ਅਦਨਾਨ ਸਾਮੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਝਟਕਾ, ਇੰਸਟਾਗ੍ਰਾਮ ’ਤੇ ਪੋਸਟਾਂ ਡਿਲੀਟ ਕਰ ਕਿਹਾ ਅਲਵਿਦਾ
Tuesday, Jul 19, 2022 - 06:10 PM (IST)
ਬਾਲੀਵੁੱਡ ਡੈਸਕ: ਮਸ਼ਹੂਰ ਗਾਇਕ ਅਦਨਾਨ ਸਾਮੀ ਇੰਸਟਾਗ੍ਰਾਮ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਹਾਲ ਹੀ ’ਚ ਅਦਨਾਨ ਸਾਮੀ ਨੇ 19 ਜੁਲਾਈ ਨੂੰ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਪ੍ਰਸ਼ੰਸਕਾਂ ਨੇ ਦੇਖਿਆ ਕਿ ਅਦਨਾਨ ਨੇ ਆਪਣੀਆਂ ਸਾਰੀਆਂ ਪਿਛਲੀਆਂ ਇੰਸਟਾਗ੍ਰਾਮ ਪੋਸਟਾਂ ਨੂੰ ਇੰਸਟਾ ਤੋਂ ਮਿਟਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਤਾਰਾ ਨੇ ਅਰਜੁਨ ਕਪੂਰ ਨਾਲ ਸੈੱਟ 'ਤੇ ਮਸਤੀ ਕਰਦਿਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ (ਦੇਖੋ ਤਸਵੀਰਾਂ)
ਤਸਵੀਰਾਂ ਹਟਾਉਣ ਤੋਂ ਬਾਅਦ ਗਾਇਕ ਨੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਸਿਰਫ਼ ਅਲਵਿਦਾ ਲਿਖਿਆ ਹੋਇਆ ਹੈ। ਇਸ ਤਰ੍ਹਾਂ ਗਾਇਕ ਲਗਾਤਾਰ ਚਰਚਾ ’ਚ ਬਣੇ ਹੋਏ ਹਨ। ਗਾਇਕ ਦੀ ਇਸ ਗੱਲ ਤੋਂ ਬਾਅਦ ਯੂਜ਼ਰ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਕਲਬ ’ਚ ਪਾਰਟੀ ਕਰਦੇ ਨਜ਼ਰ ਆਏ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਵਾਇਰਲ ਹੋ ਰਹੀ ਵੀਡੀਓ
ਹਾਲਾਂਕਿ ਅਦਨਾਨ ਨੇ ਖ਼ੁਦ ਇਸ ਦਾ ਕਾਰਨ ਨਹੀਂ ਦੱਸਿਆ ਹੈ ਪਰ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਅਦਨਾਨ ਸਾਮੀ ਦਾ ਨਵਾਂ ਗੀਤ ਹੋ ਸਕਦਾ ਹੈ ਅਤੇ ਕਈ ਇਸ ਨੂੰ ਅਦਨਾਨ ਸਾਮੀ ਦੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਅੰਦਾਜ਼ਾ ਲਗਾ ਰਹੇ ਹਨ।