅਭਿਸ਼ੇਕ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ ਜਲਦ ਆਵੇਗੀ ਇਹ ਜੋੜੀ
'ਚੰਦੂ ਚੈਂਪੀਅਨ' ਨੂੰ ਇਸ ਦੇ ਟ੍ਰੇਲਰ ਅਤੇ ਗੀਤਾਂ ਨਾਲ ਯਾਦਗਾਰ ਬਣਾਉਣ ਲਈ ਸਾਜਿਦ ਨਾਡਿਆਡਵਾਲਾ ਨੇ ਫ਼ਿਲਮ ਦੀ ਐਡਵਾਂਸ ਬੁਕਿੰਗ ਖੋਲ੍ਹਣ ਲਈ ਇਕ ਅਨੋਖਾ ਅਤੇ ਨਿਵੇਕਲਾ ਤਰੀਕਾ ਅਪਣਾਇਆ ਹੈ। ਦਰਅਸਲ, ਨਿਰਮਾਤਾਵਾਂ ਨੇ ਬੁਰਜ ਖਲੀਫਾ 'ਤੇ "ਚੰਦੂ ਚੈਂਪੀਅਨ" ਦੀ ਐਡਵਾਂਸ ਬੁਕਿੰਗ ਦਾ ਐਲਾਨ ਕੀਤਾ ਹੈ। ਐਡਵਾਂਸ ਬੁਕਿੰਗ ਦਾ ਐਲਾਨ ਕਰਨ ਲਈ ਇਸ ਲੈਂਡਮਾਰਕ ਦੀ ਵਰਤੋਂ ਕਰਨ ਵਾਲੀ ਇਹ ਪਹਿਲੀ ਫ਼ਿਲਮ ਬਣ ਗਈ ਹੈ। ਆਮ ਤੌਰ 'ਤੇ, ਇੱਥੇ ਸਿਰਫ਼ ਗੀਤ ਜਾਂ ਫ਼ਿਲਮਾਂ ਦੇ ਟ੍ਰੇਲਰ ਦਿਖਾਏ ਜਾਂਦੇ ਹਨ, ਨਿਰਮਾਤਾ ਇਹ ਸਮਝਦੇ ਹਨ ਕਿ ਦਰਸ਼ਕ ਕੀ ਚਾਹੁੰਦੇ ਹਨ ਅਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ਲਈ ਨਵੇਂ ਤਰੀਕੇ ਲੱਭ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।